ਖਾਲਸਾ ਨੇ ਪਿੰਡ ਕਾਉਣੀ ਨੂੰ ਪਾਣੀ ਵਾਲੀ ਟੈਂਕੀ ਦਿੱਤੀ
ਐਮ.ਪੀ ਸਰਬਜੀਤ ਸਿੰਘ ਖਾਲਸਾ ਨੇ ਪਿੰਡ ਕਾਉਣੀ ਨੂੰ ਪਾਣੀ ਵਾਲੀ ਟੈਂਕੀ ਦਿੱਤੀ
Publish Date: Mon, 06 Apr 2026 03:33 PM (IST)
Updated Date: Tue, 07 Apr 2026 03:59 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਮਲੋਆ ਨੇ ਆਪਣੇ ਅਖਤਿਆਰੀ ਫੰਡ ਵਿੱਚੋ ਪਿੰਡ ਕਾਉਣੀ ਲਈ ਪੀਣ ਵਾਲੇ ਪਾਣੀ ਦੀ ਟੈਂਕੀ ਭੇਜੀ।ਉਨਾਂ ਦੇ ਨਿੱਜੀ ਸਹਾਇਕ ਦਲੇਰ ਸਿੰਘ ਡੋਡ ਜ਼ਿਲਾ ਪ੍ਰਧਾਨ ਵਾਰਿਸ ਪੰਜਾਬ ਅਕਾਲੀਦਲ ਨੇ ਗ੍ਰਾਮ ਪੰਚਾਇਤ ਕਾਉਣੀ ਨੂੰ ਸਪੁਰਦ ਕੀਤੀ ਤੇ ਪਿੰਡ ਦੇ ਸਾਂਝੇ ਕੰਮਾਂ ਲਈ ਹੋਰ ਵੀ ਵਿਤੀ ਸਹਾਇਤਾ ਕਰਨ ਦਾ ਵਾਅਦਾ ਕੀਤਾ।ਗੁਰਸੇਵਕ ਸਿੰਘ ਖਾਲਸਾ ਤੇ ਗ੍ਰਾਮ ਪੰਚਾਇਤ ਵੱਲੋਂ ਐਮ.ਪੀ ਖਾਲਸਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਬੀਬੀ ਰਾਜਦੀਪ ਕੌਰ ਸਰਪੰਚ, ਸੁਖਵੀਰ ਸਿੰਘ, ਕਰਤਾਰ ਸਿੰਘ ਮੈਂਬਰ ਪੰਚਾਇਤ , ਗੁਰਭਜਨ ਸਿੰਘ ਮੈਂਬਰ ਪੰਚਾਇਤ, ਲਖਵਿੰਦਰ ਸਿੰਘ ਰਾਜ, ਗਿਆਨ ਸਿੰਘ, ਡਿਪਟੀ ਸਿੰਘ ਅਤੇ ਗੁਰਸੇਵਕ ਸਿੰਘ ,ਪਰਵਿੰਦਰ ਸਿੰਘ,ਜਗਦੇਵ ਸਿੰਘ,ਜਥੇਦਾਰ ਮੱਘਰ ਸਿੰਘ (ਚਾਰੇ ਸਿੰਘ ਸੇਵਾਦਾਰ ਗੁਰਦੁਆਰਾ ਅੰਗਦ ਦੇਵ ਸਾਹਿਬ ਪ੍ਰਬੰਧਕ ਕਮੇਟੀ) ਤੇ ਗੁਰਸੇਵਕ ਸਿੰਘ ਖਾਲਸਾ ਵੀ ਹਾਜਰ ਸਨ।