ਸਾਧੂਵਾਲਾ ਵਿਖੇ ਅੱਗ ਨਾਲ 4 ਏਕੜ ਕਣਕ ਸੜ ਕੇ ਸੁਆਹ
ਸਾਧੂਵਾਲਾ ਵਿਖੇ ਅੱਗ ਲੱਗਣ ਨਾਲ 4 ਏਕੜ ਕਣਕ ਸੜ ਕੇ ਸੁਆਹ
Publish Date: Sat, 11 Apr 2026 06:29 PM (IST)
Updated Date: Sun, 12 Apr 2026 04:06 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਸਾਦਿਕ ਨੇੜੇ ਪਿੰਡ ਸਾਧੂਵਾਲਾ ਵਿਖੇ ਅੱਜ ਦੁਪਿਹਰ ਸਮੇਂ ਇੱਕ ਕਿਸਾਨ ਦੇ ਖੇਤ ਵਿੱਚ ਖੜ੍ਹੀ ਕਣਕ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਪ੍ਰੀਤਮ ਸਿੰਘ ਦੇ ਖੇਤ ਕਰੀਬ ਚਾਰ ਏਕੜ ਕਣਕ ਨੂੰ ਅੱਗ ਲੱਗ ਗਈ ਤਾਂ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਆਪਣੇ ਸਾਧਨ ਵਗੈਰਾ ਲੈ ਕੇ ਮੌਕੇ ਤੇ ਪੁੱਜੇ ਤਾਂ ਕੋਸਿ਼ਸ਼ ਦੇ ਬਾਵਜੂਦ ਵੀ ਮਧਵਰਗੀ ਕਿਸਾਨ ਪ੍ਰੀਤਮ ਸਿੰਘ ਦੀ ਸਾਰੀ ਕਣਕ ਸੜ ਕੇ ਸੁਆਹ ਹੋ ਗਈ ਜਦੋਂ ਕਿ ਨਾਲ ਦੇ ਖੇਤਾਂ ਵਾਲੇ ਮਲਕੀਤ ਸਿੰਘ, ਗੁਰਮੇਲ ਸਿੰਘ ਤੇ ਗੁਰਜਿੰਦਰ ਸਿੰਘ ਦੀ ਫਸਲ ਦਾ ਵੀ ਨੁਕਸਾਨ ਹੋਇਆ। ਪੀੜਤ ਕਿਸਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਖੇਤ ਵਿੱਚ ਲੱਗੇ ਟ੍ਰਾਂਸਫਾਰਮਰ ਤੋਂ ਸਪਾਰਕ ਹੋਇਆ ਤੇ ਦੇਖਦੇ ਦੇਖਦੇ ਸਾਰੀ ਫਸਲ ਖਤਮ ਹੋ ਗਈ। ਜਿਸ ਨਾਲ ਕਰੀਬ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ।ਮੌਕੇ ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਏਕਤਾ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਵਾਰ ਵਾਰ ਮੰਗ ਕੀਤੀ ਕਿਕ ਣਕ ਦੀ ਫਸਲ ਨੂੰ ਧਿਆਨਵਿੱਚ ਰੱਖਦੇ ਹੋਏ ਫਾਇਰ ਬਰਗੇਡ ਦੀ ਗੱਡੀ ਸਾਦਿਕ ਵਿਖੇ ਖੜ੍ਹੀ ਕੀਤੀ ਜਾਵੇ ਪਰ ਜ਼ਿਲਾ ਪ੍ਰਸਾਸ਼ਨ ਜਾਂ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਤੇ ਅੱਜ ਗਰੀਬ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਗੁਰਮੀਤ ਸਿੰਘ ਪੁੱਤਰ ਹਰਮੰਦਰ ਸਿੰਘ ਦੀ ਚਾਰ ਕਨਾਲ ਕਣਕ ਵੀ ਅੱਗ ਦੀ ਲਪੇਟ ’ਚ ਆ ਗਈ। ਪਹਿਲਾਂ ਹੀ ਕੁਦਰਤ ਦੀ ਕਰੋਪੀ ਝੱਲ ਰਹੇ ਅਤੇ ਕਰਜ਼ੇ ਦੀ ਮਾਰ ਹੇਠ ਦਬੇ ਕਿਸਾਨ ਦੀ ਸਰਕਾਰ ਨੂੰ ਔਖੇ ਵੇਲੇ ਬਾਂਹ ਫੜਨੀ ਚਾਹੀਦੀ ਹੈ ਤੇ ਕਿਸਾਨ ਨੂੰ ਪੂਰਾ ਮੁਆਵਜਾ ਦੇਣਾ ਚਾਹੀਦਾ ਹੈ।