- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈ.ਜੀ ਤੇ ਐਸ.ਐਸ.ਪੀ ਫਰੀਦਕੋਟ ਵੱਲੋ ਜ਼ਿਲ੍ਹੇ ਅੰਦਰ ਕੀਤੀ ਗਈ ਸਪੈਸ਼ਲ ਨਾਕਾਬੰਦੀ ਅਤੇ ਪੈਟਰੋਲਿੰਗ ਦਾ ਲਿਆ ਜਾਇਜਾ,

ਆਈਜੀ ਤੇ ਐੱਸਐੱਸਪੀ ਨੇ ਨਾਕਿਆਂ ਤੇ ਥਾਣਿਆਂ ਦੀ ਕੀਤੀ ਚੈਕਿੰਗ
ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਮੱਦੇਨਜਰ ਜਿਲ੍ਹੇ ਅੰਦਰ ਸਪੈਸ਼ਲ ਨਾਕਾਬੰਦੀਆ ਕਰਕੇ ਸ਼ੱਕੀ ਅਨਸਰਾ ਅਤੇ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਹੀ ਜਿਲ੍ਹੇ ਅੰਦਰ ਮਜਬੂਤ ਸਿਫਟਿੰਗ ਨਾਕਾਬੰਦੀ ਕਰਕੇ ਹਰ ਸ਼ੱਕੀ ਗਤੀਵਿਧੀ ਅਤੇ ਸ਼ੱਕੀ ਅਨਸਰ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ। ਇਹਨਾ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲੈਣ ਲਈ ਨਿਲਾਂਬਰੀ ਜਗਦਲੇ ਆਈ.ਜੀ ਫਰੀਦਕੋਟ ਰੇਂਜ ਅਤੇ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਨਾਕਿਆਂ ਅਤੇ ਪੈਟਰੋਲਿੰਗ ਪਾਰਟੀਆਂ ਦਾ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੇ ਨਾਲ ਹੀ ਉਹਨਾ ਵੱਲੋ ਥਾਣਿਆ ਦਾ ਵੀ ਮੁਆਇਨਾ ਕੀਤਾ ਗਿਆ। ਜਿਸ ਦੌਰਾਨ ਉਹਨਾ ਡਿਊਟੀ ਪਰ ਹਾਜਰ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਸਬੰਧੀ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਦੌਰਾਨ ਨਿਲਾਂਬਰੀ ਜਗਦਲੇ ਆਈ.ਜੀ ਫਰੀਦਕੋਟ ਰੇਂਜ ਨੇ ਨਾਕਿਆ ਪਰ ਮੌਜੂਦ ਪੁਲਿਸ ਕਰਮਚਾਰੀਆਂ ਦੇ ਕੰਮ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਪੇਸ਼ੇਵਰ ਮਿਆਰ ਬਣਾਈ ਰੱਖਣ ਲਈ ਹਦਾਇਤ ਵੀ ਕੀਤੀ ਗਈ। ਨਿਰੀਖਣ ਦੌਰਾਨ, ਆਈ.ਜੀ ਫਰੀਦਕੋਟ ਰੇਂਜ ਵੱਲੋ ਸਮੂਹ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਾਕਿਆਂ ’ਤੇ ਸਖ਼ਤੀ ਨਾਲ ਤਾਇਨਾਤੀ ਹੋਵੇ ਅਤੇ ਹਰ ਆਉਣ-ਜਾਣ ਵਾਲੇ ਵਾਹਨ ਦੀ ਜਾਂਚ ਵਧੇਰੇ ਧਿਆਨ ਨਾਲ ਕੀਤੀ ਜਾਵੇ। ਇਸ ਸਬੰਧੀ ਨਿਲਾਂਬਰੀ ਜਗਦਲੇ ਆਈ.ਜੀ ਫਰੀਦਕੋਟ ਰੇਂਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾ ਹੇਠ ਪੂਰੇ ਪੰਜਾਬ ਅੰਦਰ ਸਾਰੇ ਜਿਲ੍ਹਿਆਂ ਅੰਦਰ ਇੱਕ ਖਾਸ ਨਾਈਟ ਡੋਮੀਨੇਸ਼ਨ ਪਲਾਨ ਦੇ ਤਹਿਤ ਨਾਕਾਬੰਦੀ ਕੀਤੀ ਗਈ ਹੈ। ਜਿਸ ਵਿੱਚ ਗਜਟਿਡ ਰੈਂਕ ਦੇ ਅਧਿਕਾਰੀਆ ਸਮੇਤ ਸਮੂਹ ਮੁੱਖ ਅਫਸਰ ਥਾਣਾ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀਆ ਨੂੰ ਨਾਕਿਆ ਪਰ ਤਾਇਨਾਤ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਇਸ ਚੈਕਿੰਗ ਨੂੰ 03 ਭਾਗਾ ਵਿੱਚ ਵੰਡਿਆ ਗਿਆ ਹੈ, ਜਿਸ ਤਹਿਤ ਫਰੀਦਕੋਟ ਜਿਲ੍ਹੇ ਅੰਦਰ 09 ਸਟੈਟਿਕ ਨਾਕਾ ਲਗਾਏ ਗਏ ਹਨ। ਇਸ ਚੈਕਿੰਗ ਦਾ ਮੁੱਖ ਮਕਸਦ ਕਿਸੇ ਵੀ ਅਪਰਾਧਿਕ ਅਨਸਰਾ ਦੀ ਮੂਵਮੈਟ ਦੀ ਮੁਕੰਮਲ ਰੋਕਥਾਮ ਕਰਨਾ ਹੈ। ਇਸ ਦੇ ਨਾਲ ਹੀ ਜਿਲ੍ਹੇ ਅੰਦਰ ਮੌਜੂਦ ਪੀ.ਸੀ.ਆਰ ਟੀਮਾ, ਪੈਟਰੋਲਿੰਗ ਪਾਰਟੀਆ, ਥਾਣਿਆ ਦੇ ਵਹੀਕਲਾ ਸਮੇਤ ਲਗਾਤਾਰ ਗਸ਼ਤ ਕੀਤੀ ਜਾਵੇਗੀ। ਜਿਹਨਾ ਦੀ ਚੈਕਿੰਗ ਸੀਨੀਅਰ ਪੁਲਿਸ ਅਧਿਕਾਰੀਆ ਵੱਲੋ ਕੀਤੀ ਜਾ ਰਹੀ ਹੈ ਆਈ.ਜੀ ਫਰੀਦਕੋਟ ਰੇਂਜ ਨੇ ਕਿਹਾ ਕਿ ਇਹਨਾ ਚੈਕਿੰਗਾ ਦਾ ਮਕਸਦ ਆਮ ਪਬਲਿਕ ਦੇ ਅੰਦਰ ਸੁਰੱਖਿਆ ਦਾ ਭਾਵਨਾ ਨੂੰ ਹੋਰ ਮਜਬੂਤ ਕਰਨਾ ਹੈ ਅਤੇ ਉਹਨਾ ਅੰਦਰ ਇਹ ਵਿਸ਼ਵਾਸ ਬਣਾਈ ਰੱਖਣਾ ਕਿ ਉਹਨਾ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾ ਮੁਸਤੈਦ ਹੈ। ਇਸ ਦੌਰਾਨ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾ ਨੂੰ ਪੁਖਤਾ ਕਰਨ ਲਈ ਰਾਂਤ ਸਮੇ ਜਿਲ੍ਹੇ ਨੂੰ ਵੱਖ-ਵੱਖ ਸੈਕਟਰਾ ਅੰਦਰ ਵੰਡ ਕੇ ਸਪੈਸ਼ਲ ਪੁਆਇੰਟਾ ਪਰ 100 ਦੇ ਕਰੀਬ ਪੁਲਿਸ ਕਰਮਚਾਰੀਆ ਦੀਆ ਸਪੈਸ਼ਲ 09 ਟੀਮਾ ਬਣਾ ਕੇ ਮਜਬੂਤ ਨਾਕਾਬੰਦੀਆ ਕੀਤੀਆ ਗਈਆ ਹਨ, ਜਿਹਨਾ ਦੀ ਨਿਗਰਾਨੀ ਐਸ.ਪੀ ਅਤੇ ਡੀ.ਐਸ.ਪੀ ਰੈਕ ਦੇ ਅਧਿਕਾਰੀ ਕਰ ਰਹੇ ਹਨ। ਇਸਦੇ ਨਾਲ ਹੀ ਹੋਰ ਭੀੜ ਭੜੱਕੇ ਵਾਲੇ ਸਥਾਨਾ ਅਤੇ ਪਾਰਕਿੰਗ ਆਦਿ ਜਗਾਵਾਂ ਦੀ ਵੀ ਬਾਰੀਕੀ ਨਾਲ ਜਾਚ ਕੀਤੀ ਜਾ ਰਹੀ ਹੈ।