ਦਸਮੇਸ਼ ਮਿਸ਼ਨ ਸਕੂਲ ਹਰੀ ਨੌ ’ਚ ਸਰਟੀਫਿਕੇਟ ਵੰਡੇ
ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਵਿਖੇ ਵਲੰਟੀਅਰਾਂ ਨੂੰ ਸੱਤ ਰੋਜ਼ਾ ਐਨਐਸਐਸ ਕੈਂਪ ਦੇ ਸਰਟੀਫਿਕੇਟ ਵੰਡੇ ਗਏ
Publish Date: Mon, 20 Apr 2026 03:45 PM (IST)
Updated Date: Tue, 21 Apr 2026 04:01 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਅੱਜ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਐਨ ਐਸ ਐਸ ਦੇ ਸੱਤ ਰੋਜ਼ਾ ਸਪੈਸ਼ਲ ਕੈਂਪ ਵਿੱਚ ਭਾਗ ਲੈਣ ਵਾਲੇ ਵਲੰਟੀਅਰਾਂ ਨੂੰ ਸਰਟੀਫਿਕੇਟ ਵੰਡੇ ਗਏ੍ਟ ਇਹ ਸੱਤ ਰੋਜਾ ਸਪੈਸ਼ਲ ਕੈਂਪ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 50 ਵਲੰਟੀਅਰਾਂ ਨੇ ਭਾਗ ਲਿਆ ਸੀ । ਸੱਤ ਰੋਜਾ ਕੈਂਪ ਦੀ ਅਗਵਾਈ ਐਨ ਐਸ ਐਸ ਪ੍ਰੋਗਰਾਮ ਅਫਸਰ ਸ਼ਮਿੰਦਰ ਕੌਰ ਅਤੇ ਸਹਾਇਕ ਪ੍ਰੋਗਰਾਮ ਅਫਸਰ ਗੁਰਵਿੰਦਰ ਸਿੰਘ ਵੱਲੋਂ ਕੀਤੀ ਗਈ੍ਟ ਇਸ ਕੈਂਪ ਦੌਰਾਨ ਵਲੰਟੀਅਰਾਂ ਨੇ ਪ੍ਰੋਜੈਕਟ ਵਰਕ ਵਿੱਚ ਸਕੂਲ ਕੈਂਪਸ ਦੀ ਸਫਾਈ, ਸਕੂਲ ਦੇ ਬਾਹਰਲੇ ਰਸਤੇ ਦੀ ਸਫਾਈ ਕਰਕੇ ਉਸ ਨੂੰ ਪੱਧਰਾ ਕਰਨਾ , ਮੇਨ ਗੁਰਦੁਆਰਾ ਸਾਹਿਬ ਹਰੀ ਨੌਂ ਅਤੇ ਸਮਾਧ ਭਾਈ ਸਾਈ ਦਾਸ ਜੀ ਦੀ ਸਫਾਈ ਕੀਤੀ ਗਈ੍ਟ ਇਸ ਤੋਂ ਇਲਾਵਾ ਵਲੰਟੀਅਰਾਂ ਨੂੰ ਗੁਰਦੁਆਰਾ ਜਨਮ ਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ ਸਰਾਏਂ ਨਾਗਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਟ੍ਰੇਨਿੰਗ ਸੈਸ਼ਨ ਵਿੱਚ ਵੱਖ-ਵੱਖ ਤਜਰਬੇਕਾਰ ਮਹਿਮਾਨਾਂ ਨੇ ਸ਼ਿਰਕਤ ਕਰਕੇ ਵਲੰਟੀਅਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਕੈਂਪ ਦੀ ਸਮੁੱਚੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਵਲੰਟੀਅਰਾਂ ਨੂੰ ਇਹ ਸਕੀਮ ਰਾਹੀਂ ਆਪਣੀ ਸ਼ਖਸ਼ੀਅਤ ਦੀ ਉਸਾਰੀ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਸੰਸਥਾ ਦੇ ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸੋਮਾ ਦੇਵੀ ਨੇ ਕੈਂਪ ਦੀਆਂ ਸਮੁੱਚੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਕੁਆਡੀਨੇਟਰ ਸਤਵਿੰਦਰ ਕੌਰ, ਕੁਆਰਡੀਨੇਟਰ ਨਿਧੀ ਗਰਗ, ਹਰਪ੍ਰੀਤ ਕੌਰ ਅਤੇ ਬਲਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।