ਅਰੋੜਬੰਸ ਸਭਾ ਦੇ ਜਨਰਲ ਇਜਲਾਸ ਦੀ ਤਿਆਰੀ ਮੁਕੰਮਲ
ਅਰੋੜਬੰਸ ਸਭਾ ਦੇ ਭਲਕੇ ਹੋਣ ਵਾਲੇ ਜਨਰਲ ਇਜਲਾਸ ਦੀਆਂ ਤਿਆਰੀਆਂ ਮੁਕੰਮਲ : ਮੱਕੜ
Publish Date: Thu, 19 Mar 2026 03:48 PM (IST)
Updated Date: Fri, 20 Mar 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਅਰੋੜਬੰਸ ਸਭਾ ਦੇ ਸਥਾਨਕ ਜੈਤੋ ਸੜਕ ’ਤੇ ਸਥਿੱਤ ਅਰੋੜਬੰਸ ਧਰਮਸ਼ਾਲਾ ਵਿਖੇ 21 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 3:00 ਵਜੇ ਹੋਣ ਵਾਲੇ ਸਲਾਨਾ ਇਜਲਾਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਜਨਰਲ ਇਜਲਾਸ ਮੌਕੇ ਅਰੋੜਬੰਸ ਸਭਾ ਵਲੋਂ ਪਿਛਲੇ ਸਮੇਂ ’ਚ ਕੀਤੇ ਸੇਵਾ ਕਾਰਜਾਂ ਦਾ ਜਿੱਥੇ ਲੇਖਾ ਜੋਖਾ ਹੋਵੇਗਾ, ਉੱਥੇ ਭਵਿੱਖ ਵਿੱਚ ਮਨੁੱਖਤਾ ਦੀ ਭਲਾਈ ਵਾਲੇ ਕੀਤੇ ਜਾਣ ਵਾਲੇ ਸੇਵਾ ਕਾਰਜਾਂ ਬਾਰੇ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ। ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਜਨਰਲ ਸਕੱਤਰ ਮਾ ਕਰਨੈਲ ਸਿੰਘ, ਵਿੱਤ ਸਕੱਤਰ ਧਰਮਵੀਰ ਸਿੰਘ ਰਾਜੂ ਅਤੇ ਪ੍ਰਬੰਧਕ ਅਫਸਰ ਸੁਰਜੀਤ ਸਿੰਘ ਘੁਲਿਆਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਰਲ ਇਜਲਾਸ ਮੌਕੇ ਸਭਾ ਵਲੋਂ ਚਲਾਏ ਜਾ ਰਹੇ ਸ੍ਰ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਦੀਆਂ ਭਵਿੱਖ ਦੀਆਂ ਲੋੜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾ ਦੱਸਿਆ ਕਿ ਸਬੰਧਤ ਅਹੁਦੇਦਾਰਾਂ ਵਲੋਂ ਆਪੋ ਆਪਣੀਆਂ ਰਿਪੋਰਟਾਂ ਪੇਸ਼ ਕਰਨ ਤੋਂ ਬਾਅਦ ਮੌਜੂਦਾ ਕਾਰਜਕਾਰਨੀ ਭੰਗ ਕਰ ਦਿੱਤੀ ਜਾਵੇਗੀ। ਉਹਨਾ ਦੱਸਿਆ ਕਿ ਸਭਾ ਵਲੋਂ ਪਿਛਲੇ ਸਮੇਂ ਵਿੱਚ ਚੱਲਦੇ ਰਹੇ ਸਿਲਾਈ ਦੇ ਕੋਰਸ ਬੰਦ ਹੋਣ ਦੇ ਕਾਰਨਾ ਅਤੇ ਭਵਿੱਖ ਵਿੱਚ ਚਲਾਉਣ ਬਾਰੇ ਵੀ ਵਿਚਾਰ ਵਟਾਂਦਰਾ ਹੋਵੇਗਾ। ਸਭਾ ਦੇ ਸਰਪ੍ਰਸਤਾਂ ਮਾ. ਹਰਨਾਮ ਸਿੰਘ ਹਰਲਾਜ, ਜਗਦੀਸ਼ ਛਾਬੜਾ, ਹਰਿੰਦਰ ਸਿੰਘ ਚੋਟਮੁਰਾਦਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਸੁਨੀਲ ਛਾਬੜਾ ਅਤੇ ਹੋਰ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਗੈਰ ਸਿਆਸੀ ਸੰਸਥਾ ਅਰੋੜਬੰਸ ਸਭਾ ਵੱਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੇ।