ਆਪਣਾ ਘਰ ਆਸ਼ਰਮ ’ਚ ਬਜ਼ੁਰਗਾਂ ਦੀ ਸੇਵਾ ਦਾ ਕਾਰਜ ਜਾਰੀ
ਆਪਣਾ ਘਰ ਆਸ਼ਰਮ ਵਿੱਚ ਲਵਾਰਿਸ ਵਿਅਕਤੀਆਂ ਦੀਆ ਨਿਭਾ ਰਹੇ ਸੇਵਾਵਾਂ
Publish Date: Thu, 05 Feb 2026 03:49 PM (IST)
Updated Date: Fri, 06 Feb 2026 04:02 AM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫ਼ਰੀਦਕੋਟ : ਆਪਣਾ ਘਰ ਆਸ਼ਰਮ ਗੀਤਾ ਭਵਨ, ਸਰਾਫ਼ਾ ਬਾਜ਼ਾਰ ਫਰੀਦਕੋਟ ਵਿਖੇ 55 ਪ੍ਰਭੂ ਜੀ ਸੇਵਾਵਾਂ ਲੈ ਰਹੇ ਹਨ। ਇਹ ਉਹ ਵਿਅਕਤੀ ਹਨ ਜੋ ਸਮਾਜ ਵਿੱਚ ਲਾਵਾਰਸ ਲਾਚਾਰ ਬਿਮਾਰ ਹਾਲਤਾਂ ਵਿੱਚ ਪਏ ਮਿਲਦੇ ਹਨ ਉਨ੍ਹਾਂ ਨੂੰ ਆਪਣਾ ਘਰ ਆਸ਼ਰਮ ਦੀ ਆਡੀਓਲੋਜੀ ( ਸੋਚ ) ਮੁਤਾਬਕ ਆਸ਼ਰਮ ਵਿਖੇ ਲੈ ਕੇ ਆਉਣਾ ਉਨ੍ਹਾਂ ਦੀ ਦੇਖਭਾਲ ਕਰਨਾ ਅਤੇ ਮੁੜ ਵਸੇਬੇ ਲਈ ਉਪਰਾਲੇ ਕਰਨਾ ਹੁੰਦਾ ਹੈ। ਪਰ ਅੱਜ ਸਮਾਜਿਕ ਸੁਰੱਖਿਆ ਵਿਭਾਗ ਫ਼ਰੀਦਕੋਟ ਵੱਲੋਂ ਆਪਣਾ ਘਰ ਆਸ਼ਰਮ ਵਿੱਚ ਪਿਛਲੇ ਦੋ ਸਾਲਾਂ ਤੋਂ ਰਹਿ ਰਹੇ 7 ਬਜ਼ੁਰਗਾਂ ( ਪ੍ਰਭੂ ਜੀ) ਨੂੰ ਦੀ ਮੈਨਟੇਨਸ ਅਤੇ ਵੈੱਲਫੇਅਰ ਆਫ਼ ਪੇਰੈਂਟਸ ਅਤੇ ਸੀਨੀਅਰ ਸਿਟੀਜਨ ਐਕਟ 2007,ਅਧੀਨ ਰੈਡ ਕ੍ਰਾਸ ਬਿਰਧ ਆਸ਼ਰਮ ਸ਼ਿਫਟ ਕਰਵਾ ਕੇ ਲੈ ਗਏ ਹਨ ।ਆਸ਼ਰਮ ਪਰਿਵਾਰ ਇਨ੍ਹਾਂ ਦੀ ਚੰਗੀ ਸਿਹਤ ਅਤੇ ਵਧੀਆ ਦੇਖਭਾਲ ਦੀ ਕਾਮਨਾ ਕਰਦਾ ਹੈ।