ਭਾਕਿਯੂ ਏਕਤਾ ਸਿੱਧੂਪੁਰ ਨੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਪੁਤਲਾ ਫੂਕਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸਾਦਿਕ ਚੌਂਕ ਚ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ
Publish Date: Wed, 04 Feb 2026 05:54 PM (IST)
Updated Date: Thu, 05 Feb 2026 04:05 AM (IST)

ਵੱਖ-ਵੱਖ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਪਿਛਲੇ ਦਿਨਾਂ ਵਿੱਚ ਜਿਲਾ ਫਰੀਦਕੋਟ ਵਿੱਚ ਪੁਲਿਸ ਨਾਲ ਬਾਰ ਬਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਜਿਸ ਕਾਰਨ ਮਜਬੂਰੀ ਵੱਸ ਕਿਸਾਨ ਯੂਨੀਅਨ ਨੂੰ ਪੁਤਲੇ ਫੂਕਣਾ ਦਾ ਇਹ ਕੌੜਾ ਘੁੱਟ ਭਰਨਾ ਪੈ ਰਿਹਾ ਹੈ। ਇਹਨਾਂ ਘਟਨਾਵਾਂ ਦੀ ਲੋਅ ਵਿੱਚ ਅੱਜ ਸਾਦਿਕ ਵਿਖੇ ਇਹ ਪੁਤਲਾ ਰੋਸ ਵਜੋਂ ਫੂਕਿਆ ਗਿਆ ਤਾਂ ਕਿ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਆਵਾਜ਼ ਜਾ ਸਕੇ ਅਤੇ ਸੁੱਤੀ ਪਈ ਸਰਕਾਰ ਵੀ ਜਾਗੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਨਾਇਬ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਹੱਕੀ ਮੰਗਾਂ ਜਿਵੇਂ ਐਮ.ਐਸ.ਪੀ ਲੈਣਾ, ਬਿਜਲੀ ਸੋਧ ਬਿੱਲ ਦਾ ਵਿਰੋਧ ਕਰਨਾ ਮਜ਼ਦੂਰਾਂ ਦੀ ਮਜ਼ਦੂਰੀ ਵਧਾਉਣਾ, ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨਾ ਤੇ ਉਸ ਵਿਚਲੀਆਂ ਘੁੰਡੀਆਂ ਨੂੰ ਨਾ ਦਰਸਾਉਣਾ ਆਦਿ ਦੇ ਵਿਰੋਧ ਦੇ ਵਿੱਚ ਇਹ ਪੁਤਲਾ ਫੂਕਿਆ ਜਾ ਰਿਹਾ ਹੈ।ਇਸ ਦੇ ਨਾਲ ਨਾਲ ਨਾਲ ਜਿੰਨੇ ਵੀ ਸਬੰਧਤ ਲਟਕ ਰਹੇ ਕੇਸ ਹਨ ਜੇ ਵਿਰੋਧ ਵਿੱਚ ਵੀ ਪੁਤਲਾ ਫੂਕਿਆ ਜਾ ਰਿਹਾ ਹੈ। ਨਾਇਬ ਸਿੰਘ ਬਲਾਕ ਪ੍ਰਧਾਨ ਸਾਦਕ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਰਕਾਰ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਜੇਕਰ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਇਸ ਪ੍ਰੋਗਰਾਮ ਨੂੰ ਹੋਰ ਵੀ ਪ੍ਰਚੰਡ ਕੀਤਾ ਜਾਵੇਗਾ ਤੇ ਇਸ ਦੀ ਲੜੀ ਵਿੱਚ ਜਿੱਥੇ ਹੁਣ ਇੱਕ ਇੱਕ ਪਿੰਡ ਵਿੱਚ ਪੁਤਲੇ ਫੂਕੇ ਜਾ ਰਹੇ ਹਨ ਇਹ ਹਰ ਰੋਜ਼ ਦੋ ਦੋ ਪਿੰਡਾਂ ਵਿੱਚ ਕਰ ਦਿੱਤਾ ਜਾਵੇਗਾ ਅਤੇ ਇਸੇ ਮਹੀਨੇ ਦੀ ਆਉਣ ਵਾਲੀ 9 ਫਰਵਰੀ ਫਰੀਦਕੋਟ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦੇ ਕੇ ਐਸਐਸਪੀ ਫਰੀਦਕੋਟ ਦਾ ਕਚਹਿਰੀਆਂ ਵਿਖੇ ਦਫਤਰ ਘੇਰਿਆ ਜਾਵੇਗਾ। ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਧਾਨ ਸਰਦਾਰ ਬੋਹੜ ਸਿੰਘ ਰੁਪਈਆਂ ਵਾਲਾ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਕੁਲਵੰਤ ਸਿੰਘ ਜਨੇਰੀਆਂ,ਗੁਰਪਰੀਤ ਸਿੰਘ ਸਾਦਿਕ, ਹਰਜਿੰਦਰ ਸਿੰਘ ਸਾਬਕਾ ਬਲਾਕ ਪ੍ਰਧਾਨ, ਤਰਸੇਮ ਸਿੰਘ ਵੀਰੇਵਾਲਾ, ਅੰਮ੍ਰਿਤਪਾਲ ਸਿੰਘ ਘੁੱਦੂ ਵਾਲਾ ,ਬਲਜੀਤ ਸਿੰਘ ਸਾਦਕ, ਯੁਵਰਾਜ ਸਿੰਘ ਸਾਦਿਕ, ਰਾਜਾ ਸਿੰਘ ਸਾਦਿਕ,ਬੇਅੰਤ ਸਿੰਘ ਸਾਧੂ ਵਾਲਾ, ਹਰਜੀਤ ਸਿੰਘ ਸਾਧੂਵਾਲਾ,ਰਾਜ ਸਿੰਘ, ਦਵਿੰਦਰ ਸਿੰਘ ਘੁੱਦੂਵਾਲਾ, ਅਵਤਾਰ ਸਿੰਘ ਸ਼ੇਰ ਸਿੰਘ ਵਾਲਾ , ਭਾਗ ਸਿੰਘ ਔਲਖ ਬਲਾਕ ਸਕੱਤਰ, ਸਰਤਾਜ ਸਿੰਘ ਜੰਡਵਾਲਾ ਬਲਾਕ ਮੀਤ ਪ੍ਰਧਾਨ, ਵਰਨ ਸਿੰਘ ਡੋਡ ਬਲਾਕ ਦੇ ਖਜਾਨਚੀ ਅਤੇ ਹੋਰ ਯੂਨੀਅਨ ਦੇ ਮੈਂਬਰਾਂ ਨੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।