ਗੋਲਡ ਮੈਡਲ ਜੇਤੂ ਸੁਨੇਹਾ ਨੂੰ 51 ਹਜ਼ਾਰ ਦੇਣ ਦਾ ਐਲਾਨ
ਬੱਚਿਆਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਪੀਕਰ ਸੰਧਵਾਂ ਦੇ ਉਪਰਾਲੇ ਪ੍ਰਸੰਸਾਯੋਗ : ਖਾਲਸਾ
Publish Date: Thu, 12 Feb 2026 03:53 PM (IST)
Updated Date: Fri, 13 Feb 2026 04:00 AM (IST)
ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਪਿਛਲੇ ਦਿਨੀਂ ਛੱਤੀਸਗੜ੍ਹ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਗਤਕਾ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਹੋਣਹਾਰ ਲੜਕੀ ਸੁਨੇਹਾ ਦੇ ਘਰ ਖੁਦ ਪੁੱਜ ਕੇ ਪਰਿਵਾਰ ਨੂੰ 51000 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰਨ ਮੌਕੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਸੁਨੇਹਾ ਦੇ ਪਿਤਾ ਸੁਖਦੇਵ ਸਿੰਘ ਸੁੱਖੂ ਅਤੇ ਮਾਤਾ ਰੀਨੂੰ ਰਾਣੀ ਬਹੁਤ ਹੀ ਭਾਵੁਕ ਹੋ ਗਏ। ਗੁਰਪ੍ਰੀਤ ਸਿੰਘ ਖਾਲਸਾ ਮੁਤਾਬਿਕ ਸੁਖਦੇਵ ਸਿੰਘ ਸੁੱਖੂ ਅਤੇ ਬੀਬੀ ਰੀਨੂੰ ਰਾਣੀ ਨੇ ਖੁਦ ਭਾਵੁਕਤਾ ਵਾਲੇ ਮਾਹੌਲ ਵਿੱਚ ਆਖਿਆ ਕਿ ਉਹਨਾ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਸਪੀਕਰ ਦੇ ਉੱਚੇ ਅਹੁਦੇ ’ਤੇ ਬਿਰਾਜਮਾਨ ਕੋਈ ਸ਼ਖਸ਼ੀਅਤ ਇਸ ਤਰਾਂ ਅਚਾਨਕ ਉਹਨਾ ਦੇ ਘਰ ਪੁੱਜ ਕੇ ਦਸਤਕ ਦੇਵੇਗੀ। ਖੁਸ਼ੀ ਦੇ ਹੰਝੂ ਸੰਭਾਲਦਿਆਂ ਉਹਨਾ ਆਖਿਆ ਕਿ ਜਿੱਥੇ ਉਹ ਸਪੀਕਰ ਸੰਧਵਾਂ ਦੇ ਧੰਨਵਾਦੀ ਹਨ, ਉੱਥੇ ਉਹਨਾ ਨੂੰ ਆਪਣੀ ਹੋਣਹਾਰ ਬੇਟੀ ’ਤੇ ਵੀ ਮਾਣ ਹੈ। ਗੁਰਪ੍ਰੀਤ ਸਿੰਘ ਮੁਤਾਬਿਕ 51 ਹਜਾਰ ਰੁਪਏ ਦੀ ਰਾਸ਼ੀ ਗਰੀਬ ਪਰਿਵਾਰਾਂ ਲਈ ਬਹੁਤ ਵੱਡੀ ਰਕਮ ਹੈ, ਸਪੀਕਰ ਸੰਧਵਾਂ ਵਲੋਂ ਪਹਿਲਾਂ ਵੀ ਗੋਲਡ ਮੈਡਲ ਜਿੱਤਣ ਵਾਲੇ ਅਨੇਕਾਂ ਲੜਕੇ-ਲੜਕੀਆਂ ਨੂੰ 51-51 ਜਾਂ 31-31 ਹਜਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ, ਜਿਸ ਕਰਕੇ ਹੋਰਨਾ ਬੱਚਿਆਂ ਅਤੇ ਨੌਜਵਾਨਾ ਵਿੱਚ ਵੀ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ।