ਲਾਇਨਜ਼ ਇੰਟਰਨੈਸ਼ਨਲ ਡਿਸਟਿ੍ਰਕ 321-ਐਫ ਦੀ ਰੀਜਨ ਕਾਨਫਰੰਸ ’ਚ ਕੇ.ਪੀ.ਸਿੰਘ ਸਰਾਂ ਨੂੰ ਸਨਮਾਨਿਆ
ਲਾਇਨਜ਼ ਇੰਟਰਨੈਸ਼ਨਲ ਡਿਸਟਿ੍ਰਕ 321-ਐਫ ਦੀ ਰੀਜਨ ਕਾਨਫਰੰਸ ’ਚ ਕੇ.ਪੀ.ਸਿੰਘ ਸਰਾਂ ਨੂੰ ਸਨਮਾਨਿਆ
Publish Date: Mon, 06 Apr 2026 03:37 PM (IST)
Updated Date: Tue, 07 Apr 2026 03:59 AM (IST)
ਸਮਾਜਸੇਵੀ ਲਾਇਨ ਕੇਪੀ ਸਿੰਘ ਸਰਾਂ ਦਾ ਕੀਤਾ ਸਨਮਾਨ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਲਾਇਨਜ਼ ਕਲੱਬ ਫਿਰੋਜ਼ਪੁਰ ਵਿਖੇ ਰੀਜਨ ਕਾਨਫਰੰਸ ਹੋਈ। ਇਸ ਰੀਜਨ ਕਾਨਫਰੰਸ ਦੌਰਾਨ ਲਾਇਨਜ਼ ਕਲੱਬ ਫਰੀਦਕੋਟ ਵੱਲੋ ਮੋਹਿਤ ਗੁਪਤਾ ਕਲੱਬ ਪ੍ਰਧਾਨ ਦੀ ਅਗਵਾਈ ’ਚ ਅਹੁਦੇਦਾਰਾਂ ਤੇ ਮੈਂਬਰਾਂ ਵੱਲੋ ਸ਼ਿਰਕਤ ਕੀਤੀ ਗਈ। ਇਹ ਰੀਜਨ ਕਾਨਫਰੰਸ ਲਾਇਨ ਭਵਨ ਮੱਲਵਾਲਾ ਰੋਡ ਫਿਰੋਜਪੁਰ ਵਿਖੇ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਡਿਸਟਿ੍ਰਕ ਗਵਰਨਰ ਦੀ ਯੋਗ ਅਗਵਾਈ ਹੇਠ ਹੋਈ । ਇਸ ਰੀਜਨ ਕਾਨਫਰੰਸ ’ਚ ਫ਼ਰੀਦਕੋਟ ਦੇ ਉੱਘੇ ਸਮਾਜ ਸੇਵੀ ਲਾਇਨ ਕੇ.ਪੀ.ਸਿੰਘ ਸਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਲਾਇਨ ਅਸ਼ੀਸ਼ ਸੂਦ ਰਿਜਨਲ ਚੇਅਰਮੈਨ, ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਡਿਸਟਿ੍ਰਕ ਗਵਰਨਰ ਅਤੇ ਲਾਇਨ ਅਜੈ ਗੋਇਲ ਵਾਈਸ ਡਿਸਟਿ੍ਰਕ ਗਵਰਨਰ-1 ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬਾਂ ਦੇ ਡਿਪਟੀ ਗਵਰਨਰ ਰਜਨੀਸ਼ ਗਰੋਵਰ ਵੀ ਹਾਜ਼ਰ ਸਨ। ਰੀਜਨ ਕਾਨਫਰੰਸ ਦੌਰਾਨ ਸਾਰੇ ਪਹੁੰਚੇ ਮੈਂਬਰਾਂ ਨੂੰ ਆਕਰਸ਼ਿਤ ਤੋਹਫੇ ਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਸਟੇਟ ਅਵਾਰਡੀ ਗੌਤਮ ਬਾਂਸਲ ਸਮਾਜ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਆਗੂ ਗੁਰਮੇਲ ਸਿੰਘ ਜੱਸਲ, ਲੈਕਚਰਾਰ ਹਰਜੀਤ ਸਿੰਘ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਸਮਾਜ ਸੇਵੀ ਕੇ.ਪੀ.ਸਰਾਂ ਨੂੰ ਸਨਮਾਨ ਮਿਲਦ ਤੇ ਵਧਾਈਆਂ ਦਿੱਤੀਆਂ ਹਨ।