ਪੀਸੀਜੇਯੂ ਇਕਾਈ ਕੋਟਕਪੂਰਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ
ਪ੍ਰਧਾਨ ਵੱਲੋਂ ਪੀ.ਸੀ.ਜੇ.ਯੂ. ਇਕਾਈ ਕੋਟਕਪੂਰਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ
Publish Date: Fri, 27 Feb 2026 03:39 PM (IST)
Updated Date: Sat, 28 Feb 2026 03:58 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਦੇ ਪਿਛਲੇ ਦਿਨੀਂ ਸਰਬਸੰਮਤੀ ਨਾਲ ਬਣੇ ਪ੍ਰਧਾਨ ਮੋਹਰ ਸਿੰਘ ਗਿੱਲ ਨੂੰ ਬਾਕੀ ਕਾਰਜਕਾਰਨੀ ਐਲਾਨਣ ਦੇ ਅਧਿਕਾਰ ਦਿੱਤੇ ਗਏ ਸਨ। ਨਵ ਨਿਯੁਕਤ ਪ੍ਰਧਾਨ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਨਵੀਂ ਕਾਰਜਕਾਰਨੀ ਮੁਤਾਬਿਕ ਮੇਘਰਾਜ ਅਤੇ ਨਰਿੰਦਰ ਬੈੜ੍ਹ ਨੂੰ ਸਰਪ੍ਰਸਤ, ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ, ਸੀਨੀਅਰ ਮੀਤ ਪ੍ਰਧਾਨ ਚਿਮਨ ਗਰਗ ਰਿੰਕੀ, ਰਸ਼ਪਾਲ ਸਿੰਘ ਭੁੱਲਰ, ਸੁਰਿੰਦਰ ਦਮਦਮੀ, ਮਲਕੀਤ ਸਿੰਘ ਅਤੇ ਰਾਮ ਕਿ੍ਸ਼ਨ ਕਟਾਰੀਆ (ਸਾਰੇ ਮੀਤ ਪ੍ਰਧਾਨ), ਜਨਰਲ ਸਕੱਤਰ ਹਰਪ੍ਰੀਤ ਸਿੰਘ ਚਾਨਾ, ਸਹਾਇਕ ਸਕੱਤਰ ਤਰਸੇਮ ਚਾਨਣਾ, ਮੁੱਖ ਸਲਾਹਕਾਰ ਬਿੱਟਾ ਚੋਪੜਾ, ਕਾਨੂੰਨੀ ਸਲਾਹਕਾਰ ਡਾ. ਭਾਵਿਤ ਗੋਇਲ, ਸਲਾਹਕਾਰ ਹੁਕਮ ਚੰਦ ਬੀਏ, ਖ਼ਜਾਨਚੀ ਚੰਦਰ ਗਰਗ, ਗਗਨਦੀਪ ਜਿੰਦਲ ਤੇ ਰਣਜੀਤ ਸਿੰਘ ਸਿੱਧੂ (ਦੋਨੋਂ ਸਕੱਤਰ), ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ, ਕਾਰਜਕਾਰਨੀ ਕਮੇਟੀ ਮੈਂਬਰ : ਗੁਰਮੀਤ ਸਿੰਘ ਫ਼ੋਟੋਜੈਨਿਕ, ਸੁਖਮੰਦਰ ਸਿੰਘ ਬਰਾੜ, ਗੁਰਦੀਪ ਸਿੰਘ ਗੋਲਡਨ, ਹੈਪੀ ਚਾਵਲਾ, ਮਨਵਰ ਲਾਲ ਸ਼ਰਮਾ, ਰਵਿੰਦਰ ਸਿੰਘ ਰੋਮੀ ਕਪੂਰ, ਰਾਹੁਲ ਸਿੰਗਲਾ ਬਰਗਾੜੀ ਅਤੇ ਬਲਜਿੰਦਰ ਸਿੰਘ ਬਰਾੜ ਫ਼ਰੀਦਕੋਟ ਨੂੰ ਨਿਯੁਕਤ ਕੀਤਾ ਗਿਆ। ਮੋਹਰ ਗਿੱਲ ਨੇ ਨਵੇਂ ਬਣੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਜਲਦੀ ਹੀ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਬੁਲਾ ਕੇ ਅਜੋਕੀ ਪੱਤਰਕਾਰਤਾ ਦੇ ਵਿਸ਼ੇ ’ਤੇ ਭਾਵਪੂਰਨ ਸੈਮੀਨਾਰ ਕਰਵਾਉਣ ਸਬੰਧੀ ਫ਼ੈਸਲਾ ਕੀਤਾ ਜਾਵੇਗਾ। ਉਹਨਾ ਦੱਸਿਆ ਕਿ ਪਿਛਲੇ ਸਮੇਂ ਵਿੱਚ ਵੀ ਜਥੇਬੰਦੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਸੈਂਕੜੇ ਬੂਟੇ ਲਾਏ ਗਏ, ਧੁੰਦ ਦੇ ਮੋਸਮ ਵਿੱਚ ਹਾਦਸਿਆਂ ਦੀ ਦਰ ਘਟਾਉਣ ਲਈ ਸੈਂਕੜੇ ਰਿਫਲੈਕਟਰ ਲਾਉਣ ਦੀ ਸੇਵਾ ਨਿਭਾਈ ਗਈ, ਮਾਂ ਬੋਲੀ ਪੰਜਾਬੀ ਦਿਵਸ ਮੌਕੇ ਯਾਦਗਾਰੀ ਸੈਮੀਨਾਰ, ਸਮਾਜਿਕ ਕੁਰੀਤੀਆਂ ਖਿਲਾਫ ਅਤੇ ਨੈਤਿਕਤਾ ਦਾ ਪਾਠ ਪੜਾਉਣ ਵਾਲੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੈਮੀਨਾਰਾਂ ਦਾ ਸਿਲਸਿਲਾ ਜਾਰੀ ਰਹੇਗਾ। ਉਹਨਾਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ, ਚੇਅਰਮੈਨ ਬਲਬੀਰ ਸਿੰਘ ਜੰਡੂ, ਜਨਰਲ ਸਕੱਤਰ ਸੰਤੋਖ ਗਿੱਲ ਅਤੇ ਰਾਸ਼ਟਰੀ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਦੇ ਦਿਸ਼ਾ ਨਿਰਦੇਸ਼ਾਂ ’ਤੇ ਭਵਿੱਖ ਵਿੱਚ ਵੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਨਿਰੰਤਰ ਜਾਰੀ ਰੱਖਣ ਦਾ ਐਲਾਨ ਕੀਤਾ।