ਰਸੋਈ ਗੈਸ ਦੀ ਸੁਚੱਜੀ ਵਰਤੋਂ ਬਾਰੇ ਸੈਮੀਨਾਰ ਕਰਵਾਇਆ
ਯੂਨੀਵਰਸਿਟੀ ਕਾਲਜ ਜੈਤੋ ਵਿਖੇ ਰਸੋਈ ਗੈਸ ਦੀ ਸੁਚੱਜੀ ਵਰਤੋਂ ਬਾਰੇ ਸੈਮੀਨਾਰ ਕਰਵਾਇਆ
Publish Date: Mon, 09 Feb 2026 05:07 PM (IST)
Updated Date: Tue, 10 Feb 2026 04:03 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ, ਜੈਤੋ ਵਿਖੇ ਗੈਸ ਦੀ ਸੁਰੱਖਿਅਤ ਵਰਤੋਂ ਸੰਬੰਧੀ ਇੱਕ ਜਾਗਰੂਕਤਾ ਪ੍ਰੋਗਰਾਮ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ। ਇਸ ਮੌਕੇ ਉੱਤਰ ਪ੍ਰਦੇਸ਼ ਤੋਂ ਪ੍ਰਸਿੱਧ ਜਾਦੂਗਰ ਅਖਿਲੇਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਜਾਦੂਗਰ ਅਖਿਲੇਸ਼ ਨੇ ਆਪਣੇ ਮਨੋਰੰਜਕ ਜਾਦੂਈ ਪ੍ਰਦਰਸ਼ਨਾਂ ਰਾਹੀਂ ਐਲ.ਪੀ.ਜੀ. ਗੈਸ ਦੀ ਸੁਰੱਖਿਅਤ ਵਰਤੋਂ ਬਾਰੇ ਮਹੱਤਵਪੂਰਨ ਅਤੇ ਲਾਭਕਾਰੀ ਜਾਣਕਾਰੀ ਸਾਂਝੀ ਕੀਤੀ। ਇਹ ਜਾਗਰੂਕਤਾ ਪ੍ਰੋਗਰਾਮ ਪਰਤੀਕ (ਜੈਤੋ ਗੈਸ ਸਰਵਿਸ) ਅਤੇ ਰਾਜਿੰਦਰ (ਨਵਲ ਗੈਸ ਏਜੰਸੀ, ਜੈਤੋ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਇਸਨੂੰ ਬਹੁਤ ਪਸੰਦ ਕੀਤਾ। ਇਸ ਅਵਸਰ ‘ਤੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਵੱਲੋਂ ਮਹਿਮਾਨਾਂ ਅਤੇ ਵਿਸ਼ੇਸ਼ ਕਲਾਕਾਰ ਜਾਦੂਗਰ ਅਖਿਲੇਸ਼ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਜਾਣਕਾਰੀ ਪੂਰਵਕ ਅਤੇ ਮਨੋਰੰਜਕ ਢੰਗ ਨਾਲ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਕਾਲਜ ਦੀ ਕੌਮੀ ਸੇਵਾ ਯੋਜਨਾ ਵਿੰਗ ਵੱਲੋਂ ਵੀ ਸਲਾਹੁਣ ਯੋਗ ਹਿੱਸਾ ਪਾਇਆ ਗਿਆ। ਇਸ ਮੌਕੇ ਕਾਲਜ ਦੇ ਸੀਨੀਅਰ ਮੋਸਟ ਪ੍ਰਾਧਿਆਪਕ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ, ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ, ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਅਰੋੜਾ ਆਦਿ ਹਾਜ਼ਰ ਸਨ।