ਅਰਵਿੰਦ ਨਗਰ ’ਚ ਜਲਦ ਬਣੇਗਾ ਓਪਨ ਜਿਮ : ਸੰਧਵਾਂ
ਅਰਵਿੰਦ ਨਗਰ ਕੋਟਕਪੂਰਾ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਜਲਦੀ ਓਪਨ ਜ਼ਿੰਮ ਸਥਾਪਤ ਕੀਤਾ ਜਾਵੇਗਾ - ਸਪੀਕਰ
Publish Date: Mon, 05 Jan 2026 03:15 PM (IST)
Updated Date: Tue, 06 Jan 2026 03:59 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸਾਡੇ ਸਾਰਿਆਂ ਦੀ ਸਿਹਤ ਦੀ ਤੰਦਰੁਸਤੀ ਲਈ ਵੱਖ ਵੱਖ ਕਿਸਮ ਦੀਆਂ ਸਰੀਰਕ ਕਸਰਤਾਂ ਅਤੇ ਜ਼ਿੰਮ ਦਾ ਬਹੁਤ ਮਹੱਤਵਪੂਰਨ ਰੋਲ ਹੈ। ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ ਅਤੇ ਵਸਨੀਕਾਂ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਵੱਲੋਂ ਬਹੁਤ ਜਲਦੀ ਹੀ ਅਰਵਿੰਦ ਨਗਰ ਵਿੱਚ ਆਪਣੇ ਸਰੀਰ ਦੀਆਂ ਵੱਖ-ਵੱਖ ਕਸਰਤਾਂ ਕਰਨ ਵਾਸਤੇ ਓਪਨ ਜ਼ਿੰਮ ਸਥਾਪਤ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਅੱਜ ਨਵੇਂ ਸਾਲ ਦੀ ਆਮਦ ਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਅਤੇ ਸਰਬੱਤ ਦੇ ਭਲੇ ਲਈ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਪ੍ਰੇਮ ਚਾਵਲਾ ਅਤੇ ਕਾਂਗਰਸੀ ਆਗੂ ਅਜੇ ਪਾਲ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਵਿਕਾਸ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ, ਨਾਜ਼ਰ ਸਿੰਘ ਸਿੱਧੂ ਮੁੱਖ ਸਰਪ੍ਰਸਤ, ਦਰਸ਼ਨ ਸਿੰਘ ਆਹੂਜਾ ਮੁੱਖ ਸਲਾਹਕਾਰ, ਸੰਤੋਖ ਸਿੰਘ ਚਾਨਾ ਪ੍ਰਧਾਨ ,ਅਜਮੇਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰ ਥਾਪਰ ਮੀਤ ਪ੍ਰਧਾਨ , ਪ੍ਰੇਮ ਚਾਵਲਾ ਜਨਰਲ ਸਕੱਤਰ ,ਸੁਖਰਾਜ ਸਿੰਘ ਚਾਨਾ ਜੁਆਇੰਟ ਸਕੱਤਰ,ਮਨਦੀਪ ਸਿੰਘ ਸਰਾਂ ਵਿੱਤ ਸਕੱਤਰ, ਹਰਵਿੰਦਰ ਸਿੰਘ ਪੁਰਬਾ ਪ੍ਰੈਸ ਸਕੱਤਰ, ਨਵਦੀਪ ਸਿੰਘ ਚਾਨਾ ਤਕਨੀਕੀ ਸਲਾਹਕਾਰ, ਲਖਵਿੰਦਰ ਸਿੰਘ ਸਿੱਧੂ ਆਰਗੇਨਾਈਜਰ ਸਕੱਤਰ,ਕਾਰਜਕਾਰਨੀ ਕਮੇਟੀ ਮੈਂਬਰ ਲਖਵਿੰਦਰ ਅਰੋੜਾ, ਅਸ਼ੋਕ ਦਾਬੜਾ ਅਤੇ ਰਾਜਿੰਦਰ ਸਿੰਘ ਬਰਾੜ ਵੱਲੋਂ ਸਾਂਝੇ ਤੌਰ ਤੇ ਕੀਰਤਨ ਜੱਥੇ ਦੇ ਰਾਗੀ ਅਤੇ ਪਾਠੀ ਸਾਹਿਬਾਨ , ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਕਾਂਗਰਸੀ ਆਗੂ ਅਜੇ ਪਾਲ ਸਿੰਘ ਸੰਧੂ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਇੰਜੀਨੀਅਰ ਸੁਖਜੀਤ ਸਿੰਘ ਢਿੱਲਵਾਂ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮਨਦੀਪ ਮੋਂਗਾ ਸਕਤੱਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਫਰੀਦਕੋਟ, ਸਿਮਰਜੀਤ ਸਿੰਘ ਨਗਰ ਕੌਂਸਲਰ, ਅਰੁਣ ਚਾਵਲਾ ਨਗਰ ਕੌਂਸਲਰ, ਡਾਕਟਰ ਕਰਨੈਲ ਕੌਰ ਸਿੱਧੂ, ਗੁਰਸੇਵਕ ਸਿੰਘ ਦਸ਼ਮੇਸ਼ ਟਾਇਲ, ਹਰਜਿੰਦਰ ਸਿੰਘ ਰਾਜੂ ਗਿੱਲ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ , ਮੇਘ ਰਾਜ ਸ਼ਰਮਾ, ਅਜੇ ਮਨਚੰਦਾ , ਟਿੰਕੂ ਕੁਮਾਰ, ਆਰਕੀਟੈਕਟ ਅੰਗਰੇਜ਼ ਸਿੰਘ ਮਾਨ, ਕਲੋਨੀ ਦੇ ਸਥਾਨਕ ਮੈਨੇਜਰ ਬਲਜਿੰਦਰ ਸਿੰਘ ਬੱਲੀ, ਰਣਜੀਤ ਸਿੰਘ ਵਡੇਰਾ ਆਦਿ ਹਾਜ਼ਰ ਸਨ।