ਸੈਂਟ ਮੈਰੀਜ਼ ਕਾਨਵੈਂਟ ਸਕੂਲ ’ਚ ਸਟੂਡੈਂਟ ਕੌਂਸਲ ਦਾ ਗਠਨ
ਸਰਵਦੀਪ ਸਿੰਘ ਹੈਡ ਬੁਆਏ ਤੇ ਗੁਰਅਸੀਸ ਸਿੰਘ ਹੈੱਡ ਗਰਲ ਚੁਣੇ
Publish Date: Sun, 15 Mar 2026 04:12 PM (IST)
Updated Date: Mon, 16 Mar 2026 04:01 AM (IST)

ਸ਼ਿਵ ਸ਼ਰਮਾ,ਵਿਕਾਸ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਸੈਂਟ ਮੇਰੀਜ ਕਾਨਵੈਂਟ ਸਕੂਲ ਫਰੀਦਕੋਟ ਵਿਖੇ ਨਵੀਂ ਸਟੂਡੈਂਟ ਕਾਊਂਸਿਲ ਦਾ ਗਠਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋਫੈਸਰ ਡਾ. ਦੀਪਕ ਜੌਨ ਭੱਟੀ ਡੀਨ ਕਾਲਜਿਜ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਟੀਚਾ ਨਿਰਧਾਰਿਤ ਕਰਕੇ ਨਿਰੰਤਰ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦਾ ਸਵਾਗਤ ਸਕੂਲ ਦੇ ਮੈਨੇਜਰ ਫਾਦਰ ਸਿਲਵਿਨੋਸ, ਸਕੂਲ ਪਿ੍ਰੰਸੀਪਲ ਫਾਦਰ ਬੇਨੀ ਥਾਮਸ ਅਤੇ ਸਿਸਟਰ ਸੋਨੈੱਟ ਨੇ ਕੀਤਾ। ਉਨ੍ਹਾਂ ਨੇ ਸਕੂਲ ਦੇ ਨਵੇਂ ਕੌਂਸਲ ਮੈਂਬਰਾਂ ਨੂੰ ਸੈਸ਼ਿਜ ਅਤੇ ਬੈਂਜ ਸੌਂਪੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਵਿਸ਼ੇਸ਼ ਹੈ ਅਤੇ ਹਰੇਕ ਅੰਦਰ ਕੋਈ ਨਾ ਕੋਈ ਪ੍ਰਤਿਭਾ ਹੁੰਦੀ ਹੈ। ਉਨ੍ਹਾਂ ਕਿਹਾ ਇਕ ਚੰਗੇ ਲੀਡਰ ਦਾ ਕੰਮ ਹੈ ਕਿ ਉਹ ਇਸ ਪ੍ਰਤਿਭਾ ਨੂੰ ਹੋਰ ਉਜਾਗਰ ਕਰੇ । ਸਕੂਲ ਦੇ ਪਿ੍ਰੰਸੀਪਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਪੁਰਾਣੀ ਕਾਉਂਸਲ ਮੈਂਬਰਾਂ ਦਾ ਵੀ ਆਪਣੇ ਚੰਗੇ ਕਾਰਗੁਜ਼ਾਰੀ ਲਈ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਨਵੀਂ ਸਕੂਲ ਕਾਊÇਂਸਲ ਸਕੂਲ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਵੇਗੀ। ਇਸ ਮੌਕੇ ਸਰਵਦੀਪ ਸਿੰਘ ਨੇ ਹੈਡ ਬੁਆਏ ਅਤੇ ਗੁਰਅਸੀਸ ਕੌਰ ਨੇ ਹੈਡ ਗਰਲ ਦਾ ਅਹੁਦਾ ਸੰਭਾਲਿਆ । ਨਵੀਂ ਸਕੂਲ ਕਾਊਂਸਿਲ ਦੇ ਹੋਰ ਮੈਂਬਰ ਹਨ , ਸਪੋਰਟਸ ਕਪਤਾਨ ਵੈਸਨਵੀ ਅਤੇ ਕਾਰਤਿਕ ਚਾਵਲਾ, ਸਟੇਜ ਕਪਤਾਨ ਗਰੀਮਾ ਕੁਮਾਰੀ ਅਤੇ ਅਰਪਿਤ ਠੁਕਰਾਲ, ਡਾਨ ਬੋਸਕੋ ਹਾਊਸ ਦੇ ਕਪਤਾਨ ਪੂਰਵੀ ਸਰਮਾ ਅਤੇ ਜਸਪ੍ਰੀਤ ਸਿੰਘ,ਉਪ ਕਪਤਾਨ ਨਮਨਪ੍ਰੀਤ ਸਿੰਘ ਅਤੇ ਸਗੁਨ ਰੋਏ, ਫਲਾਵਰਾਇਟ ਹਾਊਸ ਦੇ ਕਪਤਾਨ ਐਵਲਿਨ ਜੋਰਜ ਚੈਰੀਅਨ ਅਤੇ ਰੇਵੰਤ, ਉਪ ਕਪਤਾਨ ਸੁਬੇਗ ਪ੍ਰਤਾਪ ਸਿੰਘ ਸੇਖੋਂ ਅਤੇ ਸੁਪਰੀਆ ਸ਼ਰਮਾ, ਜੋਸਫਾਇਨ ਹਾਊਸ ਦੇ ਕਪਤਾਨ ਹਰਜਸ ਕੌਰ ਢਿੱਲੋਂ ਅਤੇ ਹਰਨੂਰ ਸਿੰਘ ,ਉਪ ਕਪਤਾਨ ਨਵਿੰਦਰ ਸਿੰਘ ਗਿੱਲ ਅਤੇ ਓਜਸਵੀ,ਟੈਰੇਸਿਅਨ ਹਾਊਸ ਦੇ ਕਪਤਾਨ ਭਵਿਆ ਚੌਧਰੀ ਅਤੇ ਚਸ਼ਮਨੂਰ ਗਿੱਲ, ਉਪ ਕਪਤਾਨ ਅੰਸ਼ ਬਜਾਜ ਅਤੇ ਸਾਨਵੀ ਗੋਇਲ ਨੂੰ ਥਾਪਿਆ ਗਿਆ। ਇਸ ਮੌਕੇ ਨਵੀਂ ਕਾਊਂਸਿਲ ’ਚ ਚੁਣੇ ਗਏ ਵਿਦਿਆਰਥੀਆਂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਕੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦੇ ਨਾਮ ਨੂੰ ਚਾਰ ਚੰਨ ਲਗਾਉਣਗੇ। ਪੂਰੇ ਅੁਨਸ਼ਾਸ਼ਨ ਦੇ ਰੰਗ ’ਚ ਰੰਗਿਆ ਇਹ ਸਮਾਗਮ ਅਮਿੱਟ ਯਾਦਾਂ ਛੱਡ ਕੇ ਸੰਪੰਨ ਹੋਇਆ।