ਕੈਂਸਰ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋਂ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਸੈਨਿਕ ਅਕੈਡਮੀ ਵਿਖੇ ਸੈਮੀਨਾਰ
Publish Date: Fri, 20 Feb 2026 03:33 PM (IST)
Updated Date: Sat, 21 Feb 2026 04:01 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਰੋਟਰੀ ਕਲੱਬ ਅੰਤਰ ਰਾਸ਼ਟਰੀ ਪੱਧਰ ਤੇ ਲੋਕ ਭਲਾਈ ਦੇ ਕੰਮਾਂ ਲਈ ਜਾਣੀ ਜਾਂਦੀ ਹੈ । ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਸੈਨਿਕ ਅਕੈਡਮੀ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਪ੍ਰਧਾਨ ਮੰਜੂ ਸੁਖੀਜਾ ਦੀ ਯੋਗ ਅਗਵਾਈ ਅੰਦਰ ਕੈਂਸਰ ਵਿਸ਼ੇ ਤੇ ਸੈਮੀਨਾਰ ‘ਕੈਂਸਰ ਅਵੇਅਰਨੈੱਸ ਟਾਕ’ ਕੀਤਾ ਗਿਆ। ਇਸ ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਬਲਜੀਤ ਸ਼ਰਮਾ ਤੇ ਕੋ-ਚੇਅਰਮੈਨ ਚਿੱਤਰਾ ਸ਼ਰਮਾ ਸਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਕੇ.ਪੀ.ਸਿੰਘ, ਸੁਖਵੰਤ ਸਿੰਘ, ਅਰਵਿੰਦ ਛਾਬੜਾ ਸ਼ਾਮਲ ਹੋਏ। ਇਸ ਸਮੇਂ ਕਲੱਬ ਦੇ ਸਕੱਤਰ ਸੁਰਿੰਦਰਪਾਲ ਕੌਰ ਸਰਾਂ ਨੇ ਮੈਂਬਰਾਂ ਤੇ ਸੈਨਿਕ ਅਕੈਡਮੀ ਦੇ ਸਟਾਫ ਤੇ ਸਿੱਖਿਆ/ ਸੈਨਿਕ ਟ੍ਰੇਨਿੰਗ ਕਰ ਰਹੇ ਨੂੰ ਸਿਖਿਆਰਥੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਅੱਜ ਦੇ ਸਮੇਂ ਅੰਦਰ ਕੈਂਸਰ ਪ੍ਰਤੀ ਅਵੇਅਰਨੈੱਸ ਦੀ ਬਹੁਤ ਲੋੜ ਹੈ। ਇਹ ਜਾਗਰੂਕਤਾ ਪੈੱਦਾ ਕਰਨ ਦੇ ਉਦੇਸ਼ ਨਾਲ ਸੈਮੀਨਾਰ ਕੀਤਾ ਜਾ ਰਿਹਾ ਹੈ। ਕਲੱਬ ਕੈਸ਼ੀਅਰ ਤੇਜਿੰਦਰਪਾਲ ਕੌਰ ਮਾਨ ਨੇ ਕਿਹਾ ਕੈਂਸਰ ਦਾ ਮੁੱਢਲੀ ਸਟੇਜ ਤੇ ਪਤਾ ਲੱਗਣ ਦੇ ਇਲਾਜ ਸੰਭਵ ਹੈ। ਕਲੱਬ ਪ੍ਰਧਾਨ ਮੰਜੂ ਸੁਖੀਜਾ ਨੇ ਦੱਸਿਆ ਕਿ ਕੈਂਸਰ ਦੀ ਰੋਕਥਾਮ ਵਾਸਤੇ ਕਲੱਬ ਵੱਲੋਂ ਨਿਰੰਤਰ ਸੈਮੀਨਾਰ ਕਰਵਾਏ ਜਾਣਗੇ ਅਤੇ ਕੈਂਸਰ ਦੇ ਚੈੱਕਅੱਪ ਵਾਸਤੇ ਕੈਂਪ ਲਗਾਏ ਜਾਣਗੇ। ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਕੈਂਸਰ ਵਿਭਾਗ ਦੇ ਮੁਖੀ ਡਾ.ਪ੍ਰਦੀਪ ਗਰਗ ਨੇ ਕਿਹਾ ਕੈਂਸਰ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ। ਉਨ੍ਹਾਂ ਕੈਂਸਰ ਦੇ ਕਾਰਨ, ਲੱਛਣ, ਇਲਾਜ ਸਬੰਧੀ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕੈਂਸਰ ਲਾਇਲਾਜ ਬਿਮਾਰੀ ਨਹੀ ਰਹੀ ਇਸ ਦਾ ਇਲਾਜ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਸਾਨੂੰ ਕੈਂਸਰ ਦੀ ਪਹਿਲੀ ਸਟੇਜ ਤੇ ਪਤਾ ਲੱਗ ਜਾਵੇ। ਇਸ ਦੌਰਾਨ ਸੈਨਿਕ ਅਕੈਡਮੀ ਫਰੀਦਕੋਟ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਸੈਮੀਨਾਰ ਦੇ ਪ੍ਰਬੰਧਕ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਦੇ ਸਮੂਹ ਅੁਹਦੇਦਾਰਾਂ ਤੇ ਪਹੁੰਚੇ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ। ਰੋਟੇਰੀਅਨ ਬਲਜੀਤ ਸ਼ਰਮਾ ਨੇ ਕਲੱਬ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਸੈਮੀਨਾਰ ਦੀ ਸਮਾਪਤੀ ਮੌਕੇ ਡਾ.ਪ੍ਰਦੀਪ ਗਰਗ ਅਤੇ ਸੈਨਿਕ ਅਕੈਡਮੀ ਫਰੀਦਕੋਟ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੂੰ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ’ਚ ਬਲਜੀਤ ਸ਼ਰਮਾ, ਸੋਭਾ ਅਗਰਵਾਲ, ਕਵਿਤਾ ਸ਼ਰਮਾਂ, ਰੇਨੂੰ ਗਰਗ, ਸ਼ਸ਼ੀ ਮੰਗੇਵਾਲੀਆ, ਰੇਖਾ ਜਿੰਦਲ ਅਤੇ ਸੈਨਿਕ ਅਕੈਡਮੀ ਵੱਲੋਂ ਪਰਮਜੀਤ ਸਿੰਘ ਧਾਲੀਵਾਲ ਅਤੇ ਅਕੈਡਮੀ ਦਾ ਸਟਾਫ ਮੌਜੂਦ ਸੀ।