- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੀਟਿੰੰਗ ਦੌਰਾਨ ਪੈਨਸ਼ਨਰਾਂ ਦੇ ਮਸਲੇ ਵਿਚਾਰੇ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜੈਤੋ, ਜ਼ਿਲ੍ਹਾ ਫ਼ਰੀਦਕੋਟ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪਿਛਲੇ ਮਹੀਨੇ (ਮਾਰਚ) ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਪਿਛਲੇ ਮਹੀਨੇ ਦੀ 18 ਮਾਰਚ 2026 ਨੂੰ ਜ਼ਿਲ੍ਹਾ ਪ੍ਰਧਾਨ ਦੀ ਚੋਣ ਹੋਣ ਬਾਰੇ ਦੱਸਿਆ, ਜਿਸ ਵਿਚ ਸੁਭਾਸ਼ ਕੁਮਾਰ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ, ਅਮਰਜੀਤ ਵਾਲੀਆ ਨੂੰ ਵਿੱਤ ਸਕੱਤਰ, ਬਲਾਕ ਜੈਤੋ ਤੋਂ ਗੁਰਮੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਮੱਲਾ ਤੇ ਦਰਸ਼ਨ ਸਿੰਘ ਅੰਕੜਾ ਵਿਭਾਗ ਨੂੰ ਮੈਂਬਰ ਵਜੋਂ ਚੁਣਿਆ ਗਿਆ ਅਤੇ ਇਸ ਵਿਚ ਬਲਾਕ ਜੈਤੋ ਦੇ 12 ਸਾਥੀ ਸ਼ਾਮਿਲ ਹੋਏ। ਉਪਰੰਤ ਸਮੂਹ ਪੈਨਸ਼ਨਰਾਂ ਵੱਲ਼ੋਂ ਸੁਰਜੀਤ ਕੌਰ ਸਿਹਤ ਵਿਭਾਗ, ਵਿਜੈ ਕੁਮਾਰ ਭਰਾ ਪ੍ਰੇਮ ਕੁਮਾਰ, ਚਰਨਜੀਤ ਕੌਰ ਪਤਨੀ ਜਗਤਾਰ ਸਿੰਘ ਦਬੜ੍ਹੀਖਾਨਾ ਅਤੇ ਭੁਪਿੰਦਰ ਸਿੰਘ ਸੰਧੂ ਭਰਾ ਕੁਲਵੀਰ ਸਿੰਘ ਸੰਧੂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ 2 ਮਿੰਟ ਦਾ ਮੌਨ ਧਾਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਸਮੂਹ ਪੈਨਸ਼ਨਰਾਂ ਵੱਲ਼ੋਂ ਭਗਵਾਨ ਸਿੰਘ ਨਿਆਮੀ ਵਾਲਾ, ਕਰਮਜੀਤ ਸਿੰਘ, ਲਛਮਣ ਦਾਸ ਚੰਦਭਾਨ, ਸੁਰਿੰਦਰ ਪਾਲ ਸਿੰਘ ਮੱਤਾ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਦਾ ਜਨਮ ਦਿਨ ਮਨਾ ਕੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਜੱਗਾ ਸਿੰਘ ਦੇ ਪੋਤਰੇ ਦੇ ਵਿਆਹ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਸਮੂਹ ਪੈਨਸ਼ਨਰਾਂ ਵੱਲੋਂ 2.59 ਗੁਣਾਕ ਅਨੁਸਾਰ ਪੇਅ ਫਿਕਸ ਨਾ ਕਰਨ ਅਤੇ ਡੀ.ਏ. (16%) ਦੀ ਕਿਸ਼ਤ ਜਾਰੀ ਨਾ ਕਰਨ ’ਤੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਮੈਡੀਕਲ ਭੱਤਾ 2000/-ਰੁਪਏ ਕਰਨ ਬਾਰੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਮੂਹ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ, ਐੱਲ.ਟੀ.ਸੀ. ਸਰਟੀਫਿਕੇਟ ਡਿਜੀਟਲ ਕਰਨ ਅਤੇ ਮਹੀਨਾ ਅਪ੍ਰੈਲ, 2026 ਤੋਂ ਮੀਟਿੰਗ ਦਾ ਸਮਾਂ ਸਵੇਰੇ 9:00 ਵਜੇ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿਚ ਗੁਰਜੰਗ ਸਿੰਘ ਸੇਂਖੋਂ, ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਜਗਦੀਸ਼ ਰਾਏ ਅਰੋੜਾ, ਕੁਲਵੀਰ ਸਿੰਘ ਸੰਧੂ, ਸੁੰਦਰ ਸਿੰਘ ਬਾਜਾਖਾਨਾ, ਸੁਰਿੰਦਰ ਕੁਮਾਰ ਲੂੰਬਾ, ਬਾਬਾ ਵੀਰ ਸਿੰਘ, ਮੁਖਤਿਆਰ ਸਿੰਘ ਬਿਸ਼ਨੰਦੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਵਿਚ ਅਮਰਜੀਤ ਸਿੰਘ, ਵਿੱਤ ਸਕੱਤਰ ਮੇਜਰ ਸਿੰਘ, ਸ਼ੇਰ ਸਿੰਘ, ਬੇਅੰਤ ਸਿੰਘ, ਪ੍ਰੈੱਸ ਸਕੱਤਰ ਜਗਜੀਤ ਸਿੰਘ, ਪਰਮਜੀਤ ਕੌਰ, ਵਿਜੈ ਕੁਮਾਰ, ਮੇਲਾ ਰਾਮ ਗੋਇਲ, ਹਰੀ ਪ੍ਰਕਾਸ਼, ਜਸਵਿੰਦਰ ਸਿੰਘ ਰੋੜੀਕਪੂਰਾ, ਗੁਰਚਰਨ ਸਿੰਘ ਰਾਮੇਆਣਾ, ਦਰਸ਼ਨ ਸਿੰਘ ਡੇਲਿਆਂਵਾਲੀ, ਸੁਖਦੇਵ ਸਿੰਘ ਝੱਖੜਵਾਲਾ, ਜਸਵੰਤ ਸਿੰਘ ਝੱਖੜਵਾਲਾ, ਜਗਸੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਸ਼ਾਮਿਲ ਹੋਏ। ਅਖ਼ੀਰ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਨੇ ਮੀਟਿੰਗ ਵਿਚ ਪਹੁੰਚੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ।