ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ, ਸਦਮੇ 'ਚ ਪਰਿਵਾਰ
ਜੀ.ਆਰ.ਪੀ. ਵਿਭਾਗ ਦੇ ਮੁਲਾਜ਼ਮ ਰਾਜ ਕੁਮਾਰ (32) ਵਾਸੀ ਪਿੰਡ ਸੁੱਖਣਵਾਲਾ ਦਾ ਵਸਨੀਕ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੀ ਰੇਲਵੇ ਪੁਲਸ ਦੀ ਡਿਊਟੀ ਦੌਰਾਨ ਫਰੀਦਕੋਟ ਰੇਲਵੇ ਸਟੇਸ਼ਨ ਤੋਂ ਸਵੇਰੇ ਵਿਭਾਗੀ ਡਾਕ ਲੈ ਕੇ ਫਿਰੋਜ਼ਪੁਰ ਰਵਾਨਾ ਹੋਣ ਸਮੇਂ ਅਚਾਨਕ ਦਿਲ ਦਾ ਦੌਰਾ ਪੈ ਗਿਆ।
Publish Date: Wed, 14 Jan 2026 04:05 PM (IST)
Updated Date: Wed, 14 Jan 2026 04:12 PM (IST)
ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ - ਜੀ.ਆਰ.ਪੀ. ਵਿਭਾਗ ਦੇ ਮੁਲਾਜ਼ਮ ਰਾਜ ਕੁਮਾਰ (32) ਵਾਸੀ ਪਿੰਡ ਸੁੱਖਣਵਾਲਾ ਦਾ ਵਸਨੀਕ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੀ ਰੇਲਵੇ ਪੁਲਸ ਦੀ ਡਿਊਟੀ ਦੌਰਾਨ ਫਰੀਦਕੋਟ ਰੇਲਵੇ ਸਟੇਸ਼ਨ ਤੋਂ ਸਵੇਰੇ ਵਿਭਾਗੀ ਡਾਕ ਲੈ ਕੇ ਫਿਰੋਜ਼ਪੁਰ ਰਵਾਨਾ ਹੋਣ ਸਮੇਂ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਉਸ ਨੂੰ ਤੁਰੰਤ ਰੇਲਵੇ ਪੁਲਿਸ ਮੁਲਾਜ਼ਮ ਰਜਿੰਦਰ ਸਿੰਘ ਅਤੇ ਹੋਰ ਸਾਥੀਆਂ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ, ਜਿੱਥੇ ਐਮਰਜੈਂਸੀ ਵਿੱਚ ਮੌਜੂਦ ਡਾਕਟਰਾਂ ਵਲੋਂ ਉਸਨੂੰ ਮਿ੍ਤਕ ਕਰਾਰ ਦਿੱਤਾ ਗਿਆ। ਇਸ ਦੁਖਦਾਈ ਖ਼ਬਰ ਨੂੰ ਸੁਣਦਿਆਂ ਪਰਿਵਾਰ ਅਤੇ ਫਰੀਦਕੋਟ ਇਲਾਕੇ ਵਿੱਚ ਗਮਗੀਨ ਮਾਹੌਲ ਪੈਦਾ ਹੋ ਗਿਆ।
ਰਾਜ ਕੁਮਾਰ ਸ਼ਰਮਾ ਦਾ ਅੰਤਿਮ ਸਸਕਾਰ ਪਿੰਡ ਸੁੱਖਣਵਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਪਿੰਡ ਵਾਸੀਆਂ ਤੋਂ ਇਲਾਵਾ ਜੀ.ਆਰ.ਪੀ. ਵਿਭਾਗ ਤੋਂ ਮੌਕੇ ’ਤੇ ਮੌਜ਼ੂਦ ਸੇਵਾਮੁਕਤ ਐਸ.ਪੀ. ਜਤਿੰਦਰ ਸਿੰਘ ਪੀਪੀਐਸ, ਡੀਐਸਪੀ ਜਸਕਰਨ ਸਿੰਘ ਪੀਪੀਐਸ ਜੀਆਰਪੀ ਫਿਰੋਜ਼ਪੁਰ, ਐਸ.ਆਈ ਕੁਲਦੀਪ ਚੰਦ ਐਸਐਚਓ ਜੀਆਰਪੀ ਫਰੀਦਕੋਟ, ਐਸ.ਆਈ ਜਸਵੀਰ ਕੌਰ, ਏਐਸਆਈ ਜਸਪਾਲ ਸ਼ਰਮਾ, ਪਲਟੂਨ ਕਮਾਂਡਰ ਰਾਜਿੰਦਰ ਸਿੰਘ, ਪਲਟੂਨ ਕਮਾਂਡਰ ਇਕਬਾਲ ਸਿੰਘ ਅਤੇ ਸਮੂਹ ਸਟਾਫ ਜੀਆਰਪੀ ਪੁਲਿਸ ਸਟੇਸ਼ਨ ਫਰੀਦਕੋਟ ਸਾਥੀ ਮੁਲਾਜ਼ਮ ਵਿਕਰਮ ਸਿੰਘ ਪਰਮਜੀਤ ਸਿੰਘ ਗੁਰਟੇਕ ਸਿੰਘ ਅਟਵਾਲ ਵਲੋਂ ਸ਼ਰਧਾ ਦੇ ਫੁੱਲ ਮਾਲਾ ਭੇਂਟ ਕਰਦਿਆਂ ਵਿਭਾਗੀ ਸਲਾਮੀ ਦੇ ਕੇ ਅੰਤਿਮ ਰਸਮਾਂ ਨਿਭਾਉਂਦਿਆਂ ਰਾਜ ਕੁਮਾਰ ਪੰਜਾਬ ਹੋਮ ਗਾਰਡ ਦੀ ਮ੍ਰਿਤਕ ਦੇਹ ਨੂੰ ਅਗਨ ਭੇਂਟ ਕੀਤਾ ਗਿਆ।