ਸਟੇਟ ਰਿਸੋਰਸ ਪਰਸਨ ਗੁਰਪ੍ਰੀਤ ਰੂਪਰਾ ਦਾ ਸਨਮਾਨ
ਸਟੇਟ ਰਿਸੋਰਸ ਪਰਸਨ ਗੁਰਪ੍ਰੀਤ ਰੂਪਰਾ ਨੂੰ ਸਿੱਖਿਆ ਮੰਤਰੀ ਪੰਜਾਬ ਨੇ ਕੀਤਾ ਸਨਮਾਨਿਤ
Publish Date: Thu, 16 Apr 2026 04:40 PM (IST)
Updated Date: Fri, 17 Apr 2026 04:04 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਦੇ ਪੰਜਾਬੀ ਭਾਸ਼ਾ ਵਿਸ਼ੇ ਨਾਲ ਸਬੰਧਿਤ ਕਾਰਜਾਂ ’ਚ ਨਿਰੰਤਰ ਸ਼ਾਨਦਾਰ ਭੂਮਿਕਾ ਅਦਾ ਕਰਨ ਵਾਲੇ ਸਟੇਟ ਰਿਸੋਰਸ ਪਰਸਨ ਪੰਜਾਬੀ ਗੁਰਪ੍ਰੀਤ ਸਿੰਘ ਰੂਪਰਾ, ਮੁੱਖੀ ਸਰਕਾਰੀ ਮਿਡਲ ਸਕੂਲ ਪੱਖੀ ਖੁਰਦ ਨੂੰ ਸਿੱਖਿਆ ਮੰਤਰੀ ਪੰਜਾਬ, ਸ.ਹਰਜੋਤ ਸਿੰਘ ਬੈਂਸ ਵੱਲੋਂ ਮਿਊਂਪਸਲ ਭਵਨ ਚੰਡੀਗੜ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ, ਮੈਂਬਰ ਪੰਜਾਬ ਡਿਵਲਪਮੈਂਟ ਕਮਿਸ਼ਨ ਸ਼੍ਰੀ ਅਨੁਰਾਗ ਕੁੰਡੂ, ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀਮਤੀ ਸੋਨਾਲੀ ਗਿਰੀ ਹਾਜ਼ਰ ਸਨ। ਇਸ ਮੌਕੇ ਸਟੇਟ ਰਿਸੋਰਸ ਪਰਸਨ ਰੂਪਰਾ ਨਾਲ ਕਾਰਜ ਕਰਨ ਵਾਲੀ ਮਿਸ਼ਨ ਸਮਰੱਥ ਅਪਰ ਪ੍ਰਾਇਮਰੀ ਪੰਜਾਬੀ ਵਿਸ਼ੇ ਦੀ ਟੀਮ ’ਚੋਂ ਅਜੈ ਕੁਮਾਰ ਖਟਕੜ ਨਵਾਂ ਸ਼ਹਿਰ, ਸੀਮਾ, ਸੁਪਰਜੀਤ ਕੌਰ, ਰਾਜਿੰਦਰ ਕੌਰ, ਗੋਪਾਲ ਸਿੰਘ ਸਾਰੇ ਲੁਧਿਆਣਾ, ਦੇਸ ਰਾਜ ਪਟਿਆਲਾ, ਡਾ.ਹਰਿੰਦਰ ਸਿੰਘ ਮੁਹਾਲੀ, ਸੁਮਨਦੀਪ ਸਿੰਘ ਜਲੰਧਰ, ਗਗਨਦੀਪ ਸ਼ਰਮਾ, ਜਸਬੀਰ ਸਿੰਘ ਜੱਸੀ, ਕਿ੍ਸ਼ਨ ਸਿੰਘ, ਡਾ.ਰਵਿੰਦਰ ਕੁਮਾਰ ਸਾਰੇ ਫ਼ਰੀਦਕੋਟ, ਮਨਜੀਤ ਸਿੰਘ ਬਠਿੰਡਾ, ਵਤਨ ਸਿੰਘ ਸੰਧੂ ਫ਼ਾਜ਼ਲਿਕਾ, ਸ਼ਸ਼ੀ ਬਾਲਾ ਸੰਗਰੂਰ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਸੋਨਾਲੀ ਗਿਰੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਸੀ.ਈ.ਆਰ.ਟੀ.ਪੰਜਾਬ ਦੇ ਡਾਇਰੈਕਟਰ ਡਾ.ਕਿਰਨ ਸ਼ਰਮਾ ਵੀ ਹਾਜ਼ਰ ਸਨ।