ਰੇਲਵੇ ਪੁਲਿਸ ਨੇ 3 ਸਾਲ ਪੁਰਾਣੇ ਮਾਮਲੇ ’ਚ ਭਗੌੜਾ ਕੀਤਾ ਕਾਬੂ
ਰੇਲਵੇ ਪੁਲਿਸ ਨੇ 3 ਸਾਲ ਪੁਰਾਣੇ ਮਾਮਲੇ ਵਿੱਚ ਭਗੌੜੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ
Publish Date: Thu, 16 Apr 2026 04:53 PM (IST)
Updated Date: Fri, 17 Apr 2026 04:04 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਜਸਕਰਨ ਸਿੰਘ ਉਪ ਕਪਤਾਨ ਰੇਲਵੇ ਵਿਭਾਗ ਫਿਰੋਜਪੁਰ ਦੀ ਅਗਵਾਈ ਹੇਠ ਰੇਲਵੇ ਪੁਲਿਸ ਫਰੀਦਕੋਟ ਵੱਲੋ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਰੋਕ ਲਾਉਣ ਲਈ ਸਖ਼ਤ ਕਾਰਵਾਈ ਜਾਰੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸੇ ਲੜੀ ਤਹਿਤ ਇੱਕ ਸਫਲਤਾ ਹਾਸਿਲ ਕਰਦਿਆਂ ਐੱਸ.ਆਈ. ਜਸਵੀਰ ਸਿੰਘ ਮੁੱਖ ਅਫਸਰ ਰੇਲਵੇ ਥਾਣਾ ਫਰੀਦਕੋਟ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸਾ ਹੇਠ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਏ.ਐੱਸ.ਆਈ. ਲਖਵਿੰਦਰ ਸਿੰਘ ਢਿੱਲੋਂ ਅਤੇ ਹੌਲਦਾਰ ਹਰਜੀਤ ਸਿੰਘ ਥਾਣਾ ਰੇਲਵੇ ਫਰੀਦਕੋਟ ਸਮੇਤ ਕਰਮਚਾਰੀਆਂ ਵੱਲੋਂ 3 ਸਾਲ ਪੁਰਾਣੇ ਮੁਕੱਦਮੇ ਵਿੱਚ ਭਗੋੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀ ਮਨਦੀਪ ਸਿੰਘ ਉਰਫ ਦੀਪੂ ਪੁੱਤਰ ਗੁਰਦੀਪ ਸਿੰਘ ਜੋ ਲੁਧਿਆਣਾ ਜਿਲ੍ਹੇ ਦੇ ਜਮਾਲਪੁਰ ਮੁੰਡੀਆ ਦਾ ਰਿਹਾਇਸ਼ੀ ਹੈ, ਜੋ ਰੇਲਵੇ ਪੁਲਿਸ ਫਰੀਦਕੋਟ ਵਿੱਚ ਭਗੌੜਾ ਚੱਲ ਰਿਹਾ ਸੀ, ਜਿਸ ਨੂੰ ਕਿ ਫਰੀਦਕੋਟ ਰੇਲਵੇ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ। ਜਸਕਰਨ ਸਿੰਘ ਉਪ ਕਪਤਾਨ ਰੇਲਵੇ ਫਿਰੋਜਪੁਰ ਦੀ ਅਗਵਾਈ ਹੇਠ ਫਰੀਦਕੋਟ ਰੇਲਵੇ ਏਰੀਆ ਅੰਦਰ ਅਮਨ ਅਤੇ ਕਾਨੂੰਨ ਦੀ ਸਥਿੱਤੀ ਬਣਾਏ ਰੱਖਣ ਲਈ ਲਗਾਤਾਰ ਵਿਸ਼ੇਸ਼ ਮੁਹਿੰਮਾ ਚਲਾਈਆਂ ਜਾ ਰਹੀਆ ਹਨ, ਜਿਸ ਤਹਿਤ ਸ਼ੱਕੀ ਵਿਅਕਤੀਆਂ ਦੀ ਪਛਾਣ, ਰਿਕਾਰਡ ਦੀ ਜਾਂਚ ਅਤੇ ਅਦਾਲਤ ਤੋਂ ਭਗੌੜੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਾਸਤੇ ਲਗਾਤਾਰ ਸਖਤ ਕਦਮ ਉਠਾਏ ਜਾ ਰਹੇ ਹਨ।