ਅੱਗ ਨਾਲ ਪ੍ਰਭਾਵਿਤ ਪਰਿਵਾਰ ਦੀ ਵਿੱਤੀ ਮਦਦ ਕੀਤੀ
ਬੁਰਜ ਮਸਤਾ ਵਿੱਚ ਘਰ ਵਿੱਚ ਸਲੰਡਰ ਫਟਣ ਵਾਲੇ ਪਰਿਵਾਰ ਦੀ ਐਮ.ਪੀ ਵੱਲੋਂ ਵਿਤੀ ਮਦਦ
Publish Date: Sun, 15 Feb 2026 03:47 PM (IST)
Updated Date: Mon, 16 Feb 2026 04:00 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਬੀਤੇ ਕੱਲ੍ਹ ਜ਼ਿਲਾ ਫਰੀਦਕੋਟ ਦੇ ਪਿੰਡ ਬੁਰਜ ਮਸਤਾ ਵਿਖੇ ਇੱਕ ਪਰਿਵਾਰ ਦੇ ਰਾਜ ਕੁਮਾਰ ਦੇ ਘਰ ਸਲੰਡਰ ਫਟ ਜਾਣ ਕਾਰਨ ਘਰ ਦਾ ਕੀਮਤੀ ਸਮਾਨ ਸੜਕੇ ਸੁਆਹ ਹੋ ਗਿਆ ਸੀ।ਇਸ ਮੰਦਭਾਗੀ ਘਟਨਾ ਦੀ ਪਤਾ ਲੱਗਦੇ ਹੀ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਆਪਣੇ ਨਿੱਜੀ ਸਹਾਇਤ ਭਾਈ ਦਲੇਰ ਸਿੰਘ ਡੋਡ ਨੂੰ ਪਰਿਵਾਰ ਤੱਕ ਪਹੁੰਚ ਕਰਕੇ ਉਨਾਂ ਨੂੰ ਹਮਦਰਦੀ ਪ੍ਰਗਟ ਕਰਨ ਲਈ ਕਿਹਾ।ਇਸ ਘਟਨਾ ਵਿੱਚ ਗਰੀਬ ਪਰਿਵਾਰ ਦਾ ਇੱਕ ਹੀ ਕਮਰਾ ਸੀ ਤੇ ਸਲੰਡਰ ਫਟਣ ਕਾਰਨ ਕਮਰਾ ਅਤੇ ਧੀ ਦੇ ਦਾਜ ਲਈ ਬਣਾਇਆ ਸਮਾਨ ਸੜ ਕੇ ਸੁਆਹ ਹੋ ਗਿਆ।ਪਰਿਵਾਰ ਨਾਲ ਦੁੱਖ ਵੰਡਾਉਣ ਲਈ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਦੇ ਪੀਏ ਭਾਈ ਦਲੇਰ ਸਿੰਘ ਡੋਡ ਜਿਲਾ ਪ੍ਰਧਾਨ, ਹਰਦੀਪ ਸਿੰਘ ਘੁਗਿਆਣਾ ਸੁੱਖ ਰੋਮਾਣਾ ਮਚਾਕੀ ਅਤੇ ਜੱਸੀ ਸਿੱਧੂ ਫਰੀਦਕੋਟ ਪਰਿਵਾਰ ਕੋਲ ਪੁੱਜੇ ਤੇ ਐਮ.ਪੀ ਵੱਲੋਂ 20000 ਰੁਪਏ ਦੀ ਮਦਦ ਵੀ ਕੀਤੀ। ਉਨਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ। ਇਹ ਗਰੀਬ ਪਰਿਵਾਰ ਦੁਬਾਰਾ ਪੈਰਾਂ ਸਿਰ ਖੜਾ ਹੋ ਸਕੇ।