ਪੇਸਮੇਕਰ ਡਾਂਸ ਸਟੂਡੀਓ ਦੇ ਬੱਚਿਆਂ ਨੇ ਮਾਰੀਆਂ ਮੱਲਾਂ
ਪੇਸਮੇਕਰ ਡਾਂਸ ਸਟੂਡੀਉ ਕੋਟਕਪੂਰਾ ਦੇ ਬੱਚਿਆਂ ਦਾ ਜਲੰਧਰ ਵਿਖੇ ਸ਼ਾਨਦਾਰ ਪ੍ਰਦਰਸ਼ਨ
Publish Date: Wed, 21 Jan 2026 03:31 PM (IST)
Updated Date: Thu, 22 Jan 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਪੇਸਮੇਕਰ ਡਾਂਸ ਸਟੂਡੀਓ ਦੇ ਬੱਚਿਆਂ ਨੇ ਜਲੰਧਰ ਵਿਖੇ ਹੋਏ ‘ਨੱਚ ਪੰਜਾਬੀ ਨੱਚ’ ਸੀਜ਼ਨ-2 ਦੇ ਡਾਂਸ ਮੁਕਾਬਲਿਆਂ ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੰਗੜੇ ਅਤੇ ਡਾਂਸ ਦੇ ਕੋਚ ਗਗਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਬੱਚਿਆਂ ਨੇ ਹਿੱਸਾ ਲਿਆ। ਪੇਸਮੇਕਰ ਡਾਂਸ ਸਟੂਡੀਓ ਦੇ ਬੱਚਿਆਂ ਨੇ ਵੱਖ-ਵੱਖ ਸਟਾਈਲਾਂ ਵਿੱਚ ਆਪਣੀ ਕਲਾ ਦਾ ਜੌਹਰ ਦਿਖਾਉਂਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾ ਦੱਸਿਆ ਕਿ ਕਲਾਸੀਕਲ ਡਾਂਸ ਸ਼੍ਰੇਣੀ ਵਿੱਚ ਯੁਵਿਕਾ ਗੁਪਤਾ ਨੇ ਪਹਿਲਾ ਸਥਾਨ ਹਾਸਲ ਕੀਤਾ। ਭੰਗੜੇ ਵਿੱਚ (ਉਮਰ 7 ਤੋਂ 10 ਸਾਲ) ਜਪਜੋਤ ਕੌਰ ਨੇ ਪਹਿਲਾ, ਜਦਕਿ (ਉਮਰ 11 ਤੋਂ 14 ਸਾਲ) ਸ਼੍ਰੇਣੀ ਵਿੱਚ ਗੁਨੀਕਾ ਨੇ ਦੂਜਾ ਅਤੇ ਅਗਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਿੱਧੇ ਦੀ (ਉਮਰ 11 ਤੋਂ 14 ਸਾਲ) ਸ਼੍ਰੇਣੀ ਵਿੱਚ ਦ੍ਰਿਸ਼ਟੀਆ ਕਟਾਰੀਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਪਵਲੀਨ ਕੌਰ ਅਤੇ ਇਵਰੀਨ ਕੌਰ ਨੇ ਵੀ ਆਪਣੀ ਸੋਹਣੀ ਪੇਸ਼ਕਾਰੀ ਨਾਲ ਸਭ ਦੀ ਸ਼ਲਾਘਾ ਹਾਸਲ ਕੀਤੀ। ਉਹਨਾ ਦੱਸਿਆ ਕਿ ਬੱਚਿਆਂ ਨੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਰਾਜੇ ਦੀ ਹੱਟੀ ਫਰੀਦਕੋਟ ਵੱਲੋਂ ਬੱਚਿਆਂ ਲਈ ਸੁੰਦਰ ਡਰੈੱਸਾਂ ਤਿਆਰ ਕਰਕੇ ਸਹਿਯੋਗ ਦਿੱਤਾ ਗਿਆ।