ਰੋਟਰੀ ਕਲੱਬ ਨੇ ਵਾਹਨ ਚਾਲਕਾਂ ਨੂੰ ਹੈਲਮਟ ਵੰਡੇ
ਰੋਟਰੀ ਕਲੱਬ ਨੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ 50 ਹੈਲਮੇਟ ਵੰਡੇ ਅਤੇ 250 ਵਾਹਨਾਂ ਤੇ ਰਿਫਲੈਕਟਰ ਲਗਾਏ
Publish Date: Sat, 10 Jan 2026 03:23 PM (IST)
Updated Date: Sun, 11 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਥਾਨਕ ਸਾਦਿਕ ਚੌਂਕ ਫ਼ਰੀਦਕੋਟ ਵਿਖੇ ਰੋਟਰੀ ਕਲੱਬ ਫਰੀਦਕੋਟ ਵੱਲੋ ਪੰਜਾਬ ਪੁਲਿਸ ਨਾਲ ਮਿਲ ਕੇ ਹੈਲਮੇਟ ਵੰਡੇ ਗਏ ਅਤੇ ਕੜਾਕੇ ਦੀ ਸਰਦੀ ਅਤੇ ਧੁੰਦ ਦੌਰਾਨ ਸੜਕੀ ਹਦਾਸੇ ਰੋਕਣ ਵਾਸਤੇ ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ। ਇਸ ਪ੍ਰੋਜੈਕਟ ਦੇ ਚੈਅਰਮੈਨ ਨਵਦੀਪ ਗਰਗ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਇਸ ਮੌਕੇ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਲੱਬ ਵੱਲੋਂ ਧੁੰਦ ਅਤੇ ਠੰਡ ਦੇ ਮੌਸਮ ਨੂੰ ਵੇਖਦੇ ਹੋਹੇ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਸਮੂਹ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਫ਼ਤਾਰ ਤੇ ਕਾਬੂ ਰੱਖਣ, ਫ਼ਾਸਲਾ ਬਣਾ ਕੇ ਰੱਖਣ, ਵਹੀਕਲ ਸੜਕ ਦੇ ਲਿਆਉਣ ਤੋਂ ਪਹਿਲਾਂ ਲਾਈਟਾਂ ਯਕੀਨੀ ਰੂਪ ’ਚ ਕੰਮ ਕਰਦਿਆਂ ਹੋਣ, ਸੀਟ ਬੈੱਲਟ, ਹੈੱਲਮੈੱਟ ਦੀ ਵਰਤੋਂ ਕਰਨ। ਟਰੈਫ਼ਿਕ ਨਿਯਮਾਂ ਦੀ ਪਾਲਣਾ ਇੱਕ ਮਿਸ਼ਨ ਵਾਂਗ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਕੀਤੀ ਜਾਵੇ। ਇਸ ਮੌਕੇ ਅਵਤਾਰ ਸਿੰਘ ਰਾਜਪਾਲ ਡੀ.ਐੱਸ.ਪੀ.(ਡੀ), ਨਵੀਨ ਕੁਮਾਰ ਡੀ.ਐੱਸ.ਪੀ.(ਐੱਚ),ਵਕੀਲ ਸਿੰਘ ਬਰਾੜ ਇੰਚਾਰਜ ਟਰੈਫਿਕ ਪੁਲਿਸ, ਸਰਬਜੀਤ ਸਿੰਘ ਏ.ਐਸ.ਆਈ,ਅਨੂ ਬਾਲਾ,ਹਰਜਿੰਦਰ ਸਿੰਘ,ਮੋਹਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਪੁਲਿਸ ਵਿਭਾਗ ਵੱਲੋਂ ਸ਼ਮੂਲੀਅਤ ਕੀਤੀ। ਇਸ ਮੌਕੇ 50 ਸਕੂਟਰ/ ਮੋਟਰਸਾਈਕਲ ਸਵਾਰਾਂ ਨੂੰ ਹੈਲਮੇਟ ਦਿੱਤੇ ਗਏ ਅਤੇ 250 ਵਾਹਨਾਂ ਨੂੰ ਰਿਫ਼ਲੈੱਕਟਰ ਲਗਾਏ ਗਏ। ਇਸ ਮੌਕੇ ਇੰਜ.ਜੀਤ ਸਿੰਘ, ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਐਕਸੀਅਨ ਰਾਕੇਸ਼ ਕੰਬੋਜ਼, ਕੇ.ਪੀ.ਸਿੰਘ ਸਰਾਂ, ਡਾ.ਬਲਜੀਤ ਸ਼ਰਮਾ, ਨਵਦੀਪ ਗਰਗ, ਪਿ੍ਰਤਪਾਲ ਸਿੰਘ ਕੋਹਲੀ, ਚਿਰਾਗ ਗਰਗ, ਅਰਵਿੰਦ ਛਾਬੜਾ, ਕੈਸ਼ੀਅਰ ਪਵਨ ਵਰਮਾ,ਭਾਰਤ ਭੂਸ਼ਨ ਸਿੰਗਲਾ,ਨਵੀਸ਼ ਛਾਬੜਾ, ਸੰਜੀਵ ਗਰਗ, ਪ੍ਰਵੀਨ ਕਾਲਾ, ਮੰਨਤ ਜੈਨ, ਕੇਵਲ ਕਿ੍ਰਸ਼ਨ ਕਟਾਰੀਆ, ਪਿਯੂਸ਼ ਬਾਂਸਲ, ਧੀਰਜ ਬਾਂਸਲ, ਗਗਨਦੀਪ ਸਿੰਗਲਾ ਮੈਂਬਰ ਹਾਜ਼ਰ ਸਨ।