ਪਖਾਨਿਆਂ ਦੀ ਸਫ਼ਾਈ ਨਾ ਹੋਣ ਕਾਰਨ ਯਾਤਰੀ ਪਰੇਸ਼ਾਨ
ਬਾਥਰੂਮ ’ਚ ਸਫਾਈ ਨਾ ਹੋਣ ਕਾਰਨ ਮੁਸਾਫਿਰਾਂ ਪਰੇਸ਼ਾਨ
Publish Date: Sun, 12 Apr 2026 05:05 PM (IST)
Updated Date: Mon, 13 Apr 2026 04:04 AM (IST)
ਪੱਤਰ ਪ੍ਰੇਰਕ ਪੰਜਾਬੀ ਜਾਕਰਣ ਕੋਟਕਪੂਰਾ : ਸਥਾਨਕ ਰੇਲਵੇ ਸਟੇਸ਼ਨ ਵਿਖੇ ਬਾਥਰੂਮ ’ਚ ਸਫਾਈ ਨਾ ਹੋਣ ਕਾਰਨ ਮੁਸਾਫਿਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਮੁਸਾਫਿਰ ਸੁਖਦੇਵ ਸਿੰਘ,ਬਲਵੀਰ ਸਿੰਘ,ਤਰਸੇਮ ਸਿੰਘ,ਤੀਰਥ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਰੇਲਵੇ ਸਟੇਸ਼ਨ ਤੇ ਬਣੇ ਬਾਥਰੂਮ ’ਚ ਸਫਾਈ ਨੋ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਗੰਦੀ ਬਦਬੂ ਆ ਰਹੀ ਹੈ । ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਤੇ ਦੋ ਬਾਥਰੂਮ ਹਨ ਜਿਨ੍ਹਾਂ ’ਚ ਕਈ ਵਾਰੀ ਪਾਣੀ ਦੀ ਵੀ ਸਮੱਸਿਆ ਵੀ ਹੁੰਦੀ ਹੈ। ਇਸ ਸਬੰਧੀ ਸਟੇਸ਼ਨ ਮਾਸਟਰ ਰਾਮਕੇਸ ਮੀਨਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਸਫਾਈ ਸੇਵਕ ਦਾ ਪ੍ਰਬੰਧ ਕਰਨ ਲਈ ਲਿਖਕੇ ਭੇਜਿਆ ਗਿਆ ਹੈ।