- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌੜ ਕ੍ਰਿਕਟ ਅਕੈਡਮੀ ਫ਼ਰੀਦਕੋਟ ਦੇ ਕੋਚ ਜਗਰਾਜ ਸਿੰਘ ਮਾਨ ਨੇ ਦੱਸਿਆ ਹੈ ਕਿ ਫ਼ਰੀਦਕੋਟ ਦੇ ਲਈ ਮਾਣਮੱਤੀ ਬੇਟੀ ਰਾਈਜ਼ਲ ਕੌਰ ਸੰਧੂ ਸੁਪੱਤਰੀ ਲਖਵਿੰਦਰ ਸਿੰਘ, ਪਿੰਡ ਰੁਪਈਆਂ ਵਾਲਾ ਨੂੰ ਪੀ.ਸੀ.ਏ.(ਪੰਜਾਬ ਕ੍ਰਿਕਟ ਐਸੋਸੀਏਸ਼ਨ) ਅੰਡਰ-15, ਵਨ ਡੇ ਟ੍ਰਾਫ਼ੀ ਇਲਾਈਟ 2025-26 ਲਈ ਪਹਿਲਾਂ ਚੁਣਿਆ ਗਿਆ ਅਤੇ ਨਾਲ-ਨਾਲ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਰਾਈਜ਼ਲ ਕੌਰ ਸੰਧੂ ਫ਼ਰੀਦਕੋਟ ਕ੍ਰਿਕਟ ਦੇ ਇਤਿਹਾਸ ’ਚ ਪੰਜਾਬ ਦੀ ਕਪਤਾਨੀ ਕਰਨ ਵਾਲੀ ਪਹਿਲੀ ਖਿਡਾਰਣ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ। ਮੌੜ ਕ੍ਰਿਕਟ ਅਕੈਡਮੀ ਫ਼ਰੀਦਕੋਟ ਦੇ ਕੋਚ ਜਗਰਾਜ ਸਿੰਘ ਮਾਨ ਨੇ ਦੱਸਿਆ ਹੈ ਕਿ ਫ਼ਰੀਦਕੋਟ ਦੇ ਲਈ ਮਾਣਮੱਤੀ ਬੇਟੀ ਰਾਈਜ਼ਲ ਕੌਰ ਸੰਧੂ ਸੁਪੱਤਰੀ ਲਖਵਿੰਦਰ ਸਿੰਘ, ਪਿੰਡ ਰੁਪਈਆਂ ਵਾਲਾ ਨੂੰ ਪੀ.ਸੀ.ਏ.(ਪੰਜਾਬ ਕ੍ਰਿਕਟ ਐਸੋਸੀਏਸ਼ਨ) ਅੰਡਰ-15, ਵਨ ਡੇ ਟ੍ਰਾਫ਼ੀ ਇਲਾਈਟ 2025-26 ਲਈ ਪਹਿਲਾਂ ਚੁਣਿਆ ਗਿਆ ਅਤੇ ਨਾਲ-ਨਾਲ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਰਾਈਜ਼ਲ ਕੌਰ ਸੰਧੂ ਫ਼ਰੀਦਕੋਟ ਕ੍ਰਿਕਟ ਦੇ ਇਤਿਹਾਸ ’ਚ ਪੰਜਾਬ ਦੀ ਕਪਤਾਨੀ ਕਰਨ ਵਾਲੀ ਪਹਿਲੀ ਖਿਡਾਰਣ ਹੈ।
ਰਾਈਜ਼ਲ ਕੌਰ ਸੰਧੂ ਹੁਣ ਆਧਰਾ ਪ੍ਰਦੇਸ਼ ਵਿਜਗ ਕ੍ਰਿਕਟ ਸਟੇਡੀਅਮ ਵਿਖੇ ਵੱਖ-ਵੱਖ ਦੇਸ਼ਾਂ ਨਾਲ ਹੋਣ ਵਾਲੇ ਮੈੱਚਾਂ ’ਚ ਪੰਜਾਬ ਦੀ ਅਗਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਰਾਈਜ਼ਲ ਕੌਰ ਸੰਧੂ ਨੇ ਇੰਟਰ ਡਿਸਟਿ੍ਰਕ ਜ਼ਿਲ੍ਹਾ ਜਲੰਧਰ ਵੱਲੋਂ ਖੇਡਦਿਆਂ ਆਪਣੀ ਸ਼ਾਨਦਾਰ ਖੇਡ ਸਦਕਾ ਜਲੰਧਰ ਵੱਲੋਂ ਸਭ ਤੋਂ ਵਿਕਟਾਂ ਤੇ ਦੌੜਾਂ ਬਣਾ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਕੈਂਪ ’ਚ ਆਪਣੀ ਥਾਂ ਪੱਕੀ ਕੀਤੀ ਹੈ। ਉਨ੍ਹਾਂ ਦੱਸਿਆ ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫ਼ਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਲੱਗੇ ਕੈਂਪ ’ਚ ਸਿਖਲਾਈ ਪ੍ਰਾਪਤ ਕਰ ਚੁੱਕੀ ਹੈ।
ਇਨ੍ਹਾਂ ਕੈਂਪਾਂ ਦੌਰਾਨ ਚੁਣੀਆਂ ਗਈਆਂ 40 ਖਿਡਾਰਣਾਂ ’ਚ ਸਭ ਤੋਂ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਰਾਈਜ਼ਲ ਕੌਰ ਸੰਧੂ ਨੂੰ ਪੰਜਾਬ ਦੀ ਕਪਤਾਨੀ ਵੀ ਸੌਂਪੀ ਗਈ ਹੈ। ਰਾਈਜ਼ਲ ਕੌਰ ਸੰਧੂ ਦੇ ਨਾਲ ਵਰਸ਼ਾ ਰਾਣੀ ਵਾਈਸ ਕਪਤਾਨ, ਜੈਸਮੀਤ ਕੌਰ ਵਿਕਟ ਕੀਪਰ, ਹਰਸ਼ਿਤਾ, ਅਹੈਂਸ ਕੌਰ, ਨਿਸ਼ਠਾ ਮਲਿਕ, ਆਸਥਾ, ਜਪਨੀਤ ਕੌਰ, ਗੁਨਸਖੀ, ਪਹਿਲ ਸ਼ਰਮਾ, ਜੋਤੀ, ਸਹਿਜਪ੍ਰੀਤ ਕੌਰ, ਹਰਨੂਰ ਕੌਰ, ਮਧਾਵੀ ਸਹਿਗਲ, ਅਨਿੰਆ ਪਾਲ ਦੀ ਪੰਜਾਬ ਟੀਮ ’ਚ ਚੋਣ ਹੋਈ ਹੈ।