ਰੋੜੀਕਪੁਰ ਦੇ ਦੋ ਨੌਜਵਾਨ ਹੈਰੋਇਨ ਸਮੇਤ ਕਾਬੂ
ਰੋੜੀਕਪੁਰ ਦੇ ਦੋ ਨੌਜਵਾਨ ਹੈਰੋਇਨ ਸਮੇਤ ਕਾਬੂ
Publish Date: Wed, 07 Jan 2026 04:18 PM (IST)
Updated Date: Thu, 08 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੁਲਿਸ ਨੇ ਪਿੰਡ ਰੋੜੀਕਪੁਰ ਦੇ ਦੋ ਨੌਜਵਾਨਾਂ ਨੂੰ 30 ਗ੍ਰਾਮ ਕਰੀਬ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਹਰਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਜੈਤੋ ’ਚ ਗਸ਼ਤ ਕਰਦੇ ਹੋਏ ਦਾਣਾ ਮੰਡੀ ਦੇ ਗੇਟ ਨੰਬਰ 01 ਤੋਂ ਅੰਦਰ ਮੰਡੀ ਨੂੰ ਜਾ ਰਹੇ ਸਨ। ਜਦ ਪੁਲਿਸ ਪਾਰਟੀ ਦਾਣਾ ਮੰਡੀ ’ਚ ਪਿਛਲੇ ਪਾਸੇ ਇਕ ਗੱਡੀ (ਐੱਚਆਰ26-ਬੀ-0301) ਖੜ੍ਹੀ ਦਿਖਾਈ ਦਿੱਤੀ, ਜਿਸ ’ਚ ਦੋ ਨੌਜਵਾਨ ਬੈਠੇ ਦਿਖਾਈ ਦਿੱਤੇ। ਜਦ ਪੁਲਿਸ ਪਾਰਟੀ ਨੇ ਨੇੜੇ ਜਾ ਕੇ ਪੁੱਛਗਿੱਛ ਕੀਤੀ ਤਾਂ ਕਾਬੂ ਨੌਜਵਾਨ ਨੇ ਆਪਣਾ ਨਾਮ ਜਸਪ੍ਰੀਤ ਸਿੰਘ ਉਰਫ਼ ਜੱਸ ਪੁੱਤਰ ਜਗਜੀਤ ਸਿੰਘ ਵਾਸੀ ਰੋੜੀਕਪੁਰ ਤੇ ਡਰਾਈਵਰ ਸੀਟ ’ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਜਗਜੀਤ ਸਿੰਘ ਉਰਫ਼ ਮੀਤਾ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਰੋੜੀਕਪੁਰ ਦੱਸਿਆ ਤਾਂ ਗੱਡੀ ਉਕਤ ਦੀ ਤਲਾਸ਼ੀ ਕਰਨ ’ਤੇ ਉਕਤਾਨ ਪਾਸੋਂ 30 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ।