ਅਕਾਲੀ ਦਲ ਨੇ ਹਲਕਾ ਫਰੀਦਕੋਟ ਤੋਂ ਅਹੁਦੇਦਾਰ ਐਲਾਨੇ
ਸ਼੍ਰੋਮਣੀ ਅਕਾਲੀਦਲ ਨੇ ਹਲਕਾ ਫਰੀਦਕੋਟ ਤੋਂ ਅਹੁਦੇਦਾਰ ਐਲਾਨੇ
Publish Date: Tue, 17 Feb 2026 04:15 PM (IST)
Updated Date: Wed, 18 Feb 2026 04:01 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਜੁਝਾਰੂ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ। ਵਿਧਾਨ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਣਾ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਸਰਕਲ ਪੱਖੀ ਕਲਾਂ ਤੋਂ ਗੁਰਪ੍ਰੀਤ ਸਿੰਘ, ਸਰਪੰਚ ਭੋਲੂਵਾਲਾ, ਸਰਕਲ ਪਹਿਲੂਵਾਲਾ ਤੋਂ ਜੁਝਾਰ ਸਿੰਘ ਪਹਿਲੂਵਾਲਾ, ਸਰਕਲ ਸਾਦਿਕ ਤੋਂ ਗੁਰਮੀਤ ਸਿੰਘ ਸੰਧੂ ਸਾਬਕਾ ਸਰਪੰਚ ਸਾਧੂਵਾਲਾ, ਸਰਕਲ ਸਾਧਾਂਵਾਲਾ ਤੋਂ ਚਰਨਜੀਤ ਸਿੰਘ ਸਾਧਾਂਵਾਲਾ, ਸਰਕਲ ਗੋਲੇਵਾਲਾ ਤੋਂ ਕਰਮਜੀਤ ਸਿੰਘ ਗੋਲੇਵਾਲਾ, ਸਰਕਲ ਬੀਹਲੇਵਾਲਾ ਤੋਂ ਲਖਵਿੰਦਰ ਸਿੰਘ ਢਿੱਲੋਂ ਬੀਹਲੇਵਾਲਾ, ਸਰਕਲ ਮਚਾਕੀ ਕਲਾਂ ਤੋਂ ਮਨਿੰਦਰ ਸਿੰਘ ਮਚਾਕੀ ਖੁਰਦ, ਸਰਕਲ ਘੁਗਿਆਣਾ ਤੋਂ ਗੁਰਤੇਜ ਸਿੰਘ ਘੁਗਿਆਣਾ,ਸਰਕਲ ਮੁਮਾਰਾ ਤੋਂ ਅਮਰਿੰਦਰ ਸਿੰਘ ਪੱਪਾ ਮੁਮਾਰਾ, ਸਰਕਲ ਸੰਗਤਪੁਰਾ ਤੋਂ ਦਵਿੰਦਰ ਸਿੰਘ ਸਰਪੰਚ ਸੰਗਤਪੁਰਾ, ਸਰਕਲ ਦੀਪ ਸਿੰਘ ਵਾਲਾ ਤੋਂ ਜਸਕਰਨ ਸਿੰਘ ਕਾਉਣੀ, ਸਰਕਲ ਅਰਾਈਆਵਾਲਾ ਕਲਾਂ ਤੋਂ ਜਸਕਰਨ ਸਿੰਘ ਹਰਦਿਆਲੇਆਣਾ, ਸਰਕਲ ਫਰੀਦਕੋਟ ਦਿਹਾਤੀ ਤੋਂ ਮੱਖਣ ਸਿੰਘ ਮਾਈ ਗੋਦੜੀ ਸਾਹਿਬ, ਸਰਕਲ ਫਰੀਦਕੋਟ ਦਿਹਾਤੀ 2 ਤੋਂ ਬਲਜੀਤ ਸਿੰਘ ਬਾਠ ਭੋਲੂਵਾਲਾ ਰੋਡ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਉਨਾਂ ਸਾਰੇ ਨਵੇਂ ਬਣੇ ਸਰਕਲ ਪ੍ਰਧਾਨਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਆਸ ਤੇ ਉਮੀਦ ਹੈ ਤੇ ਤੁਸੀਂ ਸਾਰੇ ਚੁਣੇ ਗਏ ਅਹੁਦੇਦਾਰ ਪਾਰਟੀ ਦੀ ਚੜਦੀਕਲਾਂ ਤੇ ਤਰੱਕੀ ਲਈ ਦਿਨ ਰਾਤ ਮਿਹਨਤ ਕਰੋਗੇ ਤੇ 2027 ਵਿੱਚ ਸ਼ੋ੍ਰਮਣੀ ਅਕਾਲੀਦਲ ਦੀ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੋਗੇ।