ਗੁਰੂ ਨਾਨਕ ਮਿਸ਼ਨ ਸਕੂਲ ’ਚ ਰੰਗ ਏ ਭਾਰਤ ਫ਼ੈਸਟ ਕਰਵਾਇਆ
ਰੰਗ-ਏ-ਭਾਰਤ ਫ਼ੈਸਟ 2026 ਗੁਰੂ ਨਾਨਕ ਮਿਸ਼ਨ ਸਕੂਲ ਵਿਖੇ ਆਯੋਜਿਤ ਕੀਤਾ ਗਿਆ
Publish Date: Thu, 05 Mar 2026 03:39 PM (IST)
Updated Date: Fri, 06 Mar 2026 04:00 AM (IST)

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਪਿਛਲੇ 37 ਸਾਲਾਂ ਤੋਂ ਸਿੱਖਿਆ ਦੇ ਖੇਤਰ ‘ਚ ਮੋਹਰੀ ਸੰਸਥਾ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸਾਲਾਨਾ ਸਮਾਗਮ ਰੰਗ-ਏ-ਭਾਰਤ ਫ਼ੈਸਟ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ ਗਿਆ । ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸਪੀਕਰ ਵਿਧਾਨ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ । ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਤਰ੍ਹਾਂ ਪ੍ਰੋਗਰਾਮ ਦੇ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਸਮਾਗਮ ਦੌਰਾਨ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਨਾਚ ਸਕੂਲੀ ਵਿਦਿਆਰਥੀਆਂ ਨੇ ਉਸੇ ਰਾਜ ਦੇ ਪਹਿਰਾਵੇ ‘ ਚ ਪੇਸ਼ ਕੀਤੇ । ਇਸ ਪ੍ਰੋਗਰਾਮ ਦੀ ਸ਼ੁਰੂਆਤ ਸਪੀਕਰ ਵਿਧਾਨ ਸਭਾ ਨੇ ਸਮੁੱਚੀ ਸਕੂਲ ਮੈਨੇਜਮੈਂਟ ਸਮੇਤ ਰਸਮੀ ਤੌਰ ‘ਤੇ ਗਿਆਨ ਜੋਤੀ ਜਗਾ ਕੇ ਕੀਤੀ ਗਈ ਅਤੇ ਵਿੱਦਿਆ ਦਾਨ ਦੀ ਅਰਦਾਸ ਸੰਗੀਤਕ ਧੁਨਾਂ ਦੁਆਰਾ ਕੀਤੀ ਗਈ । ਚੇਅਰਮੈਨ ਕਰਨੈਲ ਸਿੰਘ ਮੱਕੜ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ । ਸਟੇਜ ਸੰਚਾਲਨ ਦੀ ਭੂਮਿਕਾ ਸਕੂਲ ਦੀ ਬਾਰ੍ਹਵੀੰ ਜਮਾਤ ਦੀ ਵਿਦਿਆਰਥਣ ਦੀਪਿਕਾ ਸਤੀਜਾ ਨੇ ਬਾਖੂਬੀ ਨਿਭਾਈ ਜਿਸਦੀ ਸ਼ਲਾਘਾ ਹਰੇਕ ਨੇ ਕੀਤੀ । ਇਸ ਪ੍ਰੋਗਰਾਮ ‘ਚ ਨਰਸਰੀ ਜਮਾਤ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਤਕਰੀਬਨ 200 ਵਿਦਿਆਰਥੀਆਂ ਨੇ ਹਿੱਸਾ ਲਿਆ । ਦੇਸ਼ ਭਗਤੀ ਅਤੇ ਵੀਰ ਜਵਾਨਾਂ ਦੀ ਬਹਾਦੁਰੀ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਨੇ ਸਭ ਨੂੰ ਦੇਸ਼ ਪ੍ਰੇਮ ‘ਚ ਰੰਗ ਦਿੱਤਾ । ਇਸ ਉਪਰੰਤ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਸਮੁਚੀ ਸਕੂਲ ਮੈਨੇਜਮੈਂਟ ਨਾਲ ਸਾਰੇ ਪ੍ਰਤੀਯੋਗੀਆਂ ਨੂੰ ਇਨਾਮ ਤਕਸੀਮ ਕੀਤੇ ,ਸਪੀਕਰ ਵਿਧਾਨ ਸਭਾ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਆਖਿਆ ਕਿ ਸਕੂਲ ਮੈਨੇਜਮੈਂਟ ਜਿੱਥੇ ਅਜਿਹੇ ਈਵੈਂਟ ਲਈ ਵਧਾਈ ਦੀ ਪਾਤਰ ਹੈ ਉੱਥੇ ਹੀ ਮਿਆਰੀ ਸਿੱਖਿਆ , ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਆਦਿ ਸਭ ਪਰਉਪਕਾਰ ਦਾ ਕਾਰਜ ਹੈ । ਸਕੂਲ ਮੈਨੇਜਮੈਂਟ ਵੱਲੋਂ ਸਪੀਕਰ ਸਾਹਿਬ ਨੂੰ ਲੋਹੀ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤਾ । ਮੰਚ ਤੋਂ ਬੋਲਦਿਆਂ ਵਰਿੰਦਰ ਕਟਾਰੀਆਂ ਨੇ ਸਕੂਲ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ‘ਚ ਮਾਰੀਆਂ ਮੱਲਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਅਗਵਾਈ ‘ਚ ਹੋਏ ਸ਼ਾਨਾਮੱਤੇ ਫ਼ੈਸਟ ਦੇ ਆਯੋਜਨ ਦੀ ਭਰਪੂਰ ਪ੍ਰਸ਼ੰਸਾ ਕੀਤੀ । ਫ਼ੈਸਟ ‘ਚ ਉਚੇਚੇ ਤੌਰ ‘ਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਪਹੁੰਚੇ ਇਸ ਤੋਂ ਇਲਾਵਾ ਲੈਕਚਰਾਰ ਵਰਿੰਦਰ ਕਟਾਰੀਆ , ਹਰਪ੍ਰੀਤ ਸਿੰਘ, ਵਰਿੰਦਰ ਸਿੰਘ ਅਰਨੇਜਾ , ਮਿਊਂਸੀਪਲ ਕੌਂਸਲਰ ਸੋਨੀਆਂ ਰਾਣੀ , ਮਨਜਿੰਦਰ ਸਿੰਘ ਗੋਪੀ ਵਿਸ਼ੇਸ਼ ਤੌਰ ‘ਤੇ ਪਹੁੰਚੇ । ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਸਕੂਲ ਵਿਖੇ ਪਹੁੰਚੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਜੀ ਆਇਆਂ ਨੂੰ ਆਖਿਆ ਅਤੇ ਉਹਨਾਂ ਨੂੰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸੰਸਥਾ ਵੱਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ, ਸਕੂਲ ਮੈਨੇਜਰ ਪਰਮਜੀਤ ਕੌਰ ਮੱਕੜ ਨੇ ਸਭ ਸਤਿਕਾਰਯੋਗ ਸ਼ਖਸੀਅਤਾਂ ਦਾ ਸਕੂਲ ਵਿਖੇ ਫ਼ੈਸਟ ‘ਚ ਪਹੁੰਚਣ ਤੇ ਧੰਨਵਾਦ ਕੀਤਾ।