- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਫ਼ਰੀਦਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਹੈ ਕਿ ਇਹ ਸੂਚੀ ਤਿੰਨੇ ਹਲਕਾ ਇੰਚਾਰਜਾਂ ਕ੍ਰਮਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ, ਮਨਤਾਰ ਸਿੰਘ ਬਰਾੜ ਅਤੇ ਸੂਬਾ ਸਿੰਘ ਬਾਦਲ ਦੀ ਸਹਿਮਤੀ ਨਾਲ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਹਲਕੇ ਦੇ ਸਰਕਲ ਪੱਖੀ ਕਲਾਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਿੰਡ ਗੋਲੇਵਾਲਾ, ਗੋਲੇਵਾਲਾ ਦੇ ਪ੍ਰਧਾਨ ਕਰਮਜੀਤ ਸਿੰਘ ਪਿੰਡ ਗੋਲੇਵਾਲਾ, ਪਹਿਲੂ ਵਾਲਾ ਦੇ ਪ੍ਰਧਾਨ ਜੁਝਾਰ ਸਿੰਘ ਪਿੰਡ ਪਹਿਲੂਵਾਲਾ, ਮਚਾਕੀ ਕਲਾਂ ਦੇ ਪ੍ਰਧਾਨ ਮਨਿੰਦਰ ਸਿੰਘ ਸਰਪੰਚ ਪਿੰਡ ਮਚਾਕੀ ਖ਼ੁਰਦ, ਘੁਗਿਆਣਾ ਦੇ ਪ੍ਰਧਾਨ ਗੁਰਤੇਜ ਸਿੰਘ ਬਰਾੜ ਪਿੰਡ ਘੁਗਿਆਣਾ, ਮੁਮਾਰਾ ਦੇ ਪ੍ਰਧਾਨ ਅਮਰਿੰਦਰ ਸਿੰਘ ਪੱਪਾ ਪਿੰਡ ਮੁਮਾਰਾ, ਸਾਦਿਕ ਦੇ ਪ੍ਰਧਾਨ ਗੁਰਮੀਤ ਸਿੰਘ ਸਰਪੰਚ ਪਿੰਡ ਸਾਧੂ ਵਾਲਾ, ਸੰਗਤਪੁਰਾ ਦੇ ਪ੍ਰਧਾਨ ਦਵਿੰਦਰ ਸਿੰਘ ਸਰਪੰਚ ਪਿੰਡ ਸੰਗਤਪੁਰਾ, ਸਾਧਾਂ ਵਾਲਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਪੰਚ ਪਿੰਡ ਸਾਧਾਂ ਵਾਲਾ, ਬੀਹਲੇ ਵਾਲਾ ਦੇ ਪ੍ਰਧਾਨ ਲਖਵਿੰਦਰ ਸਿੰਘ ਢਿੱਲੋਂ ਪਿੰਡ ਬੀਹਲੇ ਵਾਲਾ, ਕਾਉਣੀ ਦੇ ਪ੍ਰਧਾਨ ਜਸਕਰਨ ਸਿੰਘ ਪਿੰਡ ਕਾਉਣੀ, ਅਰਾਈਆਂ ਵਾਲਾ ਦੇ ਪ੍ਰਧਾਨ ਜਸਕਰਨ ਸਿੰਘ ਸਰਪੰਚ ਪਿੰਡ ਹਰਦਿਆਲੇਆਣਾ, ਦਿਹਾਤੀ ਫ਼ਰੀਦਕੋਟ-1 ਦੇ ਪ੍ਰਧਾਨ ਮੱਖਣ ਸਿੰਘ ਵਾਸੀ ਮਾਈ ਗੋਦੜੀ ਸਾਹਿਬ, ਦਿਹਾਤੀ ਫ਼ਰੀਦਕੋਟ-2 ਦੇ ਪ੍ਰਧਾਨ ਬਲਜੀਤ ਸਿੰਘ ਬਾਠ ਵਾਸੀ ਭੋਲੂ ਵਾਲਾ ਰੋਡ ਫ਼ਰੀਦਕੋਟ ਨੂੰ ਲਾਇਆ ਗਿਆ ਹੈ। ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਰਕਲ ਢੁੱਡੀ ਦੇ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ ਪਿੰਡ ਕੋਟਸੁਖੀਆ, ਸਰਕਲ ਢੀਮਾਂ ਵਾਲੀ ਦੇ ਪ੍ਰਧਾਨ ਗੁਰਪਿਆਰ ਸਿੰਘ ਦਿਓਲ ਪਿੰਡ ਢੀਮਾਂ ਵਾਲੀ, ਸਰਕਲ ਵਾੜਾਦਰਾਕਾ ਦੇ ਪ੍ਰਧਾਨ ਜਤਿੰਦਰ ਸਿੰਘ ਸ਼ਨੀ ਪਿੰਡ ਮੌੜ, ਮਚਾਕੀ ਮੱਲ ਸਿੰਘ ਦੇ ਪ੍ਰਧਾਨ ਨਾਹਰ ਸਿੰਘ ਸੇਖੋਂ ਪਿੰਡ ਮਚਾਕੀ ਮੱਲ ਸਿੰਘ, ਸਰਕਲ ਚਹਿਲ ਦੇ ਪ੍ਰਧਾਨ ਅਮਨਦੀਪ ਸਿੰਘ ਸੰਧੂ ਪਿੰਡ ਸਿੱਖਾਂ ਵਾਲਾ, ਸਰਕਲ ਬਾਹਮਣ ਵਾਲਾ ਦੇ ਪ੍ਰਧਾਨ ਸੁਖਵੀਰ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਗਿਆ ਹੈ। ਇਵੇਂ ਹੀ ਵਿਧਾਨ ਸਭਾ ਹਲਕਾ ਜੈਤੋ ਦੇ ਸਰਕਲ ਬਰਗਾੜੀ ਦੇ ਪ੍ਰਧਾਨ ਅਮਰਪ੍ਰੀਤ ਸਿੰਘ , ਸਰਕਲ ਰੋੜੀਕਪੂਰਾ ਦੇ ਪ੍ਰਧਾਨ ਰਾਜਪਾਲ ਸਿੰਘ, ਪੰਜਗਰਾਈਂ ਕਲਾਂ ਦੇ ਪ੍ਰਧਾਨ ਮਨਦੀਪ ਸਿੰਘ ਰੂਬੀ, ਬਾਜਾਖਾਨਾ ਸਰਕਲ ਦੇ ਪ੍ਰਧਾਨ ਗੁਰਨੈਬ ਸਿੰਘ, ਸਰਕਲ ਚੰਦਭਾਨ ਦੇ ਪ੍ਰਧਾਨ ਬਲਵੰਤ ਸਿੰਘ ਅਤੇ ਜੈਤੋ ਦਿਹਾਤੀ ਦੇ ਸਰਕਲ ਪ੍ਰਧਾਨ ਗੁਰਤੇਗ਼ਪਾਲ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਤਿੰਨ ਵਿਧਾਨ ਸਭਾ ’ਚ ਕੁੱਲ 26 ਸਰਕਲ ਪ੍ਰਧਾਨ ਕੰਮ ਕਰਨਗੇ। ਜਥੇਦਾਰ ਮੰਡ ਵਾਲਾ ਨੇ ਉਕਤ ਸਰਕਲ ਪ੍ਰਧਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਨ-ਰਾਤ ਇਕ ਕਰਕੇ ਪਾਰਟੀ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਤਾਂ ਜੋ ਸਾਲ 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦਿਵਾ ਕੇ ਪਾਰਟੀ ਦੀ ਸੂਬੇ ਅੰਦਰ ਮੁੜ ਸਰਕਾਰ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ 26 ਫ਼ਰਵਰੀ ਨੂੰ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾਣਾ ਮੰਡੀ ਫ਼ਰੀਦਕੋਟ ਵਿਖੇ ਪੁੱਜ ਰਹੇ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਢਿੱਲੋਂ ਸਾਬਕਾ ਸਰਪੰਚ ਕੋਟਸੁਖੀਆ, ਮੈਨੇਜਰ ਜਗਜੀਤ ਸਿੰਘ ਸਮੇਤ ਹੋਰ ਵੀ ਪਾਰਟੀ ਵਰਕਰ ਹਾਜ਼ਰ ਸਨ।