ਡਿਊਟੀ ਦੌਰਾਨ ਦਿਲ ਦੇ ਦੌਰੇ ਕਾਰਨ ਪੁਲਸ ਮੁਲਾਜ਼ਮ ਦੀ ਮੌਤ
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਪੁਲਸ ਮੁਲਾਜ਼ਮ ਦੀ ਮੌਤ
Publish Date: Wed, 14 Jan 2026 04:26 PM (IST)
Updated Date: Thu, 15 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਰੀਦਕੋਟ : ਜੀ.ਆਰ.ਪੀ. ਵਿਭਾਗ ਦੇ ਮੁਲਾਜ਼ਮ ਰਾਜ ਕੁਮਾਰ (32) ਵਾਸੀ ਪਿੰਡ ਸੁੱਖਣਵਾਲਾ ਦਾ ਵਸਨੀਕ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੀ ਰੇਲਵੇ ਪੁਲਸ ਦੀ ਡਿਊਟੀ ਦੌਰਾਨ ਫਰੀਦਕੋਟ ਰੇਲਵੇ ਸਟੇਸ਼ਨ ਤੋਂ ਸਵੇਰੇ ਵਿਭਾਗੀ ਡਾਕ ਲੈ ਕੇ ਫਿਰੋਜਪੁਰ ਰਵਾਨਾ ਹੋਣ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਰੇਲਵੇ ਪੁਲਿਸ ਮੁਲਾਜ਼ਮ ਰਜਿੰਦਰ ਸਿੰਘ ਅਤੇ ਹੋਰ ਸਾਥੀਆਂ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਐਮਰਜੈਂਸੀ ਵਿੱਚ ਮੌਜੂਦ ਡਾਕਟਰਾਂ ਵਲੋਂ ਉਸਨੂੰ ਮਿ੍ਤਕ ਕਰਾਰ ਦਿੱਤਾ ਗਿਆ। ਰਾਜ ਕੁਮਾਰ ਸ਼ਰਮਾ ਦਾ ਅੰਤਿਮ ਸਸਕਾਰ ਪਿੰਡ ਸੁੱਖਣਵਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਪਿੰਡ ਵਾਸੀਆਂ ਤੋਂ ਇਲਾਵਾ ਜੀ.ਆਰ.ਪੀ. ਵਿਭਾਗ ਤੋਂ ਮੌਕੇ ’ਤੇ ਮੌਜੂਦ ਸੇਵਾਮੁਕਤ ਐਸ.ਪੀ. ਜਤਿੰਦਰ ਸਿੰਘ ਪੀਪੀਐਸ, ਡੀਐਸਪੀ ਜਸਕਰਨ ਸਿੰਘ ਪੀਪੀਐਸ ਜੀਆਰਪੀ ਫਿਰੋਜ਼ਪੁਰ, ਐਸ.ਆਈ ਕੁਲਦੀਪ ਚੰਦ ਐਸਐਚਓ ਜੀਆਰਪੀ ਫਰੀਦਕੋਟ, ਐਸ.ਆਈ ਜਸਵੀਰ ਕੌਰ, ਏਐਸਆਈ ਜਸਪਾਲ ਸ਼ਰਮਾ, ਪਲਟੂਨ ਕਮਾਂਡਰ ਰਾਜਿੰਦਰ ਸਿੰਘ, ਪਲਟੂਨ ਕਮਾਂਡਰ ਇਕਬਾਲ ਸਿੰਘ ਆਦਿ ਨੇ ਦੁੱਖ ਜ਼ਾਹਰ ਕੀਤਾ।