ਲੁੱਟਖੋਹ ਦੀ ਯੋਜਨਾ ਬਣਾ ਰਹੇ ਪੰਜ ਵਿਅਕਤੀ ਕਾਬੂ
ਤੇਜਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਦੀ ਤਾਕ ਵਿੱਚ ਬੈਠੇ ਪੰਜ ਵਿਅਕਤੀ ਤੇਜਧਾਰ ਹਥਿਆਰਾ ਸਮੇਤ ਕਾਬੂ
Publish Date: Mon, 16 Mar 2026 07:13 PM (IST)
Updated Date: Tue, 17 Mar 2026 04:10 AM (IST)

ਜਗਮੀਤ ਸਿੰਘ ਨੀਟਾ ਪੰਜਾਬੀ ਜਾਗਰਣ ਫਰੀਦਕੋਟ : ਥਾਣਾ ਸਿਟੀ ਕੋਟਕਪੂਰਾ ਵੱਲੋ ਤੇਜਧਾਰ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹ ਕਰਨ ਦੀ ਤਾਕ ਵਿੱਚ ਬੈਠੇ ਗਿਰੋਹ ਵਿੱਚ ਸ਼ਾਮਿਲ 05 ਮੈਬਰਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਹਰਚਰਨ ਸਿੰਘ ਉਰਫ ਹੈਪੀ ਅਤੇ ਗੁਰਦੀਪ ਸਿੰਘ ਉਰਫ ਗੋਰੀ ਜੋ ਕਿ ਕੋਟਕਪੂਰਾ ਦੇ ਮੁਹੱਲਾ ਕਸ਼ਮੀਰੀਆ ਨਾਲ ਸਬੰਧਿਤ ਹਨ, ਜਦਕਿ ਸੂਰਜ ਸਿੰਘ ਅਤੇ ਅਮਨਦੀਪ ਸਿੰਘ ਬਾਬਾ ਜੀਵਨ ਸਿੰਘ ਨਗਰ ਅਤੇ ਸਤਨਾਮ ਸਿੰਘ ਕੋਟਕਪੂਰਾ ਦੇ ਸਾਂਤੀ ਵਣ ਨਜਦੀਕ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਦੋਸ਼ੀਆ ਪਾਸੋ 01 ਕ੍ਰਿਪਾਨ, 01 ਖੰਡਾ, 01 ਨਲਕੇ ਦੀ ਹੱਥੀ, 01 ਲੋਹੇ ਦੀ ਪੱਤੀ ਬਰਾਮਦ ਕੀਤੀ ਗਈ ਹੈ। ਕਾਰਵਾਈ ਦੇ ਵੇਰਵਿਆ ਮੁਤਾਬਿਕ ਸਹਾਇਕ ਥਾਣੇਦਾਰ ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੇ ਸਬੰਧ ਵਿੱਚ ਬੱਤੀਆ ਵਾਲਾ ਚੌਕ, ਕੋਟਕਪੂਰਾ ਵਿਖੇ ਮੌਜੂਦ ਸੀ ਤਾ ਉਹਨਾ ਨੂੰ ਇਤਲਾਹ ਮਿਲੀ ਕਿ ਇਹ ਸਾਰੇ ਦੋਸ਼ੀ ਜੁਰਮ ਕਰਨ ਦੇ ਆਦੀ ਹਨ ਅਤੇ ਜੋ ਪੈਟਰੋਲ ਪੰਪ ਦੇ ਕਰਿਦਿਆ ਅਤੇ ਸੜਕ ਪਰ ਜਾਦੇ ਰਾਹਗੀਰਾ ਪਾਸੋ ਲੁੱਟ ਖੋਹ ਕਰਦੇ ਹਨ ਅਤੇ ਜੋ ਫਰੀਦਕੋਟ ਰੋਡ ਓਵਰ ਬ੍ਰਿਜ ਦੇ ਥੱਲੇ ਨੇੜੇ ਫੋਕਲ ਪੁਆਇੰਟ, ਕੋਟਕਪੂਰਾ ਪਾਸ ਲੁਕ ਛਿੱਪ ਕੇ ਮਾਰੂ ਹਥਿਆਰਾ ਸਮੇਤ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਤੇ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੁੰਚ ਕੇ ਉਕਤਾਨ ਸਾਰੇ ਦੋਸ਼ੀਆ ਨੂੰ ਮੌਕੇ ਪਰ ਕਾਬੂ ਕੀਤਾ ਗਿਆ। ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਦੋਸ਼ੀਆ ਵਿਚ ਸ਼ਾਮਿਲ ਸੂਰਜ ਸਿੰਘ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਖੋਹ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 08 ਮੁਕੱਦਮੇ ਦਰਜ ਹਨ।