ਆਕਸਬਿ੍ਰਜ ਵਰਲਡ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
ਆਕਸਬਿ੍ਰਜ ਵਰਲਡ ਸਕੂਲ ਵਿਖੇ ਪ੍ਰੀ-ਨਰਸਰੀ ਤੋਂ 8ਵੀਂ ਤੱਕ ਦਾ ਨਤੀਜਾ ਰਿਹਾ 100 ਫੀਸਦੀ
Publish Date: Thu, 19 Mar 2026 03:45 PM (IST)
Updated Date: Fri, 20 Mar 2026 04:01 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਆਕਸਬਿ੍ਰਜ ਵਰਲਡ ਸਕੂਲ ਵਿਖੇ ਪ੍ਰੀ-ਨਰਸਰੀ ਤੋਂ 8ਵੀਂ ਜਮਾਤ ਤੱਕ ਦਾ ਨਤੀਜਾ ਐਲਾਨਿਆ ਗਿਆ, ਜੋ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ 100 ਫੀਸਦੀ ਰਿਹਾ। ਸਕੂਲ ਦੇ ਪਿ੍ਸੀਪਲ ਮੈਡਮ ਸਮੀਨਾ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ, ਜਮਾਤ ਪ੍ਰੀ-ਨਰਸਰੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ। ਸ਼ਾਨਦਾਰ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਗੋਲਡ, ਸਿਲਵਰ ਅਤੇ ਬਰੌਜ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜੋ ਬੱਚੇ ਆਪੋ ਆਪਣੀਆਂ ਜਮਾਤਾਂ ਵਿੱਚ ਪੂਰਾ ਸਾਲ 100 ਫੀਸਦੀ ਹਾਜਰ ਰਹੇ ਹਨ ਅਤੇ ਸਕੂਲ ਵਿੱਚ ਪੂਰੇ ਅਨੁਸ਼ਾਸ਼ਨ ਨਾਲ ਹਾਜਰੀ ਭਰੀ ਹੈ, ਉਹਨਾ ਨੂੰ ਵੀ ਗੋਲਡ ਮੈਡਲ ਦਿੱਤੇ ਗਏ। ਮੈਡਮ ਸਮੀਨਾ ਖੁਰਾਣਾ ਮੁਤਾਬਿਕ ਇਸ ਖਾਸ ਦਿਨ ’ਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ, ਜਿੰਨਾ ਨੂੰ ਬੱਚਿਆਂ ਦੀਆਂ ਸ਼ਾਨਦਾਰ ਪੁਜੀਸ਼ਨਾ ਦੀ ਵਧਾਈ ਦਿੱਤੀ ਗਈ। ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀਪਕ ਸਿੰਘ ਮੌਂਗਾ ਅਤੇ ਪਿ੍ਸੀਪਲ ਮੈਡਮ ਸਮੇਤ ਸਮੁੱਚੇ ਸਟਾਫ ਵਲੋਂ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕਰਨ ਮੌਕੇ ਬੱਚਿਆਂ ਅਤੇ ਉਹਨਾ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ। ਉਹਨਾ ਆਖਿਆ ਕਿ ਬੱਚੇ ਇਸੇ ਤਰ੍ਹਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਮਿਹਨਤ ਕਰਕੇ ਭਵਿੱਖ ਵਿੱਚ ਇਕ ਕਾਮਯਾਬ ਇਨਸਾਨ ਬਣ ਕੇ ਵਿਚਰਨ। ਦੀਪਕ ਸਿੰਘ ਮੋਂਗਾ ਨੇ ਆਖਿਆ ਕਿ ਆਕਸਬਿ੍ਰਜ ਵਰਲਡ ਸਕੂਲ ਦੇ ਬੱਚਿਆਂ ਨੂੰ ਵਿਦਿਅਕ ਪੜਾਈ ਦੇ ਨਾਲ ਨਾਲ ਹੋਰਨਾ ਖੇਤਰਾਂ ਵਿੱਚ ਵੀ ਦਿਲਚਸਪੀ ਲੈਣ ਅਤੇ ਉਤਸ਼ਾਹਿਤ ਕਰਨ ਵਿੱਚ ਸਮੇਂ ਸਮੇਂ ਅਨੇਕਾਂ ਵੱਖੋ ਵੱਖਰੇ ਪੋ੍ਗਰਾਮ ਕਰਵਾਏ ਜਾਂਦੇ ਹਨ।