ਸਰਕਾਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਵਿਖੇ ਸਾਲਾਨਾ ਨਤੀਜਾ ਐਲਾਨਿਆ
ਸਰਕਾਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਵਿਖੇ ਸਾਲਾਨਾ ਨਤੀਜਾ ਤੇ ਮੈਗਾ ਪੀ.ਟੀ.ਐਮ. ਸਮਾਗਮ ਯਾਦਗਾਰੀ ਹੋ ਨਿਬੜਿਆ!!
Publish Date: Sun, 29 Mar 2026 03:48 PM (IST)
Updated Date: Mon, 30 Mar 2026 04:00 AM (IST)

ਬੱਚਿਆਂ ਤੇ ਮਾਪਿਆਂ ਨੇ ਮਾਪੇ-ਅਧਿਆਪਕ ਮਿਲਣੀ ’ਚ ਲਿਆ ਹਿੱਸਾ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਵਿਖੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਾਲਾਨਾ ਨਤੀਜਾ ਅਤੇ ਮੈਗਾ ਮਾਪੇ-ਅਧਿਆਪਕ ਮਿਲਣੀ ਬੜੇ ਉਤਸ਼ਾਹ ਨਾਲ ਕਰਵਾਈ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੌਰਾਨ ਲਗਭਗ 73 ਫ਼ੀਸਦੀ ਮਾਪਿਆਂ ਨੇ ਹਾਜ਼ਰ ਹੋ ਕੇ ਆਪਣੇ ਬੱਚਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਮਨਿੰਦਰ ਕੌਰ ਨੇ ਵੱਖ-ਵੱਖ ਜਮਾਤਾਂ ਵਿੱਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਿਸ਼ੇਸ਼ ਦੇਖਭਾਲ ਕਰਨ ਦੀ ਅਪੀਲ ਕੀਤੀ। ਐਸ.ਐਮ.ਸੀ. ਚੇਅਰਮੈਨ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਅਤੇ ਹੋਲਿਸਟਿਕ ਪ੍ਰੋਗਰੈਸ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਧਰਮਿੰਦਰ ਨੇ ਮਾਪਿਆਂ ਨੂੰ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀ ਅੰਗਰੇਜ਼ੀ ਬੋਲਣ ਅਤੇ ਸਿੱਖਣ ਵਿੱਚ ਨਿਪੁੰਨ ਹੋ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕੀਤਾ ਕਿ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਆਧੁਨਿਕ ਸਹੂਲਤਾਂ ਕਾਰਨ ਹੁਣ ਨਿੱਜੀ ਸਕੂਲਾਂ ਵੱਲ ਜਾਣ ਦੀ ਲੋੜ ਨਹੀਂ ਹੈ। ਪਰਮਿੰਦਰ ਕੌਰ ਨੇ ਵੀ ਆਪਣੇ ਵਡਮੁੱਲੇ ਵਿਚਾਰ ਮਾਪਿਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੂੰ ਦੋ ਵਾਅਦੇ ਜਰੂਰ ਕਰਕੇ ਜਾਣੇ ਚਾਹੀਦੇ ਹਨ ਕੀ ਉਹ ਵਿਦਿਆਰਥੀਆਂ ਨੂੰ ਸਮਾਂ ਦੇਣਗੇ ਅਤੇ ਹਰ ਰੋਜ਼ ਸਕੂਲ ਭੇਜਣਗੇ ਤਾਂ ਜੋ ਉਹਨਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਸਮਾਗਮ ਦੌਰਾਨ ਇੰਟਰੈਕਟਿਵ ਫਲੈਟ ਪੈਨਲ ਰਾਹੀਂ ਮਾਪਿਆਂ ਨੂੰ ਪੂਰੇ ਸਾਲ ਦੀਆਂ ਅਕਾਦਮਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਦੀ ਵੀਡੀਓ ਦਿਖਾਈ ਗਈ। ਇਸ ਦੇ ਨਾਲ ਹੀ ਸੰਦੀਪ ਕੁਮਾਰ ਅਤੇ ਮੈਡਮ ਆਂਚਲ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਆਨਲਾਈਨ ਗਤੀਵਿਧੀਆਂ ਬਾਰੇ ਦੱਸਿਆ ਗਿਆ, ਤਾਂ ਜੋ ਸਕੂਲ ਨਾਲ ਸਬੰਧਤ 6 ਪਿੰਡਾਂ ਵਿੱਚ ਨਸ਼ਾਖੋਰੀ ਵਿਰੁੱਧ ਜਾਗਰੂਕਤਾ ਫੈਲਾਈ ਜਾ ਸਕੇ। ਪ੍ਰਿੰਸੀਪਲ ਮਨਿੰਦਰ ਕੌਰ ਨੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਕੂਲ ਵਿੱਚ ਸ਼ੁਰੂ ਕੀਤੀ ਜਾ ਰਹੀ ਕਿੱਤਾ ਮੁਖੀ ਸਿੱਖਿਆ ਐਨ ਐਸ ਕਿਊ ਐਫ -ਆਈ ਟੀ ਜਿਸ ਦੌਰਾਨ ਵਿਦਿਆਰਥੀਆਂ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਵਿਚ ਮੁਹਾਰਤ ਕਰਵਾਈ ਜਾਵੇਗੀ ਅਤੇ ਸਕੂਲ ਵਿੱਚ ਨਵੇਂ ਲੱਗੇ ਅਤਿਆਧੁਨਿਕ, ਨਵੇਂ ਇੰਸਟਾਲ ਕੀਤੇ ਗਏ ਦੋ ਇੰਟਰੈਕਟਿਵ ਫਲੈਟ ਪੈਨਲ ਅਤੇ 20 ਕੰਪਿਊਟਰ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਡਿਜੀਟਲ ਰੂਪ ਵਿੱਚ ਸਾਖਰ ਹੋਣ ਵਿੱਚ ਸਹਾਈ ਹੋਣਗੇ। ਉਹਨਾਂ ਕਿਹਾ ਕਿ ਜਿੱਥੇ ਅਸੀਂ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਕਰਨੀ ਹੈ ਉੱਥੇ ਉਹਨਾਂ ਨੂੰ ਵਾਤਾਵਰਣ ਅਤੇ ਊਰਜਾ ਨੂੰ ਬਚਾਉਣ ਪ੍ਰਤੀ ਵੀ ਸੁਚੇਤ ਕਰਨਾ ਅਤੀ ਜਰੂਰੀ ਹੈ । ਉਹਨਾਂ ਅਰਥ ਆਵਰ 2026 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇੱਕ ਘੰਟੇ ਲਈ ਰਾਤ 8:30 ਵਜੇ ਤੋਂ 9:30 ਵਜੇ ਤੱਕ ਸਾਰੀਆਂ ਗੈਰ ਜਰੂਰੀ ਲਾਈਟਾਂ ਬੰਦ ਕਰਕੇ ਵਾਤਾਵਰਣ ਪ੍ਰਤੀ ਆਪਣੇ ਵਚਨਬੱਧਤਾ ਦਾ ਪ੍ਰਮਾਣ ਵੀ ਜਰੂਰ ਦਿੱਤਾ ਜਾਵੇ। ਸਮੁੱਚੇ ਪ੍ਰੋਗਰਾਮ ਦੌਰਾਨ ਲਾਈਬ੍ਰੇਰੀ ਲੰਗਰ ਬਿਜਨਸ ਬਲਾਸਟਰ ਸਟਾਲ ਸਾਇੰਸ ਅਤੇ ਮੈਥ ਦੇ ਮਾਡਲਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੀ ਰਹੀ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਧਰਮਿੰਦਰ ਸਲਹੋਤਰਾ, ਅਮਨਦੀਪ ਸਿੰਘ, ਬੰਦਨਾ ਰਾਣੀ ,ਮਨਿੰਦਰ ਪਾਲ ਕੌਰ ,ਬਲਜੀਤ ਸਿੰਘ, ਰੋਸ਼ਨ ਲਾਲ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਕੌਰ, ਮਨਪ੍ਰੀਤ ਕੌਰ, ਰਾਜਪਾਲ ਕੌਰ, ਜਸਵਿੰਦਰ ਕੌਰ, ਅਤੇ ਜਲੰਧਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ਵਿੱਚ ਸਾਰਿਆਂ ਲਈ ਚਾਹ ਅਤੇ ਮਿਠਾਈਆਂ ਦਾ ਪ੍ਰਬੰਧ ਕੀਤਾ ਗਿਆ। ਆਪਣੇ ਬੱਚਿਆਂ ਦੇ ਸ਼ਾਨਦਾਰ ਪ੍ਰਗਤੀ ਕਾਰਡ ਹੱਥਾਂ ਵਿੱਚ ਫੜ ਕੇ ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਸੰਤੁਸ਼ਟੀ ਸਾਫ਼ ਝਲਕ ਰਹੀ ਸੀ।