- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਨਵੇਂ ਸਾਲ ਅਤੇ ਲੋਹੜੀ ਦੇ ਤਿਉਹਾਰ ਨੂੰ ਸ਼ਾਨੋ-ਸ਼ੌਕਤ ਨਾਲ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਇਲਾਕੇ ਦੀ ਨਾਮਵਰ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਨਵੇਂ ਸਾਲ ਦੇ ਆਗਮਨ ਨੂੰ ਜੀ ਆਇਆਂ ਨੂੰ ਆਖਣ ਅਤੇ ਭਾਈਚਾਰਕ ਸਾਂਝ ਲਾਲ ਲੋਹੜੀ ਦਾ ਤਿਉਹਾਰ ਮਨਾਉਣ ਵਾਸਤੇ ਕੀਤਾ ਗਿਆ। ਇਹ ਸਮਾਗਮ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ (ਰਜਿ.) ਫਰੀਦਕੋਟ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸਮਗਮ ਦੀ ਸਮੁੱਚੀ ਦੇਖ-ਰੇ ਐਡਵੋਕੇਟ ਰਮੇਸ਼ ਚੰਦਰ ਜੈਨ ਚੇਅਰਮੈਨ, ਦਰਸ਼ਨ ਲਾਲ ਚੁੱਘ ਜਨਰਲ ਸਕੱਤਰ, ਉੱਘੇ ਸਿੱਖਿਆ ਸ਼ਾਸ਼ਤਰੀ ਪ੍ਰੋ.ਐਨ.ਕੇ.ਗੁਪਤਾ ਵਿੱਤ ਸਕੱਤਰ, ਇੰਜ ਜੀਤ ਸਿੰਘ ਆਰਗੇਨਾਈਜ਼ੇਸ਼ਨ ਸਕੱਤਰ, ਬਿਸ਼ਨ ਕੁਮਾਰ ਅਰੋੜਾ ਪ੍ਰੋਜੈਕਟ ਚੇਅਰਮੈਨ ਅਤੇ ਸੱਤ ਨਰਾਇਣ ਗਰਗ ਕੋ-ਪ੍ਰੋਜੈਕਟ ਚੇਅਰਮੈਨ ਨੇ ਕੀਤੀ । ਇਸ ਸਮਾਗਮ ਦੀ ਸ਼ੁਰੂਆਤ ’ਚ ਪ੍ਰੋ.ਐਨ.ਕੇ.ਗੁਪਤਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕੀਤੀ ਗਈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਐਸੋਸੀਏਸ਼ਨ ਦੇ ਸਾਰੇ ਪ੍ਰੋਗਰਾਮਾਂ ’ਚ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ। ਪ੍ਰਧਾਨ ਪਿ੍ਰੰਸੀਪਲ ਸੇਵਾ ਸਿੰਘ ਚਾਵਲਾ ਨੇ ਆਏ ਹੋਏ ਮੈਬਰਾਂ ਤੇ ਵਿਸ਼ੇਸ਼ ਸੱਦੇ ਤੇ ਆਏ ਮਹਿਮਾਨਾਂ ਨੂੰ ਨਵਾਂ ਸਾਲ ਤੇ ਲੋਹੜੀ ਦੇ ਤਿਉਹਾਰ ਦੀਆਂ ਵਧਾਈਆ ਦਿੱਤੀਆਂ। ਉਨ੍ਹਾਂ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦਿਆਂ ਸਭ ਨੂੰ ਖੁਸ਼ੀ ਵੰਡਣ ਵਾਸਤੇ ਅਹਿਮ ਨੁਕਤੇ ਦੱਸੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਮਾਜ ਸੇਵੀ ਦਰਸ਼ਨ ਲਾਲ ਚੁੱਘ ਨੇ ਬੜੇ ਹੀ ਸ਼ਾਨਦਾਰ ਢੰਗ ਨਾਲ ਨਿਭਾਈ। ਇਸ ਮੌਕੇ ਐਸੋਸੀਏਸ਼ਨ ਦੇ ਨਵੇ ਮੈਂਬਰ ਪ੍ਰੋ. ਤੇਜਿੰਦਰ ਸਿੰਘ ਢੀਂਡਸਾ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਜਨਮ ਦਿਨ ਸਭ ਨੇ ਸ਼ੁੱਭ ਇਛਾਵਾਂ ਭੇਟ ਕਰਕੇ ਮਨਾਇਆ ਗਿਆ। ਇਸ ਮੌਕੇ ਕਿ੍ਰਸ਼ਨ ਲਾਲ ਬਕੋਲੀਆ ਪਿ੍ਰੰਸੀਪਲ (ਰਿਟਾ.),ਕਰਨਲ ਬਲਬੀਰ ਸਿੰਘ ਸਰਾਂ ਅਤੇ ਜੋਗਿੰਦਰ ਸਿੰਘ ਸਿੱਧੂ ਪਿ੍ਰੰਸੀਪਲ (ਰਿਟਾ.) ਨੇ ਬੀਤੇ ਵਰ੍ਹੇ ਨੂੰ ਅਲਵਿਦਾ ਆਖਦਿਆਂ ਨਵੇਂ ਸਾਲ ’ਚ ਮਾਨਵਤਾ ਦੀ ਭਲਾਈ ਵਾਸਤੇ ਛੋਟੇ-ਛੋਟੇ ਉਪਰਾਲੇ ਕਰਨ ਵਾਸਤੇ ਹਾਜ਼ਰੀਨ ਨੂੰ ਉਤਸ਼ਾਹਿਤ ਕੀਤਾ। ਇਸ ਸਮਾਗਮ ’ਚ ਵਿਸ਼ੇਸ਼ ਤੌਰ ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ,ਦਵਿੰਦਰ ਸਿੰਘ ਪੰਜਾਬ ਮੋਟਰਜ਼ ਪ੍ਰਧਾਨ ਨੈਸ਼ਨਲ ਯੂਥ ਕਲੱਬ , ਸੇਵਾ ਮੁਕਤ ਪ੍ਰੋਫੈਸਰ ਨਵੀਨ ਕੁਮਾਰ ਜੈਨ, ਰਾਕੇਸ਼ ਕੁਮਾਰ ਕਟਾਰੀਆ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਫਰੀਦਕੋਟ ਅਤੇ ਅਮਰਦੀਪ ਸਿੰਘ ਗਰੋਵਰ ਪ੍ਰਧਾਨ ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਜਿੰਨੇ ਵੀ ਮੈਂਬਰ ਆਏ ਸਨ, ਉਨ੍ਹਾਂ ਸਭ ਨੂੰ ਸ਼ਾਨਦਾਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਵਹੀਕਲਾਂ ਤੇ ਲਗਾਉਣ ਲਈ ਵਿਸ਼ੇਸ਼ ਰਿਫਲੈਕਟਰ ਦਿੱਤੇ ਗਏ। ਸਮਾਗਮ ਦੇ ਅੰਤ ’ਚ ਇੰਦਰਜੀਤ ਸਿੰਘ ਖੀਵਾ ਨੇ ਸਾਰੇ ਆਏ ਹੋਏ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ। ਗਰੁੱਪ ਫੋਟੋ ਕਰਵਾਉਣ ਉਪਰੰਤ ਸਮਾਗਮ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਈ, ਜਿੱਥੇ ਓਪਨ ’ਚ ਲੋਹੜੀ ਬਾਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਸਾਰੇ ਨੇ ਤਿਲ ਲੋਹੜੀ ’ਚ ਪਾ ਕੇ ਈਸ਼ਰ ਆ-ਦਿਲੱਦਰ ਜਾ ਦੇ ਗੀਤ ਗਾਏ। ਇਸ ਮੌਕੇ ਮੰਗੂਫ਼ਲੀ, ਰਿਉੜੀਆਂ ਤੇ ਗੱਚਕ ਦਾ ਸਭ ਨੇ ਆਨੰਦ ਮਾਣਿਆ। ਇਸ ਸਮਾਗਮ ’ਚ ਰਮਨ ਕੁਮਾਰ ਗੋਇਲ, ਧਰਮਵੀਰ ਸਿੰਘ ਸੇਵਾ ਮੁਕਤ ਸਿੱਖਿਆ ਅਫ਼ਸਰ, ਕੇ.ਪੀ.ਸਿੰਘ ਸਰਾਂ, ਇੰਜ.ਜੀਤ ਸਿੰਘ, ਰੋਟੇਰੀਅਨ ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ, ਸੁਰਿੰਦਰਪਾਲ ਕੌਰ ਸੇਵਾ ਮੁਕਤ ਪਿ੍ਰੰਸੀਪਲ ,ਜਰਨੈਲ ਕੌਰ ਸਰਕਲ ਸੁਪਰਡੈਂਟ ਸੇਵਾ ਮੁਕਤ, ਪ੍ਰਸਿੱਧ ਲੇਖਕ ਮੁਖਤਿਆਰ ਸਿੰਘ ਵੰਗੜ, ਡਾ.ਬਲਜੀਤ ਸ਼ਰਮਾ, ਬਿਸ਼ਨ ਕੁਮਾਰ ਅਰੋੜਾ, ਡਾ.ਨਿਰਮਲ ਕੋਸ਼ਿਕ, ਪਿ੍ਰਤਪਾਲ ਸਿੰਘ ਕੋਹਲੀ, ਇੰਦਰਜੀਤ ਸਿੰਘ ਖੀਵਾ,ਇੰਜ ਦਰਸ਼ਨ ਸਿੰਘ ਰੋਮਾਣਾ, ਰਾਜੇਸ਼ ਧਿੰਗੜਾ, ਐਡਵੋਕੇਟ ਰਾਜ ਕੁਮਾਰ ਗੁਪਤਾ, ਸੁਨੀਤਾ ਗੁਪਤਾ, ਹਰਬੰਸ ਕੌਰ, ਨੀਨਾ ਧਿੰਗਗੜਾ, ਰਾਣੀ ਗੁਪਤਾ, ਇੰਦੂ ਜੈਨ,ਅਲਕਾ ਸ਼ਰਮਾ ਅੰਮ੍ਰਿਤਪਾਲ ਸਿੰਘ, ਅਮਰਦੀਪ ਸਿੰਘ ਗਰੋਵਰ, ਨਿਰਮਲ ਕੁਮਾਰੀ,ਪਰਮਜੀਤ ਕੌਰ, ਰਾਕੇਸ਼ ਕੁਮਾਰ, ਸੱਤ ਨਰਾਇਣ ਗਰਗ, ਪ੍ਰੋਫੈਸਰ ਤੇਜਿੰਦਰ ਸਿੰਘ, ਨਰਿੰਦਰ ਕੌਰ, ਪ੍ਰੋ.ਜਤਿੰਦਰ ਸਿੰਘ, ਮਨਜੀਤ ਕੌਰ, ਅਸ਼ੋਕ ਜੈਨ, ਸੁਖਮੰਦਰ ਸਿੰਘ ਭਲੂਰੀਆ, ਇੰਦਰਜੀਤ ਸਿੰਘ, ਰਮੇਸ਼ ਗਰੋਵਰ, ਹਰਭਜਨ ਕੌਰ ਚਾਵਲਾ, ਡਾ.ਹਰਜਿੰਦਰ ਕੌਰ, ਰਾਕੇਸ਼ ਕੁਮਾਰ ਕਟਾਰੀਆ, ਗਿਰੀਸ਼ ਸੁਖੀਜਾ, ਨਰਿੰਦਰ ਕੌਰ, ਹਜ਼ੂਰ ਕੌਰ, ਕਾਦੰਬਨੀ ਕੌਸ਼ਿਕ, ਦਰਸ਼ਨਾ, ਰਾਜਨ, ਨੀਨਾ, ਪ੍ਰੋਫੈਸਰ ਐਸ.ਐਸ.ਬਾਜਵਾ, ਸ਼ਾਮ ਸੁੰਦਰ ਰੀਹਾਨ, ਸੁਖਦੇਵ ਸ਼ਰਮਾ ਅਤੇ ਸੁਖਦੇਵ ਸਿੰਘ ਦੁਸਾਂਝ ਹਾਜ਼ਰ ਸਨ। ਇਸ ਲੋਹੜੀ ਦੇ ਸਮਾਗਮ ਦੌਰਾਨ ਹਾਜ਼ਰੀ ਲਈ ਹਾਈ ਟੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।