ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਤੇ ਸਾਮਾਨ ਚੋਰੀ
ਸ਼ਹਿਰ ਦੀ ਸਰਾਂ ਮਾਰਕੀਟ ਚ ਦੋ ਦੁਕਾਨਾਂ ਦੇ ਸ਼ਟਰ ਤੋੜ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ,
Publish Date: Sat, 17 Jan 2026 04:14 PM (IST)
Updated Date: Sun, 18 Jan 2026 04:01 AM (IST)

ਸ਼ਿਵ ਸ਼ਰਮਾ ਪੰਜਾਬੀ ਜਾਗਰਣ ਫਰੀਦਕੋਟ : ਸ਼ਹਿਰ ਅੰਦਰ ਲਗਾਤਾਰ ਚੋਰਾਂ ਦੇ ਅੰਤਕ ਨੇ ਸ਼ਹਿਰ ਵਾਸੀਆਂ ਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਜਿੱਥੇ ਆਏ ਦਿਨ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।ਅੱਜ ਮੁੜ ਇੱਕ ਵਾਰ ਚੋਰਾਂ ਵੱਲੋਂ ਧੁੰਦ ਦਾ ਫਾਇਦਾ ਚੁਕਦੇ ਹੋਏ ਦੋ ਦੁਨਾਕਾ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।ਜਾਣਕਾਰੀ ਮੁਤਾਬਿਕ ਚੋਰਾਂ ਵਲੋਂ ਪਹਿਲਾ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੇ ਦੁਕਾਨ ਅੰਦਰ ਗੱਲੇ ਚ ਪਈ ਨਕਦੀ ਤੋਂ ਇਲਾਵਾ ਆਇਲ ਦੀਆਂ ਕੇਨੀਆਂ ਤੇ ਹੱਥ ਸਾਫ਼ ਕੀਤਾ । ਗੌਰਤਲਬ ਹੈ ਕੇ ਚੋਰ ਜਦੋ ਦੁਕਾਨ ਅੰਦਰ ਵੜੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਜਰੂਰ ਹੋਈਆਂ ਪਰ ਚੋਰਾਂ ਵੱਲੋਂ ਦੁਕਾਨ ਅੰਦਰ ਲੱਗੇ ਕੈਮਰੇ ਦਾ ਮੂੰਹ ਘੁਮਾ ਕੇ ਪਾਸੇ ਕਰ ਅਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਓਥੇ ਇਸ ਤੋਂ ਬਾਅਦ ਦੋ ਦੁਕਾਨਾਂ ਛੱਡ ਇੱਕ ਚਿਕਨ ਦੀ ਦੁਕਾਨ ਨੂੰ ਆਪਣਾ ਨਿਸ਼ਨਾਂ ਬਣਾਇਆ ਗਿਆ। ਉਥੇ ਜਿਆਦਾ ਨੁਕਸਾਨ ਨਹੀਂ ਕਰ ਸਕੇ।ਫਿਲਹਾਲ ਮੌੱਕੇ ਤੇ ਪੁੱਜੀ ਪੁਲਿਸ ਜਾਂਚ ਚ ਜੁਟ ਗਈ ਹੈ। ਉਧਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਲਗਾਤਾਰ ਵੱਧ ਰਹੀਆਂ ਚੋਰੀਆਂ ਦੇ ਕਾਰਨ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਰ ਪ੍ਰਸ਼ਾਸਨ ਇਹਨਾਂ ਚੋਰੀਆਂ ਨੂੰ ਰੋਕਣ ਵਿੱਚ ਬਿਲਕੁਲ ਅਸਫਲ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦਾ ਕੰਮ ਹੈ ਪਰ ਇੱਥੇ ਲਗਾਤਾਰ ਸਰਕਾਰ ਲਾ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਕਰਨ ਵਿੱਚ ਅਸਫਲ ਸਾਬਤ ਹੋ ਰਹੀ ਹੈ। ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜ ਕੇ ਸ਼ਹਿਰ ਵਿੱਚ ਫੈਲੇ ਡਰਦੇ ਮਾਹੌਲ ਨੂੰ ਖਤਮ ਕੀਤਾ ਜਾਵੇ। ਉਧਰ ਜਾਂਚ ਕਰ ਰਹੀ ਪੁਲਿਸ ਪਾਰਟੀ ਨੇ ਦੱਸਿਆ ਕਿ ਲਗਾਤਾਰ ਦੁਕਾਨਦਾਰਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਆਪਣੀ ਦੁਕਾਨਾਂ ਦੀ ਰਾਖੀ ਲਈ ਚੌਂਕੀਦਾਰ ਰੱਖਣ ਜਾਂ ਆਪਣੇ ਦੁਕਾਨਾਂ ਦੇ ਬਾਹਰ ਕੈਮਰੇ ਲਗਾਏ ਜਾਣ ਪਰ ਇਸ ਪੂਰੀ ਮਾਰਕੀਟ ਦੇ ਵਿੱਚ ਨਾ ਤਾਂ ਕੋਈ ਚੌਂਕੀਦਾਰ ਹੈ ਤੇ ਨਾ ਹੀ ਕਿਸੇ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਧੁੰਦ ਦੇ ਕਾਰਨ ਉਹਨਾਂ ਨੂੰ ਵੀ ਵੱਡੀ ਦਿੱਕਤ ਆਉਂਦੀ ਹੈ। ਪਰ ਉਹਨਾਂ ਭਰੋਸਾ ਦਿੱਤਾ ਕਿ ਜਲਦ ਹੀ ਇਹਨਾਂ ਚੋਰਾਂ ਨੂੰ ਫੜ ਕੇ ਚੋਰੀ ਦੀ ਵਾਰਦਾਤ ਨੂੰ ਟਰੇਸ ਕੀਤਾ ਜਾਵੇਗਾ।