ਸਕੂਲ ਮੁਖੀ ਰਣਜੀਤ ਸਿੰਘ ਖੱਚੜਾਂ ਵੱਲੋਂ ਸਕੂਲ ਨੂੰ ਪ੍ਰਿੰਟਰ ਭੇਟ
ਸਕੂਲ ਮੁਖੀ ਰਣਜੀਤ ਸਿੰਘ ਖੱਚੜਾਂ ਵੱਲੋਂ ਸਕੂਲ ਨੂੰ ਪ੍ਰਿੰਟਰ ਭੇਟ
Publish Date: Wed, 11 Mar 2026 06:38 PM (IST)
Updated Date: Thu, 12 Mar 2026 04:07 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਸਕੂਲ ਆਫ ਹੈਪੀਨੈਸ) ਦੇ ਅਧਿਆਪਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਮੁਖੀ, ਕਲੱਸਟਰ ਰੋੜੀਕਪੂਰਾ ਦੇ ਕਲੱਸਟਰ ਮੁੱਖ ਅਧਿਆਪਕ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜ਼ੋਨ ਦੇ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਵੱਲੋਂ ਸਕੂਲ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆ, ਸਕੂਲ ਨੂੰ ਐਚ.ਪੀ. ਇੰਟਰਪੈੱਕ 1012 ਪ੍ਰਿੰਟਰ ਭੇਂਟ ਕੀਤਾ ਤਾਂ ਕਿ ਵਿਭਾਗੀ ਹਦਾਇਤਾਂ ਅਤੇ ਬੱਚਿਆਂ ਦੇ ਕੰਮ ਲਈ ਅਤੇ ਉਹਨਾਂ ਦੀ ਪੜ੍ਹਾਈ ਦੀ ਬੇਹਤਰੀ ਲਈ ਅਧਿਆਪਕਾਂ ਦੁਆਰਾ ਹੋਰ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਸਮੂਹ ਅਧਿਆਪਕਾਂ ਨੇ ਦੱਸਿਆ ਕਿ ਜਿੱਥੇ ਸਰਕਾਰ ਦੁਆਰਾ ਸਕੂਲ ਆਫ਼ ਹੈਪੀਨੈਸ ਲਈ ਵਿਸ਼ੇਸ਼ ਸਮੱਗਰੀ ਤੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ, ਉਥੇ ਸਕੂਲ ਮੁਖੀ ਰਣਜੀਤ ਸਿੰਘ ਖੱਚੜਾਂ ਵੱਲੋਂ ਸਮੂਹ ਸਟਾਫ ਨਾਲ ਮਿਲ ਕੇ ਸਕੂਲ ਦੀ ਬੇਹਤਰੀ ਲਈ ਕਈ ਪ੍ਰੋਜੈਕਟ ਉਲੀਕੇ ਹਨ। ਜਿਹੜੇ ਉਹਨਾਂ ਨੇ ਆਪਣੀ ਵਿਦੇਸ਼ (ਫਿਨਲੈਂਡ )ਅਤੇ ਦੇਸ਼ (ਰਿਸ਼ੀ ਵੈਲੀ ਆਂਧਰਾ ਪ੍ਰਦੇਸ਼) ਦੀ ਟ੍ਰੇਨਿੰਗ ਤੋਂ ਪ੍ਰਾਪਤ ਕੀਤੇ ਹਨ। ਸਕੂਲ ਦੀ ਤਰੱਕੀ ਤੇ ਵਿਕਾਸ ਲਈ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਕੂਲ ਸਟਾਫ਼ ਨੇ ਜਿੱਥੇ ਆਪਣਾ ਯੋਗਦਾਨ ਪਾਉਣ ਦਾ ਬਚਨ ਦਿੱਤਾ, ਉਥੇ ਸਕੂਲ ਮੁਖੀ ਰਣਜੀਤ ਸਿੰਘ ਖੱਚੜਾਂ ਦੇ ਇਸ ਉਪਰਾਲੇ ਦੀ ਵਿਸ਼ੇਸ਼ ਸਲਾਘਾ ਵੀ ਕੀਤੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਉਪ ਚੇਅਰਪਰਸਨ ਮਨਪ੍ਰੀਤ ਕੌਰ ਅਤੇ ਹੋਰ ਮੈਂਬਰਾਂ ਤੋਂ ਇਲਾਵਾ ਸਕੂਲ ਅਧਿਆਪਕ ਰਾਕੇਸ਼ ਕੁਮਾਰ, ਅਧਿਆਪਕ ਗੁਰਸੇਵਕ ਸਿੰਘ, ਅਧਿਆਪਕ ਹਰਜਿੰਦਰ ਸਿੰਘ, ਅਧਿਆਪਕ ਜਗਦੀਪ ਸਿੰਘ, ਅਧਿਆਪਕ ਕੁਲਵਿੰਦਰ ਸਾਹਿਬ, ਅਧਿਆਪਕਾ ਪਰਵੀਨ ਰਾਣੀ, ਅਧਿਆਪਕਾ ਸ਼ਾਲੂ ਰਾਣੀ, ਅਧਿਆਪਕਾ ਸੁਖਪਾਲਜੀਤ ਕੌਰ, ਅਧਿਆਪਕਾ ਬੀਬੀ ਸੁਖਬੀਰ ਕੌਰ ਆਦਿ ਹਾਜ਼ਰ ਸਨ।