ਬਾਜਾਖਾਨਾ ਪੁਲਿਸ ਨੇ ਨਵੇਂ ਸਾਲ ਮੌਕੇ ਹੁੱਲੜਬਾਜ਼ਾਂ ’ਤੇ ਕੱਸਿਆ ਸ਼ਿਕੰਜਾ
ਨਵੇਂ ਸਾਲ ਦੇ ਮੌਕੇ ਪੁਲਿਸ ਵੱਲੋਂ ਹੁਲੜਬਾਜ਼ਾਂ ਅਤੇ ਨਸ਼ੇੜੀਆਂ ਦੇ ਕੱਟੇ ਚਲਾਨ
Publish Date: Fri, 02 Jan 2026 04:04 PM (IST)
Updated Date: Sat, 03 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੁਲਿਸ ਥਾਣਾ ਬਾਜਾਖਾਨਾ ਦੇ ਐਸ.ਐਚ.ਓ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਵੱਲੋਂ ਸਥਾਨਕ ਕੌਮੀ ਸ਼ਾਹ ਮਾਰਗ ਦੇ ਫ਼ਲਾਈ ਓਵਰ ਥੱਲ੍ਹੇ ਨਾਕਾ ਲਗਾ ਕੇ ਨਸ਼ੇੜੀਆਂ ਅਤੇ ਹੁਲੜਬਾਜ਼ਾਂ ਦੇ ਚਲਾਨ ਕੱਟ ਉਨ੍ਹਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ। ਇਸ ਮੌਕੇ ਐਸ.ਐਚ.ਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਹੁੱਲੜਬਾਜ਼ਾਂ ਨੂੰ ਕੁਤਾਹੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਸ਼ੇੜੀਆਂ ਅਤੇ ਨਸ਼ੇ ਦੇ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਕਤ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਇਸ ਮੌਕੇ ਉਨ੍ਹਾਂ ਦੇ ਛੋਟੀ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਹੀਕਲ ਨਾ ਦਿੱਤੇ ਜਾਣ ਉਸ ਨਾਲ ਐਕਸੀਡੈਂਟ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਕੀਮਤੀ ਜਾਨਾਂ ਅਜ਼ਾਈ ਜਾਂਦੀਆਂ ਹਨ ਅਤੇ ਹਰ ਡਰਾਈਵਰ ਆਪਣੇ ਵਹੀਕਲਜ਼ ਦੇ ਕਾਗਜ਼ ਪੂਰੇ ਰੱਖੇ। ਇਸ ਮੌਕੇ ਉਨ੍ਹਾਂ ਨੇ ਨਸ਼ਾ ਤਸਕਰਾਂ, ਹੁਲੜਬਾਜ਼ਾਂ ਅਤੇ ਓਵਰ ਲੋਡਿੰਗ ਵਾਲ਼ੇ ਵਹੀਕਲਜ਼ ਮਾਲਕਾਂ ਨੂੰ ਚਿਤਾਵਨੀ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਫ਼ੜੇ ਜਾਣ ’ਤੇ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਥਾਣਾ ਬਾਜਾਖਾਨਾ ਦੇ ਪੁਲਿਸ ਕਰਮਚਾਰੀ ਜਗਮੀਤ ਸਿੰਘ, ਅਵਤਾਰ ਸਿੰਘ, ਹੌਲਦਾਰ ਵਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।