- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਖਾਂ ਦਾ ਚੈੱਕਅੱਪ ਕੈਂਪ ਦੀਆਂ ਤਿਆਰੀਆਂ ਮੁਕੰਮਲ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਮਾਨਵਤਾ ਦੀ ਭਲਾਈ ਵਾਸਤੇ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ 55ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਲੈਂਜ ਪਾਉਣ ਦਾ ਕੈਂਪ 7 ਫ਼ਰਵਰੀ, ਦਿਨ ਸ਼ਨੀਵਾਰ ਨੂੰ ਸਵੇਰੇ 8:30 ਵਜੇ ਤੋਂ 2:00 ਵਜੇ ਤੱਕ ਆਦਰਸ਼ ਨਗਰ ਫ਼ਰੀਦਕੋਟ ਦੇ ਲਾਇਨ ਭਵਨ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਲਾਇਨਜ਼ ਕਲੱਬ ਫ਼ਰੀਦਕੋਟ ਦੇ ਚੇਅਰਮੈਨ ਰਜਨੀਸ਼ ਗਰਵੋਰ, ਲਾਇਨਜ਼ ਕਲੱਬਾਂ ਦੇ ਜ਼ਿਲੇ ਦੇ ਮਲਟੀਪਲ ਪੀ.ਆਰ.ਓ.ਲੁਕੇਂਦਰ ਸ਼ਰਮਾ, ਪ੍ਰਧਾਨ ਮੋਹਿਤ ਗੁਪਤਾ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਲਗਾਏ ਜਾਣ ਵਾਲੇ ਅੱਖਾਂ ਦੇ ਚੈੱਕਅੱਪ ਅਤੇ ਮੁਫ਼ਤ ਲੈਂਜ ਪਾਉਣ ਦੇ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁੰਕਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ’ਚ ਲਾਇਨਜ਼ ਆਈ ਕੇਅਰ ਜੈਤੋ ਦੇ ਮਾਹਿਰ ਡਾਕਟਰਾਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਇਸ ਕੈਂਪ ਦੌਰਾਨ ਮੁਫ਼ਤ ਚੈੱਕਅੱਪ ਹੋਵੇਗਾ, ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ, ਕੈਂਪ ਦੌਰਾਨ ਮੁਫ਼ਤ ਸਾਰੇ ਟੈੱਸਟ ਕੀਤੇ ਜਾਣਗੇ ਅਤੇ ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾਣਗੇ। ਕੈਂਪ ਦੌਰਾਨ ਚੈੱਕਅੱਪ ਲਈ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਵਾਰਿਸਾਂ ਲਈ ਰੋਟੀ-ਪਾਣੀ ਅਤੇ ਚਾਹ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਜਾਵੇਗਾ। ਲੈਂਜ ਪਾਉਣ ਸਮੇਂ ਮਰੀਜ਼ਾਂ ਨੂੰ ਲਾਇਨਜ਼ ਭਵਨ ਫ਼ਰੀਦਕੋਟ ਤੋਂ ਜੈਤੋ ਕਲੱਬ ਵੱਲੋਂ ਲਿਜਾਣ ਤੇ ਵਾਪਸ ਲਿਆਉਣ ਦਾ ਪ੍ਰਬੰਧ ਕਲੱਬ ਵੱਲੋਂ ਬਿਲਕੁਲ ਮੁਫ਼ਤ ’ਚ ਕੀਤਾ ਗਿਆ ਹੈ। ਲੈਂਜ ਪਾਉਣ ਸਮੇਂ ਵੀ ਮਰੀਜ਼ਾਂ ਨੂੰ ਦਵਾਈਆਂ, ਲੋੜੀਦੇ ਟੈੱਸਟ, ਦਵਾਈਆਂ, ਰਿਹਾਇਸ਼, ਰੋਟੀ-ਪਾਣੀ, ਰਹਿਣ-ਸਹਿਣ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਿਸੇ ਵੀ ਮਰੀਜ਼ ਦਾ ਕੋਈ ਸਿੰਗਲ ਪੈੱਸਾ ਖਰਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਸਮੂਹ ਮਰੀਜ਼ਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕੈਂਪ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਇਸ ਕੈਂਪ ਦੀ ਸਫ਼ਲਤਾ ਲਈ ਕੋ-ਚੇਅਰਮੈਨ ਗਰੀਸ਼ ਸੁਖੀਜਾ, ਖਜ਼ਾਨਚੀ ਚੰਦਨ ਕੱਕੜ, ਪੀ.ਆਰ.ਓ ਅਨੁਜ ਗੁਪਤਾ,ਐੱਮ.ਜੇ.ਐੱਫ਼ ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਦਯਾ ਸਿੰਘ ਸੰਧੂ, ਅਮਰੀਕ ਸਿੰਘ ਖਾਲਸਾ, ਗੁਰਮੇਲ ਸਿੰਘ ਜੱਸਲ, ਐਡਵੋਕੇਟ ਸੁਨੀਲ ਚਾਵਲਾ,ਗੁਰਚਰਨ ਸਿੰਘ ਗਿੱਲ, ਲੈਕਚਰਾਰ ਹਰਜੀਤ ਸਿੰਘ, ਨਵਦੀਪ ਸਿੰਘ ਰਿੱਕੀ,ਜਸਬੀਰ ਸਿੰਘ ਜੱਸੀ, ਹਰਮਿੰਦਰ ਸਿੰਘ ਮਿੰਦਾ,ਇੰਜ.ਬਲਤੇਜ ਸਿੰਘ ਤੇਜੀ ਜੌੜਾ, ਬਲਜਿੰਦਰ ਸਿੰਘ ਬਰਾੜ, ਸੰਜੀਵ ਕੁਮਾਰ ਅਰੋੜਾ, ਗੁਰਬਖਸ਼ ਸਿੰਘ, ਦਵਿੰਦਰ ਧੀਂਗੜਾ, ਰਾਜਨ ਨਾਗਪਾਲ, ਕਮਲ ਜੈੱਨ, ਸਤਿੰਦਰ ਸਿੰਘ ਬੇਦੀ, ਦਵਿੰਦਰ ਸਿੰਘ ਮਾਸਟਰ ਵਰਲਡ, ਅਜੈ ਗਰੋਵਰ, ਭੁਪਿੰਦਰਪਾਲ ਸਿੰਘ, ਜਸਬੀਰ ਸਿੰਘ ਜੱਸੀ, ਕਮਿੰਦਰ ਸਿੰਘ ਬਿੱਟੂ ਗਿੱਲ, ਦਰਸ਼ਨ ਲਾਲ ਚੁੱਘ, ਬਰਿੰਦਰ ਸਿੰਘ, ਦਵਿੰਦਰ ਧੀਂਗੜਾ, ,ਮਨੋਜ ਸਲੂਜਾ, ਗੁਰਮੀਤ ਸਿੰਘ ਕੈਂਥ, ਇੰਦਰਪ੍ਰੀਤ ਸਿੰਘ ਜੈਂਟਲ, ਕਮਲ ਬਜਾਜ, ਕੇ.ਪੀ.ਸਿੰਘ, ਸਵਰਨ ਸਿੰਘ ਰੋਮਾਣਾ, ਗੁਰਮੀਤ ਸਿੰਘ ਬਰਾੜ, ਮਦਨ ਮੁਖੀਜਾ, ਸੁਰਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਸੁਰਜੀਤ ਜਿਊਲਰਜ਼, ਵਨੀਤ ਕੁਮਾਰ, ਵਿਮਲ ਕੁਮਾਰ, ਧੀਰਜ ਧਵਨ, ਸੁਮੀਤ ਗਰੋਵਰ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ।