ਡੀਸੀਐੱਮ ਇੰਟਰਨੈਸ਼ਨਲ ਸਕੂਲ ਨੇ ਜਿੱਤੇ ਗੋਲਡ ਮੈਡਲ
ਸਾਇੰਸ ਉਲੰਪਿਡ ਫਾਉਂਡੇਸ਼ਨ ਵੱਲੋਂ ਕਰਵਾਈ ਪ੍ਰੀਖਿਆ ਵਿੱਚੋਂ ਡੀ.ਸੀ.ਐੱਮ.ਸਕੂਲ ਪੰਜਾਬੀ ਨੇ ਜਿੱਤੇ ਗੋਲਡ ਮੈਡਲ
Publish Date: Wed, 21 Jan 2026 04:34 PM (IST)
Updated Date: Thu, 22 Jan 2026 04:01 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਬਾਹਮਣ ਵਾਲਾ ਰੋਡ ਤੇ ਸਥਿਤ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਡੀ.ਸੀ.ਐੱਮ.ਇੰਟਰਨੈਸਨਲ ਸਕੂਲ ਕੋਟਕਪੂਰਾ ਦੇ ਵਿਦਿਆਰਥੀ ਜਿੱਥੇ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਮੱਲਾਂ ਮਾਰ ਰਹੇ ਹਨ। ਇਥੇ ਹੀ ਕਾਮਰਸ ਦੇ ਖੇਤਰ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਪਿਛਲੇ ਦਿਨੀ ਸਾਇੰਸ ਉਲੰਪਿਡ ਫਾਉਂਡੇਸ਼ਨ ਵੱਲੋਂ ਕਰਵਾਈ ਗਈ, ਸਾਇੰਸ,ਮੈਥ, ਇੰਗਲਿਸ਼, ਦੀ ਪ੍ਰੀਖਿਆ ਵਿੱਚੋਂ ਅਲੱਗ-ਅਲੱਗ ਜਮਾਤਾਂ ਦੇ ਵਿਦਿਆਰਥੀਆਂ ਨੇ ਗੋਲਡ ਮੈਡਲ ਹਾਸਲ ਕੀਤੇ ਹਨ ।ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸ ਦੇ ਨਾਲ ਗਿਆਰ੍ਹਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ, ਮੁਸਕਾਨਜੋਤ ਕੌਰ, ਪਹਿਲਾ ਸਥਾਨ ਹਾਸਲ ਕੀਤਾ, ਦੂਸਰਾ, ਸਥਾਨ ਤੁਸ਼ਾਰ ਭੰਡਾਰੀ, ਤੀਸਰਾ ਸਥਾਨ ਕ੍ਰਿਤਕਾਂ, ਲਵਦੀਪ ਸਿੰਘ, ਅਭਿਜੀਤ ਸਿੰਘ, ਪਿਯੂਸ਼ ਗਰਗ, ਜਾਸ਼ਿਕਾਂ, ਮਹਿਕਪ੍ਰੀਤ ਕੌਰ, ਮਨਜੋਤ ਕੌਰ, ਮੁਸਕਾਨਜੋਤ ਕੌਰ, ਲੋਵਦੀਪ ਕੌਰ,ਨੇ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ੍ਟਅਤੇ 9 ਵਿਦਿਆਰਥੀ ਸਟੇਟ ਲੈਵਲ-2 ਪ੍ਰੀਖਿਆ ਲਈ ਵੀ ਚੁਣੇ ਗਏ ਹਨ। ਇਹਨਾਂ ਵਿਦਿਆਰਥੀਆਂ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਓਹਨਾ ਦੇ ਉਤਸ਼ਾਹ ਨੂੰ ਹੋਰ ਵਧਾਉਣ ਲਈ ਸਪੈਸ਼ਲ, ਗਿਫਟ ਦਿਤੇ ਗਏ। ਇਸ ਸਮੇਂ ਸਵੇਰੇ ਦੀ ਸਭਾ ਵਿੱਚ ਸਕੂਲ ਦੇ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ, ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਅਗਲੇ ਲੈਵਲ ਤੇ ਹੋਣ ਵਾਲੀ ਪ੍ਰੀਖਿਆ ਲਈ ਪ੍ਰੇਰਿਤ ਕੀਤਾ।