ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਦਾਖਲੇ ਆਰੰਭ
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਚ ਅਕੈਡਮਿਕ ਸੈਸ਼ਨ 2026-27 ਲਈ ਦਾਖਲੇ ਨੂੰ ਲੈ ਕੇ ਮਾਪਿਆ ਵਿਚ ਭਾਰੀ ਉਤਸ਼ਾਹ
Publish Date: Sat, 17 Jan 2026 03:43 PM (IST)
Updated Date: Sun, 18 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੰਜਗਰਾਈਂ ਖੁਰਦ : ਕੋਟਕਪੂਰਾ ਦੇ ਪੰਜਗਰਾਈਂ ਖੁਰਦ ਦੇ ਕੋਲ ਸਥਿਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਚ ਅਕੈਡਮਿਕ ਸੈਸ਼ਨ 2026-27 ਲਈ ਪ੍ਰੀ-ਨਰਸਰੀ ਤੋਂ ਨੌਵੀਂ ਅਤੇ 11ਵੀਂ ਮੈਡੀਕਲ, ਨਾਨ ਮੈਡੀਕਲ, ਕਮਰਸ ਅਤੇ ਆਰਟਸ ਕਲਾਸਾਂ ਲਈ ਦਾਖਲੇ ਖੁੱਲ੍ਹ ਗਏ ਹਨ, ਜਿਸਨੂੰ ਲੈ ਕੇ ਮਾਪਿਆ ਵਿਚ ਭਾਰੀ ਉਤਸ਼ਾਹ ਦਾਖਲਿਆ ਨੂੰ ਲੈ ਕੇ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਸੀਮਾ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ, ਅਕੈਡਮਿਕ ਡਾਇਰੈਕਟਰ ਵਿਨੋਦ ਵਰਮਾ ਅਤੇ ਪ੍ਰਿੰਸੀਪਲ ਨੀਲਮ ਵਰਮਾ ਨੇ ਦੱਸਿਆ ਕਿ ਸਕੂਲ ਸੀ.ਬੀ.ਐਸ.ਈ ਨਵੀਂ ਦਿੱਲੀ ਨਾਲ ਸੰਬੰਧਤ ਹੈ ਅਤੇ ਆਧੁਨਿਕ 50 ਲਰਨਿੰਗ ਮੈਥਡਾਲੋਜੀ ਅਧਾਰਿਤ ਸਿੱਖਿਆ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਬੱਚਿਆ ਦੇ ਸਰਵਪੱਖੀ ਵਿਕਾਸ ਨਾਲ ਮਜਬੂਤ ਨੈਤਿਕ ਮੁੱਲਾਂ ਦੀ ਸਿਖਲਾਈ ਦੇਣਾ ਹੈ। ਉਹਨਾਂ ਕਿਹਾ ਕਿ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿੱਚ ਯੂਨੀਕ ਬੋਰਡਿੰਗ ਸਕੂਲ ਹੈ, ਜਿੱਥੇ ਹਫਤਾਵਾਰ ਬੋਰਡਿੰਗ ਦੀ ਸਹੂਲਤ ਦੇ ਨਾਲ ਨੌਵੀਂ, ਦਸਵੀਂ ਅਤੇ ਪਲਸ-1 ਅਤੇ ਪਲਸ2 ਲਈ ਮੁਕਾਬਲਾਤੀ ਪਰੀਖਿਆਵਾਂ ਦੀ ਵਿਸ਼ੇਸ਼ ਤਿਆਰੀ ਕਰਵਾਈ ਜਾਂਦੀ ਹੈ। ਸਕੂਲ ਵਿਚ ਆਧੁਨਿਕ ਸਮਾਰਟ ਕਲਾਸ ਰੂਮ, ਤਜੁਰਬੇਕਾਰ ਅਧਿਆਪਕ, ਖੇਡਾਂ ਅਤੇ ਕੋ-ਕਰੀਕੁਲਰ ਗਤੀਵਿਧੀਆ ਜਿਵੇਂ ਕਿ ਕ੍ਰਿਕੇਟ ਅਕੈਡਮੀ, ਘੋੜਸਵਾਰੀ, ਤੀਰ ਅੰਦਾਜੀ, ਤੈਰਾਕੀ, ਤਾਇਕਵਾਂਡੋ, ਸਕੇਟਿੰਗ ਵਰਗੀਆਂ ਸਹੂਲਤਾਂ ਉਪਲਬਧ ਹਨ। ਉਹਨਾਂ ਕਿਹਾ ਕਿ ਪੰਜ ਐਕੜ ਵਿੱਚ ਫੈਲਿਆ ਹਰਾ-ਭਰਾ ਕੈਂਪਸ, ਸੁਰੱਖਿਅਤ ਟਰਾਂਸਪੋਰਟ, ਜੀ.ਪੀ.ਐਸ ਨਾਲ ਲੈਸ ਨਵੀਆਂ ਬੱਸਾ ਅਤੇ ਮਾਪਿਆ ਲਈ ਮੋਬਾਇਲ ਐਪ ਰਾਹੀਂ ਅਕੈਡਮਿਕ ਸਹਾਇਤਾ ਨਾਲ ਸਕੂਲ ਦੀਆਂ ਖਾਸ ਵਿਸ਼ੇਸ਼ਤਾਵਾਂ ਹਨ। ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆ ਦੇ ਸੁਨਿਹਰੇ ਭਵਿੱਖ ਲਈ ਸਮੇਂ ਸਿਰ ਦਾਖਲਾ ਯਕੀਨੀ ਬਣਾਉਣ।