ਪੈਨਸ਼ਨਰਾਂ ’ਚ ਪੰਜਾਬ ਸਰਕਾਰ ਦੇ ਫੈਸਲੇ ਖ਼ਿਲਾਫ਼ ਰੋਸ
ਪੈਨਸ਼ਨਰਾਂ ਦੀਆਂ ਸਮੱਸਿਆ ਸਬੰਧੀ ਮੀਟਿੰਗ ਰੋਸ ਰੈਲੀ
Publish Date: Fri, 10 Apr 2026 03:41 PM (IST)
Updated Date: Sat, 11 Apr 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਪੈਨਸ਼ਨਰਾਂ ਦੀ ਮੀਟਿੰਗ ਦਰਸ਼ਕ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਮੰਡਲ ਦਫਤਰ ਵਿਖੇ ਮੁਕਤਸਰ ਰੋਡ ਵਿਖੇ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਭੈਣਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਮੁੱਖ ਤੌਰ ਤੇ ਅਪ੍ਰੈਲ ਮਹੀਨੇ ਵਿੱਚ ਜੋ ਲਾਈਵ ਸਰਟੀਫਿਕੇਟ ਦੇਣੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਗੇ ਭਾਵੇਂ ਲਾਈਵ ਸਰਟੀਫਿਕੇਟ ਮਹਿਕਮੇ ਵੱਲੋਂ ਮਨਜੂਰ ਸ਼ੁਧਾ ਫਾਰਮ ਭਰੇ ਜਾਂਦੇ ਸਨ। ਪਰੰਤੂ ਇਸ ਵਾਰੀ ਮੈਨੇਜਮੈਂਟ ਤੇ ਸਰਕਾਰ ਵੱਲੋਂ ਇਹ ਫਾਰਮੇ ਡਿਜੀਟਲ ਤਰੀਕੇ ਨਾਲ ਆਨਲਾਈਨ ਕਰਵਾਉਣ ਦੇ ਫੁਰਮਾਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਇਸ ਦਾ ਪੁਰਜੋਰ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ ਹੈ ਕਿਉਂਕਿ ਸਾਡੇ ਬਹੁਤੇ ਪੈਨਸ਼ਨਰ ਸਾਥੀ ਵਡੇਰੀ ਉਮਰ ਅਤੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਭਰਨ ਵਿੱਚ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਹਨ। ਇਸ ਤੋਂ ਅੱਗੇ ਕੁਝ ਸਾਥੀ ਘਰਾਂ ਅੰਦਰ ਵੱਡੀ ਬਿਮਾਰੀ ਦੇ ਮਰੀਜ਼ ਹਨ। ਇਸ ਕਰਕੇ ਚੱਲ ਫਿਰ ਵੀ ਨਹੀਂ ਸਕਦੇ। ਉਨ੍ਹਾਂ ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਕੋਟ ਕਪੂਰਾ ਨੂੰ ਮਿਲ ਕੇ ਜਾਣਕਾਰੀ ਸਾਂਝੀ ਕੀਤੀ। ਐਕਸੀਅਨ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਲਾਈਵ ਸਰਟੀਫਿਕੇਟ ਭਰਨ ਵਿੱਚ ਸਾਡੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਫੈਸਲੇ ਦੇ ਵਿਰੋਧ ਵਿੱਚ ਪੈਨਸ਼ਨਾਂ ਵੱਲੋਂ ਰੋਸ ਰੈਲੀ ਵੀ ਕੀਤੀ ਗਈ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਅਜਿਹੇ ਫੈਸਲੇ ਰੱਦ ਕਰਕੇ ਪਹਿਲਾਂ ਵਾਲੀ ਵਿਧੀ ਅਨੁਸਾਰ ਹੀ ਲਾਈਵ ਸਰਟੀ ਭਰਵਾਏ ਜਾਣ। ਇਸ ਮੌਕੇ ਸੁਖਮੰਦਰ ਸਿੰਘ ਕਮੇਟੀ ਮੈਂਬਰ, ਦਰਸ਼ਨ ਸਿੰਘ ਸਰਾਵਾਂ, ਸੁਰਿੰਦਰ ਸਿੰਘ ਸਰਕਲ ਸਕੱਤਰ, ਪੂਰਨ ਸਿੰਘ ਨੇ ਸਟੇਜ ਸਕੱਤਰ ਵੱਲੋਂ ਡਿਊਟੀ ਨਿਭਾਈ ਤੇ ਸਾਥੀ ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਸੰਬੋਧਨ ਕੀਤਾ।