ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਅਹੁਦੇਦਦਾਰਾਂ ਦੀ ਹੋਈ ਚੋਣ
ਲਾਇਨਜ਼ ਕਲੱਬ ਜੈਤੋ ਗੰਗਸਰ ਦੀ ਹੋਈ ਚੋਣ ’ਚ ਲਾਇਨ ਪ੍ਰਦੀਪ ਸਿੰਗਲਾ ਬਣੇ ਪ੍ਰਧਾਨ
Publish Date: Sun, 19 Apr 2026 04:10 PM (IST)
Updated Date: Mon, 20 Apr 2026 04:01 AM (IST)

ਸਰਬਸੰਮਤੀ ਨਾਲ ਲਾਇਨ ਪ੍ਰਦੀਪ ਸਿੰਗਲਾ ਨੂੰ ਕਲੱਬ ਦਾ ਪ੍ਰਧਾਨ ਥਾਪਿਆ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪਿਛਲੇ ਲਗਭਗ 30 ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਹੀ ਉੱਘੀ ਸੰਸਥਾ ਲਾਇਨਜ਼ ਕਲੱਬ ਜੈਤੋ ਗੰਗਸਰ, ਜ਼ਿਲ੍ਹਾ ਫ਼ਰੀਦਕੋਟ ਦੀ ਇੱਕ ਅਹਿਮ ਮੀਟਿੰਗ ਲਾਇਨ ਪ੍ਰਦੀਪ ਭੂਸ਼ਣ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ’ਚ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ’ਚ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਦਾ ਅਹੁਦਾ ਛੱਡ ਰਹੇ ਲਾਇਨ ਕੁਲਭੂਸ਼ਨ ਕੁਮਾਰ ‘ਜੱਟਾ ਮਹੇਸ਼ਵਰੀ’ ਅਤੇ ਲਾਇਨ ਨਰੇਸ਼ ਮਿੱਤਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਾਲ 2026-27 ਲਈ ਕਲੱਬ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਕਲੱਬ ਦੇ ਸੀਨੀਆਰ ਮੈਂਬਰ, ਪੰਜਾਬ ਭਾਜਪਾ ਗਊ ਰਕਸ਼ਾ ਸੈੱਲ ਦੇ ਪ੍ਰਧਾਨ, ਨਗਰ ਕੌਂਸਲ ਜੈਤੋ ਦੇ ਸਾਬਕਾ ਮੀਤ ਪ੍ਰਧਾਨ ਅਤੇ ਮੌਜੂਦਾ ਨਗਰ ਕੌਂਸਲਰ ਲਾਇਨ ਪ੍ਰਦੀਪ ਸਿੰਗਲਾ ਨੂੰ ਸਰਬਸੰਮਤੀ ਨਾਲ ਕਲੱਬ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਨੇ ਆਪਣੀ ਕਾਰਜਕਾਰਨੀ ਦਾ ਐਲਾਨ ਕਰਦਿਆਂ ਲਾਇਨ ਮਨੂ ਵਰਮਾ ‘ਮੰਟੂ’ ਨੂੰ ਸਕੱਤਰ, ਲਾਇਨ ਦਿਨੇਸ਼ ਗੋਇਲ, ਲਾਇਨ ਧਰਮਪਾਲ ਸਿੰਗਲਾ ਤੇ ਲਾਇਨ ਸ਼ਿਵ ਬਾਂਸਲ ਨੂੰ ਉਪ ਪ੍ਰਧਾਨ, ਲਾਇਨ ਜੀਵਨ ਕੁਮਾਰ ‘ਰਿੰਕੂ ਗਰਗ’ ਨੂੰ ਖ਼ਜ਼ਾਨਚੀ ਅਤੇ ਲਾਇਨ ਸੰਜੀਵ ਸ਼ਰਮਾ ‘ਟੀਨੂੰ’ ਨੂੰ ਪੀ.ਆਰ.ਓ. ਥਾਪਿਆ। ਇਸ ਮੌਕੇ ਲਾਇਨ ਵਿਨੀਤ ਕੁਮਾਰ ‘ਆਸ਼ੂ ਮਿੱਤਲ’ ਨੂੰ ਸੰਯੁਕਤ ਸਕੱਤਰ, ਲਾਇਨ ਪੰਕਜ ਸ਼ਰਮਾ ਨੂੰ ਸੰਯੁਕਤ ਖ਼ਜ਼ਾਨਚੀ, ਲਾਇਨ ਨਰੇਸ਼ ਮਿੱਤਲ ਨੂੰ ਆਈ ਕੈਂਪ ਚੇਅਰਮੈਨ, ਲਾਇਨ ਗਣੇਸ਼ ਜੈਨ ਨੂੰ ਟੇਮਰ ਅਤੇ ਲਾਇਨ ਵਿਨੈ ਬਾਂਸਲ ਨੂੰ ਟੇਲ ਟਵਿਸਟਰ ਨਿਯੁਕਤ ਕੀਤਾ ਗਿਆ। ਜਦਕਿ ਲਾਇਨ ਰਾਕੇਸ਼ ਰੋਮਾਣਾ, ਲਾਇਨ ਪ੍ਰਦੀਪ ਭੂਸ਼ਣ ਗੋਇਲ, ਲਾਇਨ ਕ੍ਰਿਸ਼ਨ ਗੋਪਾਲ ਬਾਂਸਲ, ਲਾਇਨ ਸ਼ਕਤੀ ਮਿੱਤਲ, ਲਾਇਨ ਭੂਸ਼ਣ ਰੋਮਾਣਾ, ਲਾਇਨ ਰਾਜੇਸ਼ ਜਿੰਦਲ, ਲਾਇਨ ਮਨੀਸ਼ ਗੋਇਲ, ਲਾਇਨ ਰਾਮ ਅਵਤਾਰ ਵਰਮਾ, ਲਾਇਨ ਸਪਨ ਕੋਠਾਰੀ ਅਤੇ ਲਾਇਨ ਪੁਰਸ਼ੋਤਮ ਸਿੰਗਲਾ ਨੂੰ ਡਾਇਰੈਕਟਰ ਬੋਰਡ ਵਿਚ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਨੇ ਸਮੂਹ ਕਲੱਬ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਅਤੇ ਸਾਰੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਪਿਛਲੇ ਸਮਿਆਂ ਵਾਂਗ ਲੋਕ ਸੇਵਾ ਦੇ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਆਪਣੀ ਟੀਮ ਅਤੇ ਸਮੂਹ ਕਲੱਬ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਨਵੇਂ ਪ੍ਰੋਜੈਕਟਾਂ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਅਤੇ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਭਨਾਂ ਮੈਂਬਰਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਨਰੇਸ਼ ਗਰਗ, ਪਰਵੀਨ ਜੈਨ, ਕ੍ਰਿਸ਼ਨ ਗੋਪਾਲ ਬਾਂਸਲ ਅਤੇ ਮੌਜੂਦ ਹੋਰਨਾਂ ਨੇ ਨਵ-ਨਿਯੁਕਤ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ੁੱਭ ਇੱਛਾਵਾਂ ਦਿੱਤੀਆਂ।