ਨਹਿਰੂ ਸ਼ਾਪਿੰਗ ਸੈਟਰ ਦੇ ਦੁਕਾਨਦਾਰਾਂ ਦੀ ਮੰਗ ਪੂਰੀ ਹੋਈ
ਨਹਿਰੂ ਸ਼ਾਪਿੰਗ ਸੈਟਰ ਦੇ ਦੁਕਾਨਦਾਰਾਂ ਵੀਰਾਂ ਦੀ ਦੁਕਾਨਾਂ ਦੀ ਛੱਤ ਬਦਲਣ ਦੀ ਮੰਗ ਹੋਈ ਪੂਰੀ- ਵਿਧਾਇਕ ਗੁਰਦਿੱਤ ਸਿੰਘ ਸੇਖੋਂ
Publish Date: Thu, 16 Apr 2026 05:50 PM (IST)
Updated Date: Fri, 17 Apr 2026 04:12 AM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਹਲਕਾ ਫਰੀਦਕੋਟ ਦੇ ਘਨੱਈਆ ਚੌਕ ਦੇ ਨੇੜੇ ਇੰਪਰੂਵਮੈਂਟ ਟਰੱਸਟ ਦੀ ਨਹਿਰੂ ਸ਼ਾਪਿੰਗ ਮਾਰਕਿਟ ਦੇ ਦੇ ਦੁਕਾਨਦਾਰਾਂ ਦੀ ਬੜੇ ਲੰਮੇ ਤੋਂ ਸਰਕਾਰ ਨੂੰ ਇਹ ਅਪੀਲ ਸੀ ਕਿ ਉਹਨਾਂ ਦੀ ਮਾਰਕਿਟ ਵਿੱਚ ਬਣੀਆ ਹੋਈਆਂ ਦੁਕਾਨਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਕਿਉਂਕਿ ਇਹਨਾਂ ਦੁਕਾਨਾਂ ਨੂੰ ਬਣਿਆ ਬਹੁਤ ਟਾਈਮ ਹੋ ਗਿਆ ਸੀ ਜਿਸ ਕਾਰਨ ਦੁਕਾਨਾਂ ਦੀਆਂ ਛੱਤਾਂ ਤੋ ਸੀਮਿੰਟ ਡਿੱਗਣ ਲੱਗ ਗਿਆ ਸੀ। ਪਿਛਲੇ 1 ਮਹੀਨੇ ਪਹਿਲਾਂ ਸਰਕਾਰ ਦੁਆਰਾ ਚਲਾਈ ਗਈ ਵਪਾਰ ਮਿਲਣੀ ਦੌਰਾਨ ਫਰੀਦਕੋਟ ਦੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਜੀ ਵੀ ਇੱਥੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਨਣ ਲਈ ਆਏ । ਦੁਕਾਨਦਾਰਾਂ ਵੀਰਾਂ ਵੱਲੋਂ ਮੰਗਾ ਰੱਖੀਆਂ ਗਈਆਂ ਕੁਝ ਮੰਗਾਂ ਨੂੰ ਮੌਕੇ ਹੱਲ ਕੀਤਾ ਗਿਆ ਅਤੇ ਨਹਿਰੂ ਸ਼ਾਪਿੰਗ ਮਾਰਕਿਟ ਦੀਆ ਛੱਤਾਂ ਪਾਉਣ ਦੀ ਮੰਗ ਨੂੰ ਵੀ ਅੱਜ ਪੂਰਾ ਕਰ ਦਿੱਤਾ ਗਿਆ ਹੈ । ਡਾਇਰੈਕਟਰ ਸਥਾਨਕ ਸਰਕਾਰਾਂ ਵੱਲੋਂ ਵੀ ਡਿਪਾਰਟਮੈਂਟ ਨੂੰ ਲੈਟਰ ਆ ਗਈ ਹੈ। ਮਾਰਕਿਟ ਦੇ ਸਾਰੇ ਦੁਕਾਨਦਾਰਾਂ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਗਿਆ । ਦੁਕਾਨਦਾਰਾਂ ਵੀਰਾਂ ਨੇ ਕਿਹਾ ਕਿ ਇਹ ਕੰਮ ਪਿਛਲੀਆਂ ਕਿਸੇ ਸਰਕਾਰਾਂ ਨੇ ਨਹੀਂ ਕੀਤਾ ਜੋ ਕੰਮ ਆਮ ਆਦਮੀ ਪਾਰਟੀ ਨੇ ਕਰ ਦਿਖਾਇਆ।