ਦਸਮੇਸ਼ ਗਲੋਰੀਅਸ ਸਕੂਲ ’ਚ ਪ੍ਰੋਗਰਾਮ ਕਰਵਾਇਆ
ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ
Publish Date: Sun, 25 Jan 2026 03:43 PM (IST)
Updated Date: Mon, 26 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਨੂੰ ਹਰੀਨੌਂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ । ਮੰਚ ਸੰਚਾਲਨ ਦੀ ਭੂਮਿਕਾ ਛੇਵੀਂ ਜਮਾਤ ਦੀ ਐਵਲੀਨ ਕੌਰ ਅਤੇ ਐਸ਼ਪ੍ਰੀਤ ਕੌਰ ਨੇ ਬੜੀ ਬੇਖੂਬੀ ਨਾਲ ਨਿਭਾਈ ਸਮਾਗਮ ਦੀ ਸ਼ੁਰੂਆਤ ਚੌਥੀ ਜਮਾਤ ਦੀ ਏਕਮਜੀਤ ਨੇ ਗਣਤੰਤਰ ਦਿਵਸ ਨਾਲ ਸੰਬੰਧਿਤ ਸਪੀਚ ਦੇ ਕੇ ਦਿੱਤੀ । ਇਸ ਤੋਂ ਬਾਅਦ ਪ੍ਰੀਨਰਸਰੀ , ਨਰਸਰੀ, ਐਲ.ਕੇ .ਜੀ ਅਤੇ ਯੂ.ਕੇ.ਜੀ ਦੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸੰਬੰਧਿਤ ਡਾਂਸ ਕੀਤਾ। ਇਸ ਤੋਂ ਬਾਅਦ ਐਲ.ਕੇ.ਜੀ ਜਮਾਤ, ਦੂਸਰੀ ਜਮਾਤ ਅਤੇ ਛੇਵੀਂ ਜਮਾਤ ਦੀਆਂ ਵਿਦਿਆਰਥਣ ਨੇ ਕਵਿਤਾ ਦਾ ਉਚਾਰਨ ਕੀਤਾ, ਅਤੇ ਦੂਸਰੀ ਜਮਾਤ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਦਾ ਉਚਾਰਨ ਕੀਤਾ। ਉਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਚ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਇਹ ਮੁਕਾਬਲਾ ਚਾਰ ਹਾਊਸ ਦੇ ਵਿੱਚ ਕੀਤਾ ਗਿਆ ਪਹਿਲਾਂ ਹਾਊਸ ਨਿਊਟਨ ਹਾਊਸ, ਦੂਸਰਾ ਹਾਊਸ ਗੈਲੀਲਿਓ ਹਾਊਸ ਤੀਸਰਾ ਹਾਊਸ ਐਲਬਰਟ ਆਈਨਸਟਾਈਨ ਹਾਊਸ ਅਤੇ ਚੌਥਾ ਹਾਊਸ ਆਰਿਆ ਭੱਟ ਹਾਊਸ ਸਨ। ਕੁਈਜ ਕੰਪਟੀਸ਼ਨ ਵਿੱਚ ਤੀਜਾ ਹਾਊਸ ਐਲਬਰਟ ਆਇਨਸਟਾਈਨ ਹਾਊਸ ਪਹਿਲੇ ਨੰਬਰ ਤੇ ਰਿਹਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਤੇ ਸਕੂਲ ਦੇ ਪ੍ਰਿੰਸੀਪਲ ਰੁਬੀਨਾ ਧੀਰ ਵੱਲੋਂ ਭਾਸ਼ਣ ਚ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੇ ਸਬੰਧ ਚ ਦੱਸਿਆ ਗਿਆ।ਕੈਪਸ਼ਨ : ਗਣਤੰਤਰ ਦਿਵਸ ਮਨਾਉਂਦੇ ਸਮੇਂ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦੇ ਵਿਦਿਆਰਥੀ।