ਸਵਾਲ-ਜਵਾਬ ਪ੍ਰਤੀਯੋਗਤਾ ਦਾ ਦੋ ਵਰਕਾ ਕੀਤਾ ਰਿਲੀਜ਼
ਸਵਾਲ-ਜਵਾਬ ਪ੍ਰਤੀਯੋਗਤਾ ਦਾ17ਵਾਂ ਦੋ ਵਰਕਾ ਕੀਤਾ ਰਿਲੀਜ਼
Publish Date: Mon, 09 Feb 2026 03:28 PM (IST)
Updated Date: Tue, 10 Feb 2026 03:59 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ :-ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਸਾਕਾ ਜੈਤੋ ਦਾ ਮੋਰਚੇ ਅਤੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਮੋਰਚੇ ਵਿੱਚ ਸ਼ਹੀਦਾਂ ਨੂੰ ਸਮਰਪਿਤ ‘‘20 ਸਵਾਲ–20 ਇਨਾਮ’’ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਸਵਾਲ-ਜਵਾਬ ਪ੍ਰਤੀਯੋਗਤਾ ਦਾ 17ਵਾਂ ਦੋ ਵਰਕਾ ਰਿਲੀਜ਼ ਕੀਤਾ ਗਿਆ। ਰਿਲੀਜ਼ ਕਰਨ ਦੀ ਰਸਮ ਕਾਬਲ ਸ਼ਾਹ ਗੁਰਦੁਆਰੇ ਦੇ ਪ੍ਰਧਾਨ ਬੱਬਰਜੀਤ ਸਿੰਘ, ਗ੍ਰੰਥੀ ਗੁਰਪ੍ਰੀਤ ਸਿੰਘ ਲਾਡੀ, ਸੁਸਾਇਟੀ ਪ੍ਰਮੁੱਖ ਸੇਵਾਦਾਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ, ਮਾ: ਪਰਮਜੀਤ ਸਿੰਘ, ਰਵਿੰਦਰਜੀਤ ਸਿੰਘ ਅਤੇ ਬਲਦੇਵ ਸਿੰਘ ਆਦਿ ਨੇ ਰਿਲੀਜ਼ ਕੀਤਾ। ਉਕਤ ਆਗੂਆਂ ਨੇ ਇਸ ਸੰਬੰਧੀ ਪਹਿਲੀਆਂ ਕਾਪੀਆਂ ਬੱਚਿਆਂ ਨੂੰ ਵੰਡੀਆਂ ਗਈਆਂ। ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ‘‘20 ਸਵਾਲ-20 ਇਨਾਮ’’ ਦਾ ਲੱਕੀ ਡਰਾਅ 15 ਫਰਵਰੀ ਨੂੰ ਸ਼ਾਮ 3 ਵਜੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮੁਹੱਲਾ ਹਰਨਾਮਪੁਰ ਵਿਖੇ ਕੱਢਿਆ ਜਾਵੇਗਾ ਤੇ ਜਿਨ੍ਹਾਂ ਦੇ ਡਰਾਅ ਰਾਹੀਂ ਸਾਰੇ ਦੇ ਸਾਰੇ ਸਵਾਲ ਸਹੀ ਪਾਏ ਗਏ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੀ ਧਰਤੀ ਤੇ ਮਹੰਤਾਂ ਦੁਆਰਾ ਕੀਤੀਆਂ ਗਈਆਂ ਕੁਕਰਮੀਆਂ ਅਤੇ ਕਬਜ਼ੇ ਨੂੰ ਬਹਾਲ ਕਰਨ ਲਈ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਮੁੜ ਪ੍ਰਾਪਤ ਕੀਤਾ। ਇਸ ਨਾਲ ਸੰਬੰਧਤ ਕਿਤਾਬਚਾ ਪ੍ਰਾਪਤ ਕਰਨ ਵਾਲੇ ਚਾਹਵਾਨ ਵਿਅਕਤੀ ਉਕਤ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਹੋਰ ਕਿਹਾ ਕਿ 13 ਫਰਵਰੀ ਤੱਕ ਸਵਾਲਾਂ ਦੇ ਜਵਾਬ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣੇ ਚਾਹੀਦੇ ਹਨ।