- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਪੁਨੀਤ ਕਾਜਲ ਨੇ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਬਤੌਰ ਐੱਸ.ਐੱਮ.ਓ. ਅਹੁਦਾ ਸੰਭਾਲਿਆ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਿਵਲ ਹਸਪਤਾਲ ਫਰੀਦਕੋਟ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਮੰਤਵ ਨਾਲ ਬੀਤੇ ਦਿਨੀਂ ਡਾ. ਪੁਨੀਤ ਕਾਜਲ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ (ਐੱਸ.ਐੱਮ.ਓ.) ਆਪਣਾ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਡਾ. ਪੁਨੀਤ ਕਾਜਲ ਸ਼ਹਿਰ ਦੇ ਮੰਨੇ-ਪ੍ਰਮੰਨੇ ਮਾਹਿਰ ਡਾਕਟਰ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਕੇ.ਐੱਸ. ਕਾਜਲ (ਐੱਮ.ਡੀ. ਮੈਡੀਸਨ) ਦੇ ਸਪੁੱਤਰੀ ਹਨ। ਡਾ. ਪੁਨੀਤ ਕਾਜਲ ਨੇ ਆਪਣੇ ਪੇਸ਼ੇਵਰ ਸਫਰ ਦੀ ਸ਼ੁਰੂਆਤ ਸਾਲ 2009 ਵਿੱਚ ਸੀ.ਐੱਚ.ਸੀ. ਜੈਤੋ ਤੋਂ ਬਤੌਰ ਮੈਡੀਕਲ ਅਫਸਰ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 2011 ਤੋਂ 2015 ਤੱਕ ਸੀ.ਐੱਚ.ਸੀ. ਜੰਡ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ। ਸਾਲ 2016 ਤੋਂ 2019 ਤੱਕ ਉਚੇਰੀ ਸਿੱਖਿਆ (ਪੀ.ਜੀ.) ਮੁਕੰਮਲ ਕਰਨ ਉਪਰੰਤ ਉਨ੍ਹਾਂ ਨੇ 25 ਜੂਨ 2019 ਨੂੰ ਐੱਸ.ਡੀ.ਐੱਚ. ਕੋਟਕਪੂਰਾ ਵਿਖੇ ਜੁਆਇਨ ਕੀਤਾ ਅਤੇ ਹੁਣ ਤਰੱਕੀ ਹੋਣ ਉਪਰੰਤ 19 ਮਾਰਚ 2026 ਨੂੰ ਸਿਵਲ ਹਸਪਤਾਲ ਫਰੀਦਕੋਟ ਵਿਖੇ ਬਤੌਰ ਐੱਸ.ਐੱਮ.ਓ. ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਅਹੁਦਾ ਸੰਭਾਲਦਿਆਂ ਹੀ ਡਾ. ਪੁਨੀਤ ਕਾਜਲ ਨੇ ਹਸਪਤਾਲ ਦੇ ਸਮੂਹ ਸਟਾਫ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਹਰ ਮਰੀਜ਼ ਨੂੰ ਬਿਨਾਂ ਕਿਸੇ ਦੇਰੀ ਅਤੇ ਮੁਸ਼ਕਿਲ ਦੇ ਬਿਹਤਰ ਸਿਹਤ ਸਹੂਲਤਾਂ ਮਿਲਣੀਆਂ ਚੀਹੀਦੀਆਂ ਹਨ। ਉਨ੍ਹਾਂ ਸਮੇਂ ਦੀ ਪਾਬੰਦੀ ਅਤੇ ਡਿਊਟੀ ਪ੍ਰਤੀ ਪੂਰਨ ਸਮਰਪਣ