ਪੰਜਾਬ ਸਟੇਟ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 16 ਕੱਲ੍ਹ ਤੋਂ
ਪੰਜਾਬ ਸਟੇਟ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 16 ਅਤੇ 17 ਫਰਵਰੀ ਨੂੰ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਹੋਵੇਗੀ
Publish Date: Sat, 14 Feb 2026 03:25 PM (IST)
Updated Date: Sun, 15 Feb 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਜੈਤੋ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਸਰਕਾਰੀ ਸਪੋਰਟਸ ਸਕੂਲ ਘੁੱਦਾ, ਜ਼ਿਲ੍ਹਾ ਬਠਿੰਡਾ ਵਿਖੇ ਮਿਤੀ 16 ਅਤੇ 17 ਫਰਵਰੀ ਨੂੰ ਸਵੇਰੇ ਤੋਂ ਸ਼ਾਮ ਤੱਕ ਧੂਮ ਧਾਮ ਨਾਲ ਕਰਵਾਈ ਜਾਵੇਗੀ। ਜਿਸ ਵਿੱਚ ਪੰਜਾਬ ਭਰ ਤੋਂ 300 ਤੋਂ ਵੱਧ ਪੈਰਾ ਅਥਲੈਟਿਕਸ ਖਿਡਾਰੀ ਵੱਖ ਵੱਖ ਖੇਡਾਂ ਜਿਵੇਂ ਸ਼ੋਟ ਪੁੱਟ, ਜੈਵਲਿਨ ਥਰੋ, ਡਿਸਕਸ ਥਰੋ, ਲੰਬੀ ਛਾਲ ਉੱਚੀ ਛਾਲ, ਦੌੜਾਂ 100 ਮੀਟਰ, 200 ਮੀਟਰ, 400 ਮੀਟਰ,800 ਮੀਟਰ,1600 ਮੀਟਰ, 3000 ਮੀਟਰ,5000 ਮੀਟਰ ਆਦਿ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਪੀ ਪੀ ਐਸ ਏ ਦੇ ਆਗੂ ਸ਼ਮਿੰਦਰ ਸਿੰਘ ਢਿੱਲੋਂ ਅਤੇ ਦਵਿੰਦਰ ਸਿੰਘ ਟਫ਼ੀ ਬਰਾੜ ਨੇ ਦੱਸਿਆ ਕਿ ਇਸ ਸਟੇਟ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਮਾਰਚ ਮਹੀਨੇ ਉੜੀਸਾ ਵਿਖੇ ਹੋਣ ਵਾਲੀ ਪੈਰਾ ਐਥਲੈਟਿਕ ਨੈਸ਼ਨਲ ਚੈਂਪੀਅਨਸ਼ਿਪ ਲਈ ਪੰਜਾਬ ਦੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਉਸ ਸਬੰਧੀ ਸਟੇਟ ਚੈਂਪੀਅਨਸ਼ਿਪ, ਵੱਧ ਗਿਣਤੀ ਵਿੱਚ ਰਜਿਸਟ੍ਰੇਸ਼ਨ ਹੋਣ ਕਰਕੇ, ਦੋ ਦਿਨਾਂ ਵਿੱਚ ਮੁਕੰਮਲ ਕਰਵਾਈ ਜਾਵੇਗੀ। ਪਹਿਲੇ ਦਿਨ 16 ਫਰਵਰੀ 2026 ਨੂੰ ਕੈਟੇਗਰੀਆਂ ਬਲਾਈਂਡ ਕੈਟਾਗਰੀ: ਟੀ11, ਟੀ12, ਟੀ13 ਟੀ20 / ਟੀ20 (ਇੰਟੈਲੈਕਚੁਅਲ ਡਿਸਏਬਿਲਟੀ) ਟੀ31 ਤੋਂ ਟੀ38 (ਸੀਪੀ ਕੈਟਾਗਰੀ) ਦੇ ਮੁੰਡੇ ਅਤੇ ਕੁੜੀਆਂ ਦੋਵੇਂ ਖਿਡਾਰੀਆਂ ਵੱਲੋਂ ਸਟੇਟ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਜਾਵੇਗਾ। ਦੂਸਰੇ ਦਿਨ 17 ਫਰਵਰੀ 2026 ਨੂੰ ਕੈਟਾਗਰੀਆਂ ਟੀ41 ਤੋਂ ਟੀ47 ਅਤੇ ਟੀ51 ਤੋਂ ਟੀ57 ਦੇ ਮੁੰਡੇ ਅਤੇ ਕੁੜੀਆਂ ਦੋਵੇਂ ਖਿਡਾਰੀਆਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਇਸ ਸਟੇਟ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੂੰ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵੱਲੋਂ ਮੈਡਲ ਪਾਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ , ਅਥਲੈਟਿਕਸ ਕੋਚ ਗਗਨਦੀਪ ਸਿੰਘ, ਜਗਰੂਪ ਸਿੰਘ ਸੂਬਾ ਬਰਾੜ, ਸੁਖਜਿੰਦਰ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਸਿਮਰਨਜੀਤ ਕੌਰ, ਕਲਾਸੀਫਾਈਡ ਡਾਕਟਰ ਨਵਜੋਤ ਸਿੰਘ ਬੱਲ ਆਦਿ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਮੌਕੇ ਖੁਸ਼ਪ੍ਰੀਤ ਭੁੱਲਰ, ਕੁਲਦੀਪ ਸਿੰਘ, ਡੇਵਿਡ, ਰਮਨਦੀਪ ਸਿੰਘ, ਜੋਬਨਦੀਪ ਸਿੰਘ ਆਦਿ ਔਫਿਸ਼ੀਆਲ ਵਜੋਂ ਸੇਵਾਵਾਂ ਨਿਭਾਉਣਗੇ।