ਅਮਰੀਕੀ ਸਾਮਰਾਜ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਅਮਰੀਕੀ ਸਾਮਰਾਜ ਖਿਲਾਫ਼ ਵੱਖ ਵੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ!
Publish Date: Fri, 09 Jan 2026 05:58 PM (IST)
Updated Date: Sat, 10 Jan 2026 04:04 AM (IST)

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਜਿਕਰਯੋਗ ਹੈ ਕਿ ਪਿਛਲੇ ਦਿਨੀ ਅਮਰੀਕੀ ਫੌਜ ਵੱਲੋਂ ਵੈਂਜੂਏਲਾ ਦੇ ਰਾਸ਼ਰਪਤੀ ਅਤੇ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਜਿਸ ਖਿਲਾਫ਼ ਅੱਜ ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਡੇਮੋਕ੍ਰੇਟਿਕ ਮੁਲਾਜ਼ਮ ਫਰੰਟ ਵੱਲੋਂ ਫ਼ਰੀਦਕੋਟ ਸ਼ਹਿਰ ਵਿਚ ਰੋਸ ਰੈਲੀ ਕਰਕੇ ਮਾਰਚ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕੇ ਵੈਂਜੂਏਲਾ ਵਿੱਚ ਤੇਲ ਦੇ ਸਰੋਤ ਮਜੂਦ ਹਨ, ਅਮਰੀਕੀ ਸਾਮਰਾਜ ਤੇਲ ਤੇ ਕੰਟਰੋਲ ਕਰਨ ਲਈ ਓਥੋਂ ਦੀ ਸਰਕਾਰ ਉਪਰ ਦਬਾ ਬਣਾ ਰਹੀ ਸੀ ਪਰ ਰਾਸ਼ਟਰਪਤੀ ਨੀਕੋਲਸ ਮੁਦਾਰੋ ਅਮਰੀਕਾ ਦੀ ਧੋਂਸ ਨਹੀਂ ਮੰਨ ਰਿਹਾ ਸੀ ਜਿਸ ਕਰਕੇ ਅਮਰੀਕੀ ਫੌਜ ਵੱਲੋਂ ਨੀਕੋਲਸ ਮੁਦਾਰੋ ਅਤੇ ਉਸਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਇਹ ਘਟਨਾ ਇਕ ਦੇਸ਼ ਦੀ ਪ੍ਰਭੂਸੱਤਾ ਉਪਰ ਸਿੱਧਾ ਹਮਲਾ ਹੈ। ਪਹਿਲਾਂ ਵੀ ਅਮਰੀਕਾ ਵੱਲੋਂ ਅਫ਼ਨਿਸਤਾਨ, ਇਰਾਕ ਅਤੇ ਪਾਨਾਮਾ ਵਰਗੇ ਦੇਸ਼ਾਂ ਦੇ ਸ੍ਰੋਤਾਂ ਤੇ ਕੰਟਰੋਲ ਕਰਨ ਲਈ ਹਮਲੇ ਕਰਦਾ ਆ ਰਿਹਾ ਹੈ। ਅਮਰੀਕੀ ਸਾਮਰਾਜ ਵੱਖ ਵੱਖ ਦੇਸ਼ਾਂ ਉਪਰ ਅਮਰੀਕਾ ਦੇ ਪੱਖੀ ਨੀਤੀਆਂ ਲਾਗੂ ਕਰਨ ਲਈ ਦਬਾ ਬਣਾ ਰਿਹਾ ਹੈ। ਭਾਰਤ ਸਰਕਾਰ ਨੇ ਅਮਰੀਕੀ ਸਰਕਾਰ ਦੀ ਧੋਂਸ ਮੰਨਦੇ ਹੋਏ ਰੂਸ ਤੋਂ ਤੇਲ ਅਯਾਤ ਘੱਟ ਕਰ ਦਿੱਤਾ ਹੈ ਅਤੇ ਆਗੂਆਂ ਨੇ ਕਿਹਾ ਕਿ ਇਸੇ ਤਰਾਂ ਹੀ ਸਰਕਾਰ ਫ੍ਰੀ ਟਰੇਡ ਸਮਝੌਤਾ ਵੀ ਕਰ ਸਕਦੀ ਹੈ ਜੋ ਭਾਰਤ ਦੀ ਕਿਸਾਨੀ ਨੂੰ ਤਬਾਹ ਕਰੇਗਾ। ਮਲਟੀ ਨੈਸ਼ਨਲ ਕੰਪਨੀਆਂ ਭਾਰਤ ਦੇ ਜਲ ਜੰਗਲ ਜ਼ਮੀਨ ਨੂੰ ਤਬਾਹ ਕਰ ਰਹੀਆਂ ਹਨ। ਭਾਰਤ ਸਰਕਾਰ ਵੱਖ ਵੱਖ ਸਾਮਰਾਜੀ ਤਾਕਤਾਂ ਥੱਲੇ ਦਬੀ ਹੋਈ ਹੈ, ਇਸ ਲਈ ਸਾਮਰਾਜੀ ਤਾਕਤਾਂ ਦਾ ਵਿਰੋਧ ਕਰਨਾ ਕਿਰਤੀ ਲੋਕਾਂ ਦੀ ਹੀ ਜਿੰਮੇਵਾਰੀ ਹੈ।ਕਿਰਤੀ ਲੋਕਾਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਨੌਜਵਾਨ ਭਾਰਤ ਸਭਾ ਦੇ ਆਗੂ ਨੋਨਿਹਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਵੀਰ ਕੌਰ, ਸੁਖਬੀਰ ਸਿੰਘ, ਡੇਮੋਕ੍ਰੇਟਿਕ ਟੀਚਰ ਫਰੰਟ ਦੇ ਆਗੂ ਨਵਪ੍ਰੀਤ ਨਵੀ,ਮਿਊਂਸੀਪਲ ਮੁਲਾਜ਼ਿਮ ਐਕਸ਼ਨ ਕਮੇਟੀ ਦੇ ਆਗੂ ਕਾਮਰੇਡ ਕੁਲਦੀਪ, ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂ ਲਖਵਿੰਦਰ ਕੌਰ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਗੁਰਦਿਆਲ ਸਿੰਘ ਭੱਟੀ, ਅਭਿਨਵ ਸੋਢੀ ਨੇ ਸੰਬੋਧਨ ਕੀਤਾ |ਆਗੂਆਂ ਨੇ ਕਿਹਾ ਕਿ ਕਿਰਤੀ ਲੋਕਾਂ ਨੂੰ ਸਾਮਰਾਜੀ ਨੀਤੀਆਂ ਖਿਲਾਫ਼ ਸੰਗਰਸ਼ਾਂ ਵਿੱਚ ਆਉਣਾ ਪਵੇਗਾ।