- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਵਿਖੇ ਜਗਰੂਪ ਸਿੰਘ ਬਰਾੜ ਦੇ ਸਿਆਸੀ ਕੱਦ ‘ਤੇ ਪੰਜਾਬੀਆਂ ਨੂੰ ਮਾਣ-ਪਰਮਜੀਤ ਸਿੰਘ

07 ਐਫਡੀਕੇ ਪਰਮਜੀਤ ਸਿੰਘ ਬਰਾੜ, ਪ੍ਰੋਫ਼ੈਸਰ ਅਮਨਦੀਪ ਸਿੰਘ, ਇੰਦਰਪਾਲ ਸਿੰਘ ਕਲੇਰ ਵੱਲੋਂ ਜਗਰੂਪ ਸਿੰਘ ਬਰਾੜ ਨੂੰ ਯਾਦਗਾਰੀ ਚਿੰਨ ਭੇਟ ਕਰਦੇ ਹੋਏ।
* ਮਾਈਨਿੰਗ ਤੇ ਕ੍ਰਿਟੀਕਲ ਮਿਨਰਲਜ਼ ਮੰਤਰੀ ਬਿ੍ਰਟਿਸ਼ ਕੋਲੰਬੀਆ ਕੈਨੇਡਾ ਦਾ ਕੋਟਕਪੂਰਾ ਪਹੰਚਣ ’ਤੇ ਸਵਾਗਤ
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ
ਕੋਟਕਪੂਰਾ : ਆਪਣੀ ਪੰਜਾਬ ਫ਼ੇਰੀ ’ਤੇ ਆਏ ਜਗਰੂਪ ਸਿੰਘ ਬਰਾੜ, ਮਾਈਨਿੰਗ ਤੇ ਕ੍ਰਿਟੀਕਲ ਮਿਨਰਲਜ਼ ਮੰਤਰੀ ਬਿ੍ਰਟਿਸ਼ ਕੋਲੰਬੀਆ ਕੈਨੇਡਾ ਦਾ ਉਚੇਚੇ ਤੌਰ ’ਤੇ ਕੋਟਕਪੂਰਾ ਵਿਖੇ ਪਹੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਗ੍ਰੇਵਿਟੀ ਇਮੀਗ੍ਰੇਸ਼ਨ ਦੇ ਡਾਇਰੈਕਟਰ ਪਰਮਜੀਤ ਸਿੰਘ ਤੇ ਦੇਵ ਬ੍ਰਦਰਜ਼ ਵੱਲੋਂ ਉਲੀਕੇ ਗਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ’ਚ ਕੋਟਕਪੂਰਾ ਤੇ ਫ਼ਰੀਦਕੋਟ ਸ਼ਹਿਰ ਦੀਆਂ ਨਾਮਵਰ ਤੇ ਸਮਾਜਸੇਵੀ ਸ਼ਖ਼ਸੀਅਤਾਂ ਨਾਲ ਜਗਰੂਪ ਸਿੰਘ ਬਰਾੜ ਨਾਲ ਰੂ-ਬ-ਰੂ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਸਮਾਗਮ ’ਚ ਜਗਰੂਪ ਸਿੰਘ ਬਰਾੜ ਤੋਂ ਇਲਾਵਾ ਇਸ ਸਮਾਗਮ ’ਚ ਪ੍ਰੋਫ਼ੈਸਰ ਅਮਨਦੀਪ ਸਿੰਘ ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ ਗੁਰੂ ਕਾਂਸ਼ੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ ਤੇ ਇੰਦਰਪਾਲ ਸਿੰਘ ਕਲੇਰ ਚੇਅਰਮੈਨ, ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੰਚ ਸੰਚਾਲਕ ਬਲਜੀਤ ਸਿੰਘ ਸੇਖਾ ਵੱਲੋਂ ਸਭ ਤੋਂ ਪਹਿਲਾਂ ਜਗਰੂਪ ਸਿੰਘ ਬਰਾੜ ਨੂੰ ਜੀ ਆਇਆ ਆਖਿਆ ਗਿਆ, ਉਸ ਤੋਂ ਬਾਅਦ ਪ੍ਰੋਫ਼ੈਸਰ ਅਮਨਦੀਪ ਸਿੰਘ ਨੇ ਪੰਜਾਬ ਵਿੱਚ ਪੜਾਈ ਦੇ ਪੱਧਰ ਬਾਰੇ ਖੁੱਲ ਕੇ ਵਿਚਾਰ ਪ੍ਰਗਟ ਕੀਤੇ, ਇਸ ਉਪਰੰਤ ਇੰਦਰਪਾਲ ਸਿੰਘ ਕਲੇਰ ਵੱਲੋਂ ਵੀਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਸਮਾਜ ਵਿੱਚ ਵਿਚਰਣ ਲਈ ਜੀਵਨ ਜਾਂਚ ਸਿਖਾਉਣ ਦੇ ਨੁਸਖੇ ਸਾਂਝੇ ਕੀਤੇ ਗਏ, ਵੱਖ-ਵੱਖ ਬੁਲਰਿਆ ਤੋਂ ਉਰਪੰਤ ਅਖ਼ੀਰ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਜਗਰੂਪ ਸਿੰਘ ਬਰਾੜ ਵੱਲੋਂ ਕੈਨੇਡਾ ਅਤੇ ਭਾਰਤ ਦੀ ਰਾਜਨੀਤੀ, ਸਿੱਖਿਆ ਪ੍ਰਣਾਲੀ ਅਤੇ ਸਿਹਤ ਸਬੰਧੀ ਸੁਧਾਰਾਂ ਅਤੇ ਸੁਝਾਆਂ ਬਾਰੇ ਖੁੱਲ ਕੇ ਵਿਚਾਰ-ਵਟਾਂਦਰੇ ਕੀਤੇ ਗਏ। ਹਾਜ਼ਰੀਨ ਸਖ਼ਸ਼ੀਅਤਾਂ ਦੇ ਸਵਾਲਾ ਦੇ ਜਵਾਬ ਜਗਰੂਪ ਸਿੰਘ ਬਰਾੜ ਵੱਲੋਂ ਬੜੀ ਹਲੀਮੀ ਅਤੇ ਤਰਕ ਦੇ ਆਧਾਰ ‘ਤੇ ਦਿੱਤੇ ਗਏ। ਇਸ ਮੌਕੇ ਪਰਮਜੀਤ ਸਿੰਘ ਵੱਲੋਂ ਜਗਰੂਪ ਸਿੰਘ ਬਰਾੜ ਦਾ ਇਥੇ ਪਹੰਚਣ ’ਤੇ ਦਿਲੋਂ ਧੰਨਵਾਦ ਕੀਤਾ ਅਤੇ ਆਖਿਆ ਕਿ ਜਗਰੂਪ ਸਿੰਘ ਬਰਾੜ ਦਾ ਕੈਨੇਡਾ ਦੀ ਧਰਤੀ ‘ਤੇ ਸਿਆਸੀ ਕੱਦ ‘ਤੇ ਪੂਰੇ ਪੰਜਾਬੀਆਂ ਨੂੰ ਮਾਣ ਰਹੇਗਾ। ਇਸ ਮੌਕੇ ਪਰਮਜੀਤ ਸਿੰਘ, ਪ੍ਰੋਫ਼ੈਸਰ ਅਮਨਦੀਪ ਸਿੰਘ, ਇੰਦਰਪਾਲ ਸਿੰਘ ਕਲੇਰ ਵੱਲੋਂ ਜਗਰੂਪ ਸਿੰਘ ਬਰਾੜ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ। ਅੰਤ ਵਿੱਚ ਜਗਰੂਪ ਸਿੰਘ ਬਰਾੜ ਵੱਲੋਂ ਵੀ ਵੱਖ-ਵੱਖ ਖੇਤਰਾਂ ’ਚ ਇਲਾਕੇ ਦਾ ਨਾਮ ਰੋਸ਼ਨ ਕਰਨ ਵਾਲੀਆਂ ਸਖ਼ਸ਼ੀਅਤਾਂ ਨੂੰ ਸਨਾਮਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਪ੍ਰੋਫ਼ੈਸਰ ਗੁਰਜੀਤ ਸਿੰਘ ਮਾਨ, ਪ੍ਰੋਫ਼ੈਸਰ ਹਰੀਸ਼ ਸ਼ਰਮਾ, ਸੰਦੀਪ ਕੁਮਾਰ ਐੱਸ.ਟੀ.ਪੀ., ਰਿਸ਼ੀ ਪਲਤਾ, ਦੀਪਕ ਅਹੂਜਾ, ਗੁਰਮੀਤ ਸਿੰਘ, ਹਰਦੀਪ ਸਿੰਘ ਫਿੱਡੂ ਭਲਵਾਨ, ਗੁਰਪ੍ਰੀਤ ਸਿੰਘ ਕਮੋਂ, ਰਾਜੀਵ ਮਹਿਤਾ, ਰਵੀ ਅਰੋੜਾ, ਸੁਖਵਿੰਦਰ ਸਿੰਘ, ਅਰਪਿੰਦਰ ਸਿੰਘ ਕਾਲਾ, ਰਕੇਸ਼ ਸ਼ਰਮਾ, ਪਿ੍ਰੰਸੀਪਲ ਪੰਨਾ ਲਾਲ, ਰੋਮਾ ਬਰਾੜ ਆਦਿ ਹਾਜ਼ਰ ਸਨ।