ਸਰਸਵਤੀ ਸਕੂਲ ਦੇ ਵਿਦਿਆਰਥੀ ਨੇ ਆਈ.ਏ.ਐੱਸ ਪ੍ਰੀਖਿਆ ਕੀਤੀ ਪਾਸ
ਸਰਸਵਤੀ ਸਕੂਲ ਦੇ ਵਿਦਿਆਰਥੀ ਨੇ ਸਿਵਲ ਸੇਵਾਵਾਂ ਪ੍ਰੀਖਿਆ ਕੀਤੀ ਪਾਸ
Publish Date: Tue, 10 Mar 2026 04:13 PM (IST)
Updated Date: Wed, 11 Mar 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਬੀਤੇ ਦਿਨ ਯੂ.ਪੀ.ਐੱਸ.ਸੀ. ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ-2025 ਦਾ ਨਤੀਜਾ ਐਲਾਨਿਆ ਗਿਆ। ਜਿਸ ਦੌਰਾਨ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਵਿਦਿਆਰਥੀ (ਪ੍ਰੀ-ਨਰਸਰੀ ਜਮਾਤ ਤੋਂ ਛੇਵੀਂ ਜਮਾਤ ਪਾਸ ਕੀਤੀ ਸੀ) ਆਸ਼ੂਤੋਸ਼ ਗਰਗ ਸਪੁੱਤਰ ਪ੍ਰਦੀਪ ਗਰਗ ਨੇ ਆਈ.ਏ.ਐੱਸ. ਦੀ ਪ੍ਰੀਖਿਆ ਪਾਸ ਕਰਕੇ ਨਾ ਸਿਰਫ਼ ਆਪਣੇ ਮਾਪਿਆਂ, ਬਲਕਿ ਪੂਰੇ ਵਿਧਾਨ ਸਭਾ ਹਲਕਾ ਜੈਤੋ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੁਸਮ ਕਾਲੜਾ ਨੇ ਦੱਸਦਿਆਂ ਕਿਹਾ ਕਿ ਅੱਜ ਪੂਰੇ ਸਰਸਵਤੀ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਆਸ਼ੂਤੋਸ਼ ਗਰਗ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਈ.ਏ.ਐੱਸ. ਦੀ ਪ੍ਰੀਖਿਆ ਪਾਸ ਕਰਕੇ ਸਾਡਾ ਸਿਰ ਗਰਵ ਨਾਲ ਉੱਚਾ ਕਰਵਾ ਦਿੱਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖ਼ਜ਼ਾਨਚੀ ਅਨਿਲ ਕੁਮਾਰ ਬਾਂਸਲ, ਸਿੱਖਿਆ ਸਮਿਤੀ ਦੇ ਚੇਅਰਮੈਨ ਸੁਖਵਿੰਦਰਪਾਲ ਗਰਗ, ਸਿੱਖਿਆ ਸਮਿਤੀ ਦੇ ਸਹਿ ਚੇਅਰਮੈਨ ਡਾ. ਰਵਿੰਦਰਨਾਥ ਮਿੱਤਲ, ਸਾਲਸੀ ਬੋਰਡ ਦੇ ਚੇਅਰਮੈਨ ਐਡਵੋਕੇਟ ਪ੍ਰਸ਼ੋਤਮ ਸਿੰਗਲਾ, ਸਹਿ ਸਕੱਤਰ ਪੰਕਜ ਸਿੰਗਲਾ, ਡਿਪਟੀ ਮੈਨੇਜਰ ਮੁਕੇਸ਼ ਗੋਇਲ, ਸਾਲਸੀ ਬੋਰਡ ਦੇ ਮੈਂਬਰ ਜਿੰਦਰਪਾਲ ਬਾਂਸਲ, ਕਾਰਜਕਾਰੀ ਮੈਂਬਰ ਕਿਸ਼ੋਰ ਚੰਦ ਤਾਇਲ, ਸੱਤਪਾਲ ਗਰਗ, ਸੱਤਪਾਲ (ਰਾਮਾਇਣ ਪ੍ਰਚਾਰ ਮੰਡਲ), ਅਸ਼ੋਕ ਤਾਇਲ, ਸੱਤਪਾਲ ਬਾਂਸਲ, ਦਿਪਾਂਸ਼ੂ ਗੋਇਲ, ਵਰੁਨ ਲੋਹੀਆ, ਸੰਜੀਵ ਕੁਮਾਰ ਬਾਂਸਲ, ਸਾਹਿਲ ਮਿੱਤਲ ਅਤੇ ਰਿੰਕੂ ਬਾਂਸਲ ਵੱਲੋਂ ਪੂਰੇ ਗਰਗ ਪਰਿਵਾਰ ਨੂੰ ਤਹਿਦਿਲੋਂ ਵਧਾਈ ਦਿੱਤੀ।