Sad News : ਪ੍ਰਸਿੱਧ ਪੰਜਾਬੀ ਕਵੀ ਨਵਰਾਹੀ ਘੁਗਿਆਣਵੀ ਨਹੀਂ ਰਹੇ, ਅੱਜ 3 ਵਜੇ ਫਰੀਦਕੋਟ 'ਚ ਹੋਵੇਗਾ ਅੰਤਿਮ ਸੰਸਕਾਰ
ਸ਼ਹਿਰ ਦੇ ਵਸਨੀਕ ਪ੍ਰਸਿੱਧ ਪੰਜਾਬੀ ਕਵੀ ਨਵਰਾਹੀ ਘੁਗਿਆਣਵੀ ਦਾ ਬੁੱਧਵਾਰ, 18 ਫਰਵਰੀ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ, 19 ਫਰਵਰੀ ਨੂੰ ਦੁਪਹਿਰ 3 ਵਜੇ ਡੋਗਰ ਬਸਤੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਨਾਲ ਸਾਹਿਤਕ ਹਲਕਿਆਂ ਅਤੇ ਸਾਹਿਤ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Publish Date: Wed, 18 Feb 2026 06:18 PM (IST)
Updated Date: Thu, 19 Feb 2026 11:28 AM (IST)
ਜਾਸ, ਫਰੀਦਕੋਟ : ਪੰਜਾਬੀ ਦੇ ਪ੍ਰਸਿੱਧ ਕਵੀ ਮਰਹੂਮ ਨਵਰਾਹੀ ਘੁਗਿਆਣਵੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਨਾਂ ਦਾ ਅੰਤਮ ਸੰਸਕਾਰ 19 ਫਰਵਰੀ ਵੀਰਵਾਰ ਨੂੰ ਸ਼ਾਮ ਤਿੰਨ ਵਜੇ ਡੋਗਰ ਬਸਤੀ ਵਾਲੇ ਸ਼ਮਸ਼ਾਨਘਾਟ ’ਚ ਹੋਵੇਗਾ। ਨਵਰਾਹੀ ਘੁਗਿਆਣਵੀ ਦਾ ਜਨਮ 11 ਅਗਸਤ 1937 ਨੂੰ ਜਿਲ੍ਹਾ ਫਰੀਦਕੋਟਚ ਦੇ ਪਿੰਡ ਘੁਗਿਆਣਾ ’ਚ ਮੇਹਰ ਸਿੰਘ ਬਰਾੜ ਤੇ ਕਰਤਾਰ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਫੌਜਾ ਸਿੰਘ ਬਰਾਡ ਸੀ। ਜਦਕਿ ਸਾਹਿਤੀ ਦੁਨੀਆ |ਚ ਉਹ ‘ਨਵਰਾਹੀ ਘੁਗਿਆਣਵੀ’ ਦੇ ਨਾਂ ਨਾਲ ਪ੍ਰਸਿੱਧ ਹੋਏ। ਉਹ ਪ੍ਰਾਇਮਰੀ ਅਧਿਆਪਕ ਵਜੋਂ ਸੇਵਾ ਸ਼ੁਰੂ ਕਰਕੇ ਪ੍ਰਿੰਸਿਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਹ ਸਾਹਿਤਕ ਗਤੀਵਿਧੀਆਂ ’ਚ ਸਰਗਰਮ ਰਹਿੰਦੇ ਹੋਏ ਸਾਹਿਤ ਸਭਾ ਫਰੀਦਕੋਟ ਦੇ ਸਥਾਪਕ ਮੈਂਬਰਾਂ ’ਚ ਸ਼ਾਮਲ ਸਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਲੰਮੇ ਸਮੇਂ ਤੱਕ ਅਹੁਦੇਦਾਰ ਰਹੇ। ਉਨ੍ਹਾਂ ਦੀ ਪਹਿਲੀ ਰਚਨਾ 1956 ’ਚ ਦਿੱਲੀ ਤੋਂ ਪ੍ਰਕਾਸ਼ਿਤ ਪੱਤਰਿਕਾ ‘ਸੈਨਿਕ ਸਮਾਚਾਰ’ ’ਚ ਛਪੀ। ਸਾਲ 1971 ’ਚ ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ‘ਘਾਲਣਾ’ ਪ੍ਰਕਾਸ਼ਿਤ ਹੋਇਆ।
ਇਸ ਤੋਂ ਬਾਅਦ ‘ਥਲਾਂ ਦੀ ਰੇਤ’, ‘ਅੰਬੀਆਂ’, ‘ਛਹਿਬਰ’, ‘ਮਾਹੌਲ’ ਸਮੇਤ ਕਈ ਕਾਵਿ, ਗੀਤ ਅਤੇ ਵਿਅੰਗ ਕਥਾ ਸੰਗ੍ਰਹਿ ਪ੍ਰਕਾਸ਼ਿਤ ਹੋਏ। ਬਾਲ ਸਾਹਿਤ ਦੇ ਖੇਤਰ ’ਚ ਵੀ ਉਹਨਾਂ ਦਾ ਮਹੱਤਵਪੂਰਣ ਯੋਗਦਾਨ ਰਿਹਾ। ਉਨ੍ਹਾਂ ਨੇ ਗੀਤ-ਕਾਵਿ, ਰੁਬਾਈ, ਮੁਕਤ ਛੰਦ ਕਵਿਤਾ, ਗ਼ਜ਼ਲ ਅਤੇ ਬਾਲ ਸਾਹਿਤ ਦੇ ਖੇਤਰ ’ਚ ਜ਼ਿਕਰਯੋਗ ਰਚਨਾਵਾਂ ਕੀਤੀਆਂ ਹਨ। ‘ਮਾਹੌਲ’ ਉਨ੍ਹਾਂ ਦੀਆਂ ਪ੍ਰਕਾਸ਼ਿਤ ਪੂਸਤਕਾਂ ’ਚੋਂ ਇਕ ਮੁੱਖ ਰਚਨਾ ਹੈ। ਉਹ ਸਮਾਚਾਰ ਪੱਤਰਾਂ ਅਤੇ ਪੱਤਰਿਕਾਵਾਂ ’ਚ ਲਗਾਤਾਰ ਲਿਖਦੇ ਰਹੇ ਅਤੇ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਮਾਸਿਕ ਪੱਤਰ ਜੀਵਨ ਪਰੀਤੀ ਦੇ 1978 ਤੋਂ 1991 ਤੱਕ ਕਵਿਤਾ ਵਿਭਾਗ ਦੇ ਆਨਰੇਰੀ ਸੰਪਾਦਕ ਵੀ ਰਹੇ।
ਸਾਲ 2003 ’ਚ ਉਹਨਾਂ ਨੇ ਆਪਣੇ ਪਿੰਡ ’ਚ ਬਰਾੜ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਪਾਠਕਾਂ ਨੂੰ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਸਾਲ 2023 ’ਚ ਬਿਸਮਿਲ ਫਰੀਦਕੋਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜੋ ਉਹਨਾਂ ਦੀ ਰੁਬਾਈ ਰਚਨਾ ਲਈ ਦਿੱਤਾ ਗਿਆ।