ਆਪਣਾ ਘਰ ਆਸ਼ਰਮ ਵਿਖੇ ਕੀਤੀ ਲੰਗਰ ਦੀ ਸੇਵਾ
ਆਪਣਾ ਘਰ ਆਸ਼ਰਮ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਲੋਕਾਂ ਦੀ ਸ਼ਰਮਾ ਪਰਿਵਾਰ ਨੇ ਕੀਤੀ ਲੰਗਰ ਸੇਵਾ
Publish Date: Thu, 22 Jan 2026 03:28 PM (IST)
Updated Date: Fri, 23 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਲੋਕਾਂ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਸਾਂਭਣ ਵਾਲੇ ‘ਆਪਣਾ ਘਰ ਆਸ਼ਰਮ’, ਗੀਤਾ ਭਵਨ ਸਰਾਫ਼ਾਂ ਬਜ਼ਾਰ ਫਰੀਦਕੋਟ, ਜਿੱਥੇ ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਲੋਕਾਂ ਨੂੰ ਪ੍ਰਭੂ ਜੀ ਆਖ ਕੇ ਸਤਿਕਾਰ ਦਿੱਤਾ ਜਾਂਦਾ ਹੈ। ਇਸ ਆਸ਼ਰਮ ’ਚ ਹੁਣ ਸ਼ਹਿਰ ਨਿਵਾਸੀਆਂ ਵੱਲੋਂ ਨਿਰੰਤਰ ਆਪਣੀ ਖੁਸ਼ੀਆਂ ਦੇ ਮੌਕਿਆਂ ਤੇ ਪ੍ਰਭੂ ਜੀਆਂ ਦੀ ਵੱਖ-ਵੱਖ ਢੰਗ ਤਰੀਕਿਆਂ ਨਾਲ ਸੇਵਾ ਕੀਤੀ ਜਾਂਦੀ ਹੈ। ਫ਼ਰੀਦਕੋਟ ਦੇ ਰਾਜ ਕੁਮਾਰ ਸ਼ਰਮਾ-ਨਿਰਮਲਾ ਰਾਣੀ ਦੇ ਬੇਟੇ ਕਰਨਵੀਰ ਸ਼ਰਮਾ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਆਪਣਾ ਘਰ ਆਸ਼ਰਮ ਵਿਖੇ ਪਹੁੰਚ ਕੇ ਪ੍ਰਭੂ ਜੀ ਨੂੰ ਸ਼ਾਮ ਦਾ ਭੋਜਨ ਅਤੇ ਰਾਤ ਦੇ ਦੁੱਧ ਦੀ ਸੇਵਾ ਹੱਥੀਂ ਕਰਕੇ ਮਨਾਈ। ਇਸ ਮੌਕੇ ਕਰਨਵੀਰ ਸ਼ਰਮਾ ਦੇ ਮਾਤਾ ਨਿਰਮਲਾ ਰਾਣੀ, ਭਰਾ ਸਾਹਿਲ ਸ਼ਰਮਾ, ਅਮਰ ਸ਼ਰਮਾ ਸ਼੍ਰੀ ਗੁਰੂ ਤੇਗ ਬਹਾਦਰ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਰਾਘਵ ਸ਼ਰਮਾ, ਕਿਰਨ ਸ਼ਰਮਾ ਵੀ ਹਾਜ਼ਰ ਸਨ। ਇਸ ਮੌਕੇ ਸ਼ਰਮਾ ਪਰਿਵਾਰ ਦੇ ਹਾਜ਼ਰ ਸਮੂਹ ਮੈਂਬਰਾਂ ਨੇ ਆਪਣੇ ਹੱਥੀਂ ਸ਼ਾਮ ਦਾ ਲੰਗਰ ਅਤੇ ਰਾਤ ਦਾ ਦੁੱਧ ਪ੍ਰਭੂ ਜੀ ਨੂੰ ਪੂਰੀ ਸ਼ਰਧਾ ਨਾਲ ਛਕਾਇਆ। ਇਸ ਮੌਕੇ ਆਪਣਾ ਘਰ ਆਸ਼ਰਮ ਦੇ ਮੁੱਖ ਪ੍ਰਬੰਧਕ ਕੇਵਲ ਕ੍ਰਿਸ਼ਨ ਕਟਾਰੀਆ ਨੇ ਸ਼ਰਮਾ ਪਰਿਵਾਰ ਨੂੰ ਆਸ਼ਰਮ ਪਹੁੰਚਣ ਤੇ ਜੀ ਆਇਆਂ ਨੂੰ ਆਖਿਆ। ਉਨ੍ਹਾਂ ਆਸ਼ਰਮ ਅੰਦਰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਦੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਸਕੱਤਰ ਵਿਜੇਂਦਰ ਵਿਨਾਇਕ ਨੇ ਧੰਨਵਾਦ ਕਰਦਿਆਂ ਕਿਹਾ ਸ਼ਰਮਾ ਪ੍ਰੀਵਾਰ ਨੇ ਲੋੜਵੰਦਾਂ ਦੀ ਸੇਵਾ ਦਾ ਨੇਕ ਕਾਰਜ ਕੀਤਾ ਹੈ। ਇਸ ਮੌਕੇ ਆਸ਼ਰਮ ਦੇ ਪ੍ਰਬੰਧਕਾ ਨੇ ਕਰਨਵੀਰ ਸ਼ਰਮਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ।